ਮੁੰਬਈ: ਦਾਉਦ ਅਬਰਾਹਮ ਦੀ ਭੈਣ ਹਸੀਨਾ ਹਾਲ ਹੀ ਵਿੱਚ ਸ਼ਰੱਧਾ ਕਪੂਰ ਨੂੰ ਮੁੰਬਈ ਵਿੱਚ ਮਿਲੀ। ਹਸੀਨਾ ਆਪਣੇ 'ਤੇ ਹੀ ਬਣ ਰਹੀ ਫਿਲਮ ਦੇ ਸਿਲਸਿਲੇ ਵਿੱਚ ਸ਼ਰੱਧਾ ਨੂੰ ਮਿਲੀ ਸੀ। ਹਸੀਨਾ 'ਤੇ ਬਣ ਰਹੀ ਫਿਲਮ ਵਿੱਚ ਸ਼ਰੱਧਾ ਹਸੀਨਾ ਦਾ ਕਿਰਦਾਰ ਨਿਭਾਏਗੀ।
ਸ਼ਰੱਧਾ ਨੇ ਕਿਹਾ, ਹਸੀਨਾ ਤੇ ਉਨ੍ਹਾਂ ਦੇ ਤਿੰਨ ਬੱਚੇ ਸਾਨੂੰ ਮਿਲਣ ਆਏ ਸਨ। ਉਨ੍ਹਾਂ ਦਾ ਸਾਰਾ ਪਰਿਵਾਰ ਸਾਨੂੰ ਪੂਰੀ ਸਪੋਰਟ ਦੇ ਰਿਹਾ ਹੈ। ਉਨ੍ਹਾਂ ਨੇ ਸਾਨੂੰ ਕਈ ਅਸਲੀ ਗਹਿਣੇ ਤੇ ਚੀਜ਼ਾਂ ਦਾ ਵੀ ਇਸਤੇਮਾਲ ਕਰਨ ਦਿੱਤਾ ਹੈ।
ਫਿਲਮ ਦੀ ਸ਼ੂਟਿੰਗ ਜਨਵਰੀ ਤੋਂ ਸ਼ੁਰੂ ਹੋਵੇਗੀ। ਦਸੰਬਰ ਵਿੱਚ ਸ਼ਰੱਧਾ ਹਸੀਨਾ ਦੇ ਪਰਿਵਾਰ ਨਾਲ ਹੋਰ ਵੀ ਸਮਾਂ ਬਿਤਾਏਗੀ।