Heart Attack: ਮਨੋਰੰਜਨ ਜਗਤ ਤੋਂ ਨਿਰਾਸ਼ ਕਰਨ ਵਾਲੀ ਖਬਰ ਸਾਹਮਣੇ ਆ ਰਹੀ ਹੈ। ਜਿਸਨੇ ਪ੍ਰਸ਼ੰਸਕਾਂ ਦਾ ਦਿਲ ਤੋੜ ਦਿੱਤਾ ਹੈ। ਤੁਹਾਨੂੰ ਇਹ ਜਾਣ ਕੇ ਹੈਰਾਨੀ ਹੋਏਗੀ ਕਿ ਨੌਜਵਾਨ ਅਤੇ ਪ੍ਰਤਿਭਾਸ਼ਾਲੀ ਅਦਾਕਾਰ ਨਿਰਮਲ ਬੇਨੀ ਦਾ 37 ਸਾਲ ਦੀ ਉਮਰ ਵਿੱਚ ਦੇਹਾਂਤ ਹੋ ਗਿਆ। ਉਨ੍ਹਾਂ ਦੀ ਮੌਤ ਦਾ ਕਾਰਨ ਦਿਲ ਦਾ ਦੌਰਾ ਦੱਸਿਆ ਜਾ ਰਿਹਾ ਹੈ। ਨਿਰਮਲ ਬੇਨੀ ਨੇ ਸ਼ੁੱਕਰਵਾਰ 23 ਅਗਸਤ ਦੀ ਸਵੇਰ ਨੂੰ ਆਖਰੀ ਸਾਹ ਲਏ। ਇਸ ਖਬਰ ਦੇ ਸਾਹਮਣੇ ਆਉਣ ਤੋਂ ਬਾਅਦ ਪ੍ਰਸ਼ੰਸਕਾਂ ਸਣੇ ਫਿਲਮੀ ਸਿਤਾਰੇ ਵੀ ਡੂੰਘੇ ਸਦਮੇ ਵਿੱਚ ਹਨ।
ਫਿਲਮ ਇੰਡਸਟਰੀ 'ਚ ਸੋਗ ਦੀ ਲਹਿਰ ਦੌੜ ਗਈ
ਨਿਰਮਲ ਬੇਨੀ ਮਲਿਆਲਮ ਫਿਲਮ ਉਦਯੋਗ ਵਿੱਚ ਕਈ ਸਾਲਾਂ ਤੋਂ ਸਰਗਰਮ ਸੀ ਅਤੇ ਉਨ੍ਹਾਂ ਆਪਣੇ ਕਰੀਅਰ ਵਿੱਚ ਯਾਦਗਾਰੀ ਭੂਮਿਕਾਵਾਂ ਨਿਭਾਈਆਂ। ਹਾਲਾਂਕਿ ਉਨ੍ਹਾਂ ਦੇ ਅਚਾਨਕ ਦੇਹਾਂਤ ਦੀ ਖਬਰ ਨੇ ਸਾਰਿਆਂ ਨੂੰ ਹਿਲਾ ਕੇ ਰੱਖ ਦਿੱਤਾ ਹੈ। ਸਿਰਫ਼ 37 ਸਾਲ ਦੀ ਉਮਰ ਵਿੱਚ ਇਸ ਪ੍ਰਤਿਭਾਸ਼ਾਲੀ ਅਦਾਕਾਰ ਦਾ ਦੇਹਾਂਤ ਮਲਿਆਲਮ ਸਿਨੇਮਾ ਲਈ ਇੱਕ ਵੱਡਾ ਘਾਟਾ ਹੈ।
ਦੋਸਤ ਅਤੇ ਨਿਰਮਾਤਾ ਸੰਜੇ ਪਡਿਉਰ ਨੇ ਜਾਣਕਾਰੀ ਦਿੱਤੀ
ਨਿਰਮਲ ਬੇਨੀ ਦੇ ਦੇਹਾਂਤ ਦੀ ਖਬਰ ਉਨ੍ਹਾਂ ਦੇ ਕਰੀਬੀ ਦੋਸਤ ਅਤੇ ਨਿਰਮਾਤਾ ਸੰਜੇ ਪਡਿਉਰ ਨੇ ਸੋਸ਼ਲ ਮੀਡੀਆ 'ਤੇ ਸਾਂਝੀ ਕੀਤੀ। ਸੰਜੇ ਨੇ ਆਪਣੀ ਪੋਸਟ 'ਚ ਲਿਖਿਆ, "ਅੱਜ ਮੈਂ ਆਪਣੇ ਪਿਆਰੇ ਦੋਸਤ ਨੂੰ ਅਲਵਿਦਾ ਕਹਿ ਰਿਹਾ ਹਾਂ। 'ਆਮੀਨ' 'ਚ ਕੋਚਨ ਦਾ ਰੋਲ ਅਤੇ ਮੇਰੀ ਫਿਲਮ 'ਦੁਰਮ' 'ਚ ਉਨ੍ਹਾਂ ਨੇ ਨਿਭਾਇਆ ਕਿਰਦਾਰ ਹਮੇਸ਼ਾ ਯਾਦ ਰੱਖਿਆ ਜਾਵੇਗਾ। ਅੱਜ ਸਵੇਰੇ ਦਿਲ ਦਾ ਦੌਰਾ ਪੈਣ ਕਾਰਨ ਉਨ੍ਹਾਂ ਦੀ ਮੌਤ ਹੋ ਗਈ। ਪ੍ਰਮਾਤਮਾ ਅੱਗੇ ਅਰਦਾਸ ਕਰੋ ਕਿ ਉਨ੍ਹਾਂ ਦੀ ਆਤਮਾ ਨੂੰ ਸ਼ਾਂਤੀ ਮਿਲੇ।”
ਕਾਮੇਡੀਅਨ ਵਜੋਂ ਸ਼ੁਰੂਆਤ ਕੀਤੀ
ਨਿਰਮਲ ਬੇਨੀ ਨੇ ਆਪਣੇ ਕਰੀਅਰ ਦੀ ਸ਼ੁਰੂਆਤ ਇੱਕ ਕਾਮੇਡੀਅਨ ਵਜੋਂ ਕੀਤੀ ਸੀ। ਉਸਨੇ ਬਹੁਤ ਸਾਰੇ ਸਟੇਜ ਸ਼ੋਅ ਵਿੱਚ ਵੀ ਹਿੱਸਾ ਲਿਆ ਅਤੇ ਉਸਦੀ ਕਾਮੇਡੀ ਨੂੰ ਦਰਸ਼ਕਾਂ ਦੁਆਰਾ ਬਹੁਤ ਪਸੰਦ ਕੀਤਾ ਗਿਆ। ਇਸ ਤੋਂ ਇਲਾਵਾ ਉਨ੍ਹਾਂ ਦੇ ਯੂਟਿਊਬ ਵੀਡੀਓਜ਼ ਵੀ ਲੋਕਾਂ 'ਚ ਕਾਫੀ ਮਸ਼ਹੂਰ ਹੋਏ ਸਨ। ਕਾਮੇਡੀ ਲਈ ਨਿਰਮਲ ਦਾ ਜਨੂੰਨ ਅਤੇ ਉਸਦੀ ਅਦਾਕਾਰੀ ਨੇ ਉਸਨੂੰ ਇੱਕ ਵੱਖਰੀ ਪਹਿਚਾਣ ਦਿੱਤੀ ਸੀ।
ਇੱਕ ਪ੍ਰਤਿਭਾਸ਼ਾਲੀ ਅਦਾਕਾਰ ਅਤੇ ਕਾਮੇਡੀਅਨ
ਨਿਰਮਲ ਬੇਨੀ ਦੇ ਦੇਹਾਂਤ ਨਾਲ ਮਲਿਆਲਮ ਫਿਲਮ ਇੰਡਸਟਰੀ ਨੇ ਇੱਕ ਉੱਘੇ ਅਦਾਕਾਰ ਅਤੇ ਕਾਮੇਡੀਅਨ ਨੂੰ ਗੁਆ ਦਿੱਤਾ ਹੈ। ਉਸ ਦਾ ਕੰਮ ਅਤੇ ਉਸ ਦੀ ਪ੍ਰਤਿਭਾ ਨੂੰ ਹਮੇਸ਼ਾ ਯਾਦ ਰੱਖਿਆ ਜਾਵੇਗਾ। ਇਹ ਉਨ੍ਹਾਂ ਦੇ ਪ੍ਰਸ਼ੰਸਕਾਂ ਅਤੇ ਕਰੀਬੀ ਦੋਸਤਾਂ ਲਈ ਬਹੁਤ ਵੱਡਾ ਘਾਟਾ ਹੈ। ਪ੍ਰਮਾਤਮਾ ਅੱਗੇ ਅਰਦਾਸ ਹੈ ਕਿ ਉਸ ਦੇ ਪਰਿਵਾਰ ਅਤੇ ਦੋਸਤਾਂ ਨੂੰ ਇਸ ਔਖੀ ਘੜੀ ਵਿੱਚ ਹਿੰਮਤ ਮਿਲੇ।
ਨਿਰਮਲ ਬੇਨੀ ਦੇ ਅਚਾਨਕ ਦੇਹਾਂਤ ਨਾਲ ਮਲਿਆਲਮ ਸਿਨੇਮਾ 'ਚ ਅਜਿਹਾ ਖਲਾਅ ਪੈਦਾ ਹੋ ਗਿਆ ਹੈ, ਜਿਸ ਨੂੰ ਭਰਨਾ ਮੁਸ਼ਕਿਲ ਹੋਵੇਗਾ। ਇਸ ਦੁੱਖ ਦੀ ਘੜੀ ਵਿੱਚ ਉਸਦੇ ਪ੍ਰਸ਼ੰਸਕਾਂ, ਦੋਸਤਾਂ ਅਤੇ ਪਰਿਵਾਰ ਨਾਲ ਸਾਡੀ ਸੰਵੇਦਨਾ ਹੈ।