'ਹਾਊਸਫੁੱਲ 3' 100 ਕਰੋੜ ਤੋਂ ਪਾਰ
ਏਬੀਪੀ ਸਾਂਝਾ | 16 Jun 2016 10:43 AM (IST)
ਮੁੰਬਈ: ਅਕਸ਼ੇ ਕੁਮਾਰ ਦੀ ਕਾਮੇਡੀ ਫਿਲਮ 'ਹਾਊਸਫੁੱਲ 3' ਨੇ ਬਾਕਸ ਆਫਿਸ 'ਤੇ 100 ਕਰੋੜ ਤੋਂ ਵੱਧ ਬਿਜ਼ਨੈੱਸ ਕਰ ਲਿਆ ਹੈ। 3 ਜੂਨ ਨੂੰ ਰਿਲੀਜ਼ ਹੋਈ ਫਿਲਮ ਨੇ ਹੁਣ ਤੱਕ 102 ਕਰੋੜ ਰੁਪਏ ਦੇ ਕਰੀਬ ਕਮਾ ਲਏ ਹਨ। ਫਿਲਮ ਦਾ ਨਿਰਦੇਸ਼ਨ ਸਾਜਿਦ ਫਰਹਾਨ ਨੇ ਕੀਤਾ ਹੈ। ਇਹ ਸੂਪਰਹਿੱਟ ਸੀਰੀਜ਼ ਹਾਊਸਫੁੱਲ ਦਾ ਹਿੱਸਾ ਹੈ। ਨਿਰਮਾਤਾ ਨੇ ਕਿਹਾ, "ਅਸੀਂ ਬੇਹੱਦ ਖੁਸ਼ ਹਾਂ ਕਿ ਫਿਲਮ ਦਰਸ਼ਕਾਂ ਨੂੰ ਪਸੰਦ ਆ ਰਹੀ ਹੈ। ਇਹ ਇੱਕ ਕੰਪਲੀਟ ਫੈਮਿਲੀ ਐਨਟਰਟੇਨਰ ਹੈ।" ਫਿਲਮ ਵਿੱਚ ਅਕਸ਼ੇ ਤੋਂ ਇਲਾਵਾ ਰਿਤੇਸ਼ ਦੇਸ਼ਮੁੱਖ ਤੇ ਅਭਿਸ਼ੇਕ ਬੱਚਨ ਵੀ ਮੁੱਖ ਭੂਮਿਕਾਵਾਂ ਵਿੱਚ ਹਨ। ਅਦਾਕਾਰਾਂ ਲੀਜ਼ਾ ਹੇਡਨ, ਜੈਕਲੀਨ ਫਰਨੈਨਡੀਸ ਤੇ ਨਰਗਿਸ ਫਾਖਰੀ ਨੇ ਵੀ ਗਲੈਮਰ ਨੂੰ ਫਿਲਮ 'ਚ ਵਧਾਉਣ ਦਾ ਕੰਮ ਕੀਤਾ ਹੈ।