Birthday Special Juhi Chawla: 'ਕਯਾਮਤ ਸੇ ਕਯਾਮਤ ਤਕ' (Qayamat Se Qayamat Tak), 'ਇਸ਼ਕ' (Ishq) ਅਤੇ 'ਯੈੱਸ ਬੌਸ' (Yes Boss) ਵਰਗੀਆਂ ਸ਼ਾਨਦਾਰ ਫ਼ਿਲਮਾਂ 'ਚ ਆਪਣੀ ਅਦਾਕਾਰੀ ਤੇ ਖੂਬਸੂਰਤੀ ਦੀ ਛਾਪ ਛੱਡਣ ਵਾਲੀ ਜੂਹੀ ਚਾਵਲਾ ਅੱਜ 55 ਸਾਲ ਦੀ ਹੋ ਗਈ ਹੈ। ਆਪਣੇ ਕਰੀਅਰ 'ਚ ਹਰ ਵੱਡੇ-ਵੱਡੇ ਅਦਾਕਾਰ ਨਾਲ ਕੰਮ ਕਰਨ ਵਾਲੀ ਜੂਹੀ ਚਾਵਲਾ ਦਾ ਨਾਂਅ ਫ਼ਿਲਮ ਇੰਡਸਟਰੀ ਦੀਆਂ ਬੇਹੱਦ ਅਮੀਰ ਅਦਾਕਾਰਾਵਾਂ 'ਚ ਸ਼ੁਮਾਰ ਕੀਤਾ ਜਾਂਦਾ ਹੈ। ਅੱਜ ਉਨ੍ਹਾਂ ਦੇ ਜਨਮਦਿਨ ਦੇ ਮੌਕੇ 'ਤੇ ਆਓ ਜਾਣਦੇ ਹਾਂ ਜੂਹੀ ਚਾਵਲਾ ਦੀ ਨੈੱਟ ਵਰਥ ਬਾਰੇ -


ਜੂਹੀ ਚਾਵਲਾ ਹੁਣ ਆਪਣੀ ਅਦਾਕਾਰੀ ਤੋਂ ਕਾਫੀ ਕਮਾਈ ਕਰਦੀ ਹੈ। ਇਸ ਦੇ ਨਾਲ ਹੀ ਉਹ ਇਸ਼ਤਿਹਾਰਬਾਜ਼ੀ ਰਾਹੀਂ ਵੀ ਵਧੀਆ ਮੁਨਾਫਾ ਕਮਾਉਂਦੀ ਹੈ। ਫ਼ਿਲਮਾਂ ਅਤੇ ਇਸ਼ਤਿਹਾਰਾਂ ਤੋਂ ਇਲਾਵਾ ਜੂਹੀ ਚਾਵਲਾ ਆਪਣੇ ਕਾਰੋਬਾਰ ਤੋਂ ਵੀ ਸ਼ਾਨਦਾਰ ਕਮਾਈ ਕਰਦੀ ਹੈ। ਮਸ਼ਹੂਰ ਹਸਤੀਆਂ ਦੀ ਰਿਪੋਰਟ ਅਨੁਸਾਰ ਜੂਹੀ ਚਾਵਲਾ ਦੀ ਕੁੱਲ ਜਾਇਦਾਦ ਲਗਭਗ 48 ਕਰੋੜ ਰੁਪਏ ਦੱਸੀ ਜਾਂਦੀ ਹੈ।


ਆਲੀਸ਼ਾਨ ਘਰ


ਜੂਹੀ ਚਾਵਲਾ ਦਾ ਆਪਣਾ ਬਹੁਤ ਆਲੀਸ਼ਾਨ ਘਰ ਹੈ। ਉਨ੍ਹਾਂ ਦੇ ਘਰ 'ਚ ਆਰਾਮ ਵਾਲੀ ਹਰ ਚੀਜ਼ ਨੂੰ ਸ਼ਾਮਲ ਕੀਤਾ ਗਿਆ ਹੈ। ਜੂਹੀ ਚਾਵਲਾ ਦੇ ਘਰ ਦੀ ਕੀਮਤ ਕਰੋੜਾਂ 'ਚ ਦੱਸੀ ਜਾਂਦੀ ਹੈ।


ਮਹਿੰਗੀਆਂ ਕਾਰਾਂ ਦੇ ਸ਼ੌਕੀਨ


ਜੂਹੀ ਚਾਵਲਾ ਨੂੰ ਮਹਿੰਗੀਆਂ ਕਾਰਾਂ ਦਾ ਵੀ ਬਹੁਤ ਸ਼ੌਕ ਹੈ। ਉਨ੍ਹਾਂ ਦੇ ਕਾਰ ਕਲੈਕਸ਼ਨ 'ਚ 1.11 ਕਰੋੜ ਰੁਪਏ ਦੀ ਜੈਗੁਆਰ ਐਕਸਐਲਜੇ (Jaguar XJ L) ਅਤੇ ਆਡੀ ਕਿਊ 7 (Audi Q7) ਵਰਗੀਆਂ ਲਗਜ਼ਰੀ ਕਾਰਾਂ ਸ਼ਾਮਲ ਹਨ, ਜੋ ਜੂਹੀ ਚਾਵਲਾ ਦੀ ਸਵਾਰੀ ਬਣਦੀਆਂ ਹਨ।


ਫ਼ਿਲਮੀ ਕੈਰੀਅਰ


ਜੂਹੀ ਚਾਵਲਾ (Juhi Chawla) ਨੇ ਆਪਣੇ ਸ਼ਾਨਦਾਰ ਕਰੀਅਰ 'ਚ 'ਡਰ' (Darr), 'ਹਮ ਹੈਂ ਰਾਹੀ ਪਿਆਰ ਕੇ' (Hum Hain Rahi Pyaar Ke), 'ਦੀਵਾਨਾ ਮਸਤਾਨਾ' (Deewana Mastana), 'ਗੁਲਾਬ ਗੈਂਗ' (Gulaab Gang) ਅਤੇ 'ਭੂਤਨਾਥ' (Bhootnath) ਵਰਗੀਆਂ ਫ਼ਿਲਮਾਂ 'ਚ ਆਪਣੀ ਅਦਾਕਾਰੀ ਦੇ ਜੌਹਰ ਦਿਖਾ ਚੁੱਕੇ ਹਨ। ਇਸ ਦੇ ਨਾਲ ਹੀ ਜੂਹੀ ਚਾਵਲਾ ਨੇ 'ਅਸ਼ੋਕਾ' (Asoka) ਅਤੇ 'ਚਲਤੇ ਚਲਤੇ' (Chalte Chalte) ਵਰਗੀਆਂ ਫ਼ਿਲਮਾਂ ਦਾ ਨਿਰਮਾਣ ਵੀ ਕੀਤਾ ਹੈ।


ਨੋਟ: ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ।ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਲਵੋ। ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ, ਕੂ, ਸ਼ੇਅਰਚੈੱਟ ਅਤੇ ਡੇਲੀਹੰਟ 'ਤੇ ਵੀ ਫੋਲੋ ਕਰ ਸਕਦੇ ਹੋ।