Hina Khan Marriage: ਟੀਵੀ ਅਦਾਕਾਰ ਅਤੇ ਲੰਬੇ ਸਮੇਂ ਤੋਂ ਕੈਂਸਰ ਨਾਲ ਜੰਗ ਲੜ ਰਹੀ ਹਿਨਾ ਖਾਨ ਨੇ ਆਪਣੇ ਬੁਆਏਫ੍ਰੈਂਡ ਰੋਕੀ ਨਾਲ ਵਿਆਹ ਕਰਵਾ ਲਿਆ ਹੈ। ਦੋਹਾਂ ਨੇ ਕੋਰਟ ਮੈਰਿਜ ਕਰਵਾਈ ਹੈ। ਉਨ੍ਹਾਂ ਨੇ ਵਿਆਹ ਦੀਆਂ ਤਸਵੀਰਾਂ ਸੋਸ਼ਲ ਮੀਡੀਆ ਇੰਸਟਾਗ੍ਰਾਮ ‘ਤੇ ਸਾਂਝੀਆਂ ਕੀਤੀਆਂ ਹਨ।

Continues below advertisement



ਹਿਨਾ ਖਾਨ ਨੇ ਆਪਣੇ ਵਿਆਹ 'ਤੇ ਮਸ਼ਹੂਰ ਡਿਜ਼ਾਈਨਰ ਮਨੀਸ਼ ਮਲਹੋਤਰਾ ਵਲੋਂ ਡਿਜ਼ਾਈਨ ਕੀਤੀ ਓਪਲ ਹਰੇ ਰੰਗ ਦੀ ਸਾੜੀ ਪਾਈ ਸੀ। ਅਦਾਕਾਰਾ ਨੇ ਇਸ ਨਾਲ ਪਿੰਕ ਕਲਰ ਦਾ ਬਲਾਊਜ਼ ਪਾਇਆ ਹੋਇਆ ਸੀ। ਉਹ ਸਿਰ 'ਤੇ ਗੁਲਾਬੀ ਰੰਗ ਦੁਪੱਟਾ ਦਾ ਦੁਪੱਟਾ ਲਿਆ ਹੋਇਆ ਸੀ। ਹਿਨਾ ਖਾਨ ਗੋਲਡਨ ਜੂਲਰੀ ਅਤੇ ਖੁੱਲ੍ਹੇ ਵਾਲਾਂ ਨਾਲ ਬਹੁਤ ਸੁੰਦਰ ਲੱਗ ਰਹੀ ਸੀ। ਅਦਾਕਾਰਾ ਨੇ ਆਪਣੇ ਹੱਥਾਂ ਅਤੇ ਪੈਰਾਂ 'ਤੇ ਸੁੰਦਰ ਮਹਿੰਦੀ ਵੀ ਲਗਾਈ।







ਹਿਨਾ ਖਾਨ ਨੇ ਆਪਣੀ ਸਾੜੀ ਦੇ ਪੱਲੂ 'ਤੇ ਆਪਣਾ ਅਤੇ ਆਪਣੇ ਪਤੀ ਰੌਕੀ ਦਾ ਨਾਮ ਵੀ ਕਸਟਮਾਈਜ਼ ਕਰਵਾਇਆ। ਉਨ੍ਹਾਂ ਦੇ ਪਤੀ ਰੌਕੀ ਜੈਸਵਾਲ ਦੇ ਵਿਆਹ ਦੀ ਲੁੱਕ ਬਾਰੇ ਗੱਲ ਕਰੀਏ ਤਾਂ, ਉਨ੍ਹਾਂ ਨੇ ਆਪਣੇ ਵਿਆਹ ਲਈ ਮਨੀਸ਼ ਮਲਹੋਤਰਾ ਵਲੋਂ ਡਿਜ਼ਾਈਨ ਕੀਤਾ ਹੋਇਆ ਚਿੱਟਾ ਕੁੜਤਾ ਪਾਇਆ ਸੀ ਜਿਸ ਵਿੱਚ ਉਹ ਬਹੁਤ ਸੋਹਣੇ ਲੱਗ ਰਹੇ ਸਨ। ਹਿਨਾ ਖਾਨ ਵਲੋਂ ਸਾਂਝੀ ਕੀਤੀ ਗਈ ਇੱਕ ਤਸਵੀਰ ਵਿੱਚ, ਜੋੜਾ ਕੋਰਟ ਮੈਰਿਜ ਦੇ ਪੇਪਰਾਂ 'ਤੇ ਦਸਤਖਤ ਕਰਦਾ ਨਜ਼ਰ ਆ ਰਿਹਾ ਹੈ।


ਆਪਣੇ ਵਿਆਹ ਦੀਆਂ ਡ੍ਰੀਮਜ਼ ਫੋਟੋਆਂ ਸਾਂਝੀਆਂ ਕਰਦਿਆਂ ਹੋਇਆਂ ਹਿਨਾ ਖਾਨ ਨੇ ਇੱਕ ਭਾਵੁਕ ਕੈਪਸ਼ਨ ਵੀ ਲਿਖਿਆ ਹੈ। ਉਸਨੇ ਲਿਖਿਆ- 'ਦੋ ਵੱਖ-ਵੱਖ ਦੁਨੀਆ ਤੋਂ, ਅਸੀਂ ਪਿਆਰ ਦੀ ਇੱਕ ਦੁਨੀਆ ਬਣਾਈ। ਸਾਡੇ ਮਤਭੇਦ ਖਤਮ ਹੋ ਗਏ, ਸਾਡੇ ਦਿਲ ਇੱਕ ਹੋ ਗਏ, ਇੱਕ ਅਜਿਹਾ ਬੰਧਨ ਬਣਾਇਆ ਜੋ ਜ਼ਿੰਦਗੀ ਭਰ ਰਹੇਗਾ।'


ਨੋਟ: ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ।ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਲਵੋ। ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ, ਕੂ, ਸ਼ੇਅਰਚੈੱਟ ਅਤੇ ਡੇਲੀਹੰਟ 'ਤੇ ਵੀ ਫੋਲੋ ਕਰ ਸਕਦੇ ਹੋ।