ਚੰਡੀਗੜ੍ਹ: ਪਾਲੀਵੁੱਡ ‘ਚ ਤਾਂ ਰੀਤ ਹੋ ਗਈ ਹੈ ਕਿ ਇੱਕ ਹੀ ਵਿਸ਼ੇ ‘ਤੇ ਜਦੋਂ ਤਕ 4-5 ਫ਼ਿਲਮਾਂ ਬਣ ਨਾ ਜਾਣ ਉਦੋਂ ਤਕ ਸ਼ਾਇਦ ਕਿਸੇ ਨੂੰ ਮਜ਼ਾ ਨਹੀਂ ਆਉਂਦਾ। 20 ਅਪ੍ਰੈਲ ਨੂੰ ਸਿਨੇਮਾਘਰਾਂ ‘ਚ ਆਈ ਫ਼ਿਲਮ ‘ਖਿੱਦੋ-ਖੂੰਡੀ’ ਜੋ ਬਣੀ ਹੈ ਹਾਕੀ ‘ਤੇ ਆਉਣ ਵਾਲੀ ਹੈ ਇੱਕ ਨਹੀਂ ਸਗੋਂ ਦੋ ਫ਼ਿਲਮਾਂ ਜਿਨ੍ਹਾਂ ਦਾ ਥੀਮ ਹੈ ਹਾਕੀ ਹੀ। ਇਨ੍ਹਾਂ ਚੋਂ ਇੱਕ ਫ਼ਿਲਮ ਹੈ ‘ਹਰਜੀਤਾ’ ਜਿਸ ‘ਚ ਐਮੀ ਵਿਰਕ ਨੇ ਲੀਡ ਰੋਲ ਕੀਤਾ ਹੈ ਹਰਜੀਤ ਸਿੰਘ ਦਾ ਤੇ ਦੂਜੀ ਫ਼ਿਲਮ ਹੈ ‘ਸੂਰਮਾ’ ਹੈ ਤਾਂ ਹਾਕੀ ‘ਤੇ ਹੀ ਤੇ ਬਣੀ ਹੈ ਹਾਕੀ ਦੇ ਸਾਬਕਾ-ਕਪਤਾਨ ਸੰਦੀਪ ਸਿੰਘ ਦੀ ਜ਼ਿੰਦਗੀ ‘ਤੇ।


 

ਗੱਲ ਕਰਦੇ ਹਾਂ ਹਰਜੀਤਾ ਦੀ ਜਿਸ ਦਾ ਹਾਲ ਹੀ ‘ਚ ਕੁਝ ਸਮਾਂ ਪਹਿਲਾਂ ਹੀ ਟ੍ਰੇਲਰ ਰਿਲੀਜ਼ ਹੋ ਗਿਆ ਹੈ। ਟ੍ਰੇਲਰ ਤਾਂ ਕਾਫੀ ਦਮਦਾਰ ਲੱਗ ਰਿਹਾ ਹੈ ਤੇ ਲਗਦਾ ਹੈ ਇਸ ਬਾਰ ਐਮੀ ਵਿਰਕ ਆਪਣੀ ਐਕਟਿੰਗ ਦੇ ਨਾਲ-ਨਾਲ ਆਪਣੇ ਕੀਤੇ ਹਾਰਡ-ਵਰਕ ਨਾਲ ਵੀ ਦਰਸ਼ਕਾਂ ਦੇ ਮਨ ਮੋਹ ਲੈਣਗੇ। ਅੰਮੀ ਨੇ ਆਪਣੀ ਮੂਵੀ ਦਾ ਟ੍ਰੇਲਰ ਵੀ ਸੋਸ਼ਲ ਮੀਡਿਆ 'ਤੇ ਸ਼ੇਅਰ ਕੀਤਾ ਹੈ।

[embed]https://www.instagram.com/p/Bh0dv8nhSQ-/?hl=en&taken-by=ammyvirk[/embed]

ਐਮੀ ਦੀ ਕੀਤੀ ਮਿਹਨਤ ਤੇ ਉਸ ਦਾ ਟ੍ਰਾਂਸਫੌਰਮ ਸਾਫ ਨਜ਼ਰ ਆ ਰਿਹਾ ਹੈ। ‘ਹਰਜੀਤਾ’ ਹਰਜੀਤ ਸਿੰਘ ਤੁਲੀ ਦੀ ਜਿੰਦਗੀ ‘ਤੇ ਆਧਾਰਿਤ ਫ਼ਿਲਮ ਹੈ। ਜਿਸ ਨੇ 2016 ‘ਚ ਮੇਨ ਹਾਕੀ ਜੂਨੀਅਰ ਵਰਲਡ ਕੱਪ ‘ਚ ਇੰਡੀਆ ਨੂੰ ਗੋਲਡ ਜਿਤਾਉਣ ‘ਚ ਬੇਹਦ ਅਹਿਮ ਰੋਲ ਪਲੇਅ ਕੀਤਾ ਸੀ। ਐਮੀ ਵਿਰਕ ਦੇ ਨਾਲ-ਨਾਲ ਫ਼ਿਲਮ ‘ਚ ਪੰਕਜ ਤ੍ਰਿਪਾਠੀ, ਰਾਜ ਝਿੰਗਰ, ਪ੍ਰਕਾਸ਼ ਗੱਧੂ, ਸਮੀਪ ਸਿੰਘ ਵੀ ਨਜ਼ਰ ਆਉਣਗੇ।



ਹਰਜੀਤਾ ਨੂੰ ਡਾਇਰੈਕਟ ਕੀਤਾ ਹੈ ਸਵੀਜੇ ਕੁਮਾਰ ਅਰੋੜਾ ਨੇ ਅਤੇ ਇਹ ਕਹਾਣੀ ਲਿਖੀ ਹੈ ਜਗਦੀਪ ਸਿੱਧੂ ਨੇ। ਫ਼ਿਲਮ 18 ਮਈ 2018 ਨੂੰ ਰਿਲੀਜ਼ ਹੋ ਰਹੀ ਹੈ। ਅਪ੍ਰੈਲ ‘ਚ ਹਾਕੀ ‘ਤੇ ਫ਼ਿਲਮ ‘ਖਿੱਦੋ-ਖੂੰਡੀ’ ਆਈ ਹੈ ਤੇ ਮਈ ‘ਚ ‘ਹਰਜੀਤਾ’ ਤੇ ਜੂਨ ‘ਚ ਆਵੇਗੀ ਬਾਲੀਵੁੱਡ ਦੀ ‘ਸੂਰਮਾ’ ਜਿਸ ‘ਚ ਪਾਲੀਵੁੱਡ ਦੇ ਸਿੰਗਰ ਤੇ ਐਕਟਰ ਦਿਲਜੀਤ ਦੋਸਾਂਝ, ਹਾਕੀ ਖਿਡਾਰੀ ਸੰਦੀਪ ਸਿੰਘ ਦਾ ਰੋਲ ਪਲੇ ਕਰਦੇ ਨਜ਼ਰ ਆਉਣਗੇ। ਹੁਣ ਤਾਂ ਸਿਰਫ ਦੇਖਣਾ ਹੈ ਕਿਹੜੀ ਫ਼ਿਲਮ ਦੂਜੀ ਤੋਂ ਜ਼ਿਆਦਾ ਗੋਲ ਕਰਦੀ ਹੈ।