ਫਲਾਪ 'ਮਿਰਜ਼ਿਆ' 'ਤੇ ਕੀ ਬੋਲੇ ਹਰਸ਼ਵਰਧਨ ?
ਏਬੀਪੀ ਸਾਂਝਾ | 18 Oct 2016 12:55 PM (IST)
ਹਰਸ਼ਵਰਧਨ ਕਪੂਰ ਦੀ ਡੈਬਿਊ ਫਿਲਮ 'ਮਿਰਜ਼ਿਆ' ਬਾਕਸ ਆਫਿਸ 'ਤੇ ਬੁਰੀ ਤਰ੍ਹਾਂ ਫਲਾਪ ਹੋਈ ਹੈ। ਇਸ 'ਤੇ ਅਨਿਲ ਕਪੂਰ ਦੇ ਲਾਡਲੇ ਨੇ ਕਿਹਾ ਕਿ ਹਰ ਫਿਲਮ ਦੀ ਆਪਣੀ ਤਕਦੀਰ ਹੁੰਦੀ ਹੈ। ਉਹਨਾਂ ਕਿਹਾ, 'ਮਿਰਜ਼ਿਆ' ਸਭ ਲੋਕਾਂ ਲਈ ਨਹੀਂ ਬਣੀ ਸੀ, ਪਰ ਇਹ ਇੱਕ ਬੇਹੱਦ ਖਾਸ ਅਤੇ ਖੂਬਸੂਰਤ ਫਿਲਮ ਹੈ, ਜੋ ਇਤਿਹਾਸ ਵਿੱਚ ਆਪਣੀ ਥਾਂ ਬਣਾਏਗੀ।' ਹਰਸ਼ ਬੋਲੇ, 'ਫਿਲਮ ਵਿੱਚ ਮੇਰੀ ਲੁੱਕ ਬਿਲਕੁਲ ਵੱਖਰੀ ਸੀ। ਆਮ ਤੌਰ 'ਤੇ ਹਿੰਦੀ ਫਿਲਮਾਂ ਦਾ ਹੀਰੋ ਅਜਿਹਾ ਨਹੀਂ ਦਿਸਦਾ। ਨਾਲ ਹੀ ਫਿਲਮ ਵਿੱਚ ਕਹਾਣੀ ਸੰਗੀਤ ਰਾਹੀਂ ਕਹੀ ਗਈ ਹੈ, ਜੋ ਦਰਸ਼ਕਾਂ ਲਈ ਨਵਾਂ ਸੀ।' ਹਰਸ਼ ਨੂੰ ਵੈਸੇ ਵੀ ਫਿਲਮ ਦਾ ਜ਼ਿਆਦਾ ਅਫਸੋਸ ਨਹੀਂ ਹੈ, ਕਿਉਂਕਿ ਰਿਲੀਜ਼ ਤੋਂ ਪਹਿਲਾਂ ਹੀ ਉਹ 2 ਹੋਰ ਫਿਲਮਾਂ ਸਾਈਨ ਕਰ ਚੁੱਕੇ ਹਨ। ਉਹ ਜਲਦ ਐਕਸ਼ਨ ਫਿਲਮ 'ਭਾਵੇਸ਼ ਜੋਸ਼ੀ' ਵਿੱਚ ਨਜ਼ਰ ਆਉਣਗੇ।