ਲੰਡਨ: ਗਾਇਕ ਹੈਰੀ ਸਟਾਈਲਸ ਦੀ ਭੈਣ ਦਾ ਕਹਿਣਾ ਹੈ ਕਿ ਹੈਰੀ ਸ਼ੁਰੂ ਤੋਂ ਹੋ ਆਕਰਸ਼ਕ ਸਨ ਤੇ ਉਨ੍ਹਾਂ ਨੇ ਤਕਰੀਬਨ ਪੰਜ ਸਾਲ ਦੀ ਉਮਰ ਵਿੱਚ ਹੀ ਪ੍ਰੇਮਿਕਾ ਬਣਾ ਲਈ ਸੀ।
ਸਮਾਚਾਰ ਪੱਤਰ 'ਦ ਡੇਲੀ ਸਟਾਰ' ਮੁਤਾਬਕ, ਵਨ ਡਾਇਰੈਕਸ਼ਨ ਬੈਂਡ ਦੇ ਸਿਤਾਰੇ ਦੀ ਵੱਡੀ ਭੈਣ ਜੇਮਾ ਨੇ ਖੁਲਾਸਾ ਕੀਤਾ ਹੈ ਕਿ ਆਕਰਸ਼ਕ ਹੋਣ ਕਾਰਨ ਉਸ ਨੂੰ ਦੋਸਤ ਬਣਾਉਣ ਵਿੱਚ ਕੋਈ ਦਿੱਕਤ ਨਹੀਂ ਹੋਈ ਤੇ ਪੰਜ ਸਾਲ ਦੀ ਉਮਰ ਵਿੱਚ ਹੀ ਉਸ ਦੀ ਪਹਿਲੀ ਪ੍ਰੇਮਿਕਾ ਬਣ ਗਈ ਸੀ।
ਉਨ੍ਹਾਂ ਦੱਸਿਆ ਕਿ ਸਾਈਪ੍ਰਸ ਵਿੱਚ ਜਦੋਂ ਹੈਰੀ ਕਰੀਬ ਸੱਤ ਸਾਲ ਦੇ ਸਨ, ਤਾਂ ਉਹ ਪੂਲ ਦੇ ਨੇੜੇ ਖੁਦ ਤੋਂ ਤਿੰਨ ਗੁਣਾ ਵੱਡੇ ਲੋਕਾਂ ਦੀ ਮੌਜ਼ੂਦਗੀ ਦੇ ਬਾਵਜੂਦ ਸਭ ਦਾ ਧਿਆਨ ਅਕਰਸ਼ਿਤ ਕਰ ਰਹੇ ਸਨ।
ਹੈਰੀ (22) ਬਤੌਰ ਮੁੱਖ ਕਲਾਕਾਰ ਸੰਗੀਤ ਤੇ ਫਿਲਮਾਂ ਵਿੱਚ ਆਉਣ ਦੀ ਵੀ ਤਿਆਰੀ ਕਰ ਰਹੇ ਹਨ। ਹੈਰੀ ਦੇ ਸਕੂਲ ਦੇ ਦਿਨਾਂ ਨੂੰ ਯਾਦ ਕਰਦਿਆਂ ਜੇਮਾ ਨੇ ਕਿਹਾ, 'ਉਹ ਕਾਰ ਦੇ ਪਿਛਲੇ ਹਿੱਸੇ ਵਿੱਚ ਖੜ੍ਹਾ ਹੋ ਜਾਂਦਾ ਸੀ ਤੇ ਖੁੱਲ੍ਹੀ ਬਾਰੀ ਤੋਂ ਸਭ ਦਾ ਮਨੋਰੰਜਨ ਕਰ ਦਾ ਸੀ। ਉਸ ਸਮੇਂ ਵੀ ਉਹ ਲੋਕਾਂ ਨੂੰ ਬਹੁਤ ਆਕਰਸ਼ਿਤ ਕਰਦਾ ਸੀ।'