ਦਿੱਲੀ ਦੇ ਨਿਜਾਮੁੱਦੀਨ ਇਲਾਕੇ 'ਚੋਂ ਦਿਲ ਦਹਿਲਾ ਦੇਣ ਵਾਲੀ ਘਟਨਾ ਸਾਹਮਣੇ ਆਈ ਹੈ। ਇੱਥੇ ਬਾਲੀਵੁੱਡ ਅਦਾਕਾਰਾ ਹੁਮਾ ਕੁਰੈਸ਼ੀ ਦੇ ਚਚੇਰੇ ਭਰਾ ਆਸਿਫ ਕੁਰੈਸ਼ੀ ਦਾ ਕਤਲ ਕਰ ਦਿੱਤਾ ਗਿਆ। ਸਕੂਟੀ ਪਾਰਕਿੰਗ ਨੂੰ ਲੈ ਕੇ ਸ਼ੁਰੂ ਹੋਇਆ ਛੋਟਾ ਜਿਹਾ ਵਿਵਾਦ ਕਤਲ ਦੀ ਵਾਰਦਾਤ ਵਿੱਚ ਬਦਲ ਗਿਆ। ਇਸ ਤੋਂ ਬਾਅਦ ਵੀਰਵਾਰ (7 ਅਗਸਤ) ਦੀ ਦੇਰ ਰਾਤ ਕਰੀਬ 11 ਵਜੇ ਉਸ ਦੀ ਹੱਤਿਆ ਕਰ ਦਿੱਤੀ ਗਈ।

ਨਿਜਾਮੁੱਦੀਨ 'ਚ ਪਾਰਕਿੰਗ ਨੂੰ ਲੈ ਕੇ ਹੋਏ ਇਸ ਸਨਸਨੀਖੇਜ਼ ਕਤਲ ਮਾਮਲੇ ਦਾ ਪਤਾ ਲੱਗਦੇ ਹੀ ਦਿੱਲੀ ਪੁਲਿਸ ਹਰਕਤ 'ਚ ਆ ਗਈ ਅਤੇ ਕਾਰਵਾਈ ਸ਼ੁਰੂ ਕਰ ਦਿੱਤੀ। ਜਾਂਚ ਤੋਂ ਬਾਅਦ ਪੁਲਿਸ ਨੇ ਦੋ ਲੋਕਾਂ ਨੂੰ ਗ੍ਰਿਫ਼ਤਾਰ ਕਰ ਲਿਆ ਹੈ।

 

ਘਰ ਦੇ ਦਰਵਾਜ਼ੇ 'ਤੇ ਸਕੂਟਰ ਖੜ੍ਹਾ ਕਰਨ 'ਤੇ ਵਿਵਾਦ

ਅਜੇ ਤੱਕ ਪੁਲਿਸ ਨੂੰ ਮਿਲੀ ਜਾਣਕਾਰੀ ਅਨੁਸਾਰ, ਆਸਿਫ਼ ਕੁਰੈਸ਼ੀ ਅਤੇ ਕੁਝ ਲੋਕਾਂ ਵਿਚ ਰਾਤ ਨੂੰ ਲੜਾਈ ਹੋ ਗਈ। ਆਸਿਫ਼ ਨੇ ਦੋਸ਼ੀਆਂ ਨੂੰ ਕਿਹਾ ਸੀ ਕਿ ਘਰ ਦੇ ਗੇਟ ਦੇ ਬਾਹਰ ਸਕੂਟਰ ਨਾ ਖੜ੍ਹਾ ਕਰੋ, ਪਰ ਉਹ ਨਾ ਮੰਨੇ, ਜਿਸ ਤੋਂ ਬਾਅਦ ਬਹਿਸ ਸ਼ੁਰੂ ਹੋ ਗਈ। ਇਸ ਤਣਾਅ ਦੌਰਾਨ ਦੋਸ਼ੀਆਂ ਨੇ ਆਸਿਫ਼ 'ਤੇ ਕਿਸੇ ਨੁਕੀਲੀ ਚੀਜ਼ ਨਾਲ ਹਮਲਾ ਕਰ ਦਿੱਤਾ ਅਤੇ ਉਸਨੂੰ ਬੁਰੀ ਤਰ੍ਹਾਂ ਜ਼ਖ਼ਮੀ ਕਰ ਦਿੱਤਾ।

ਹਮਲੇ ਵਿੱਚ ਆਸਿਫ ਕੁਰੈਸ਼ੀ ਬਹੁਤ ਜ਼ਿਆਦਾ ਜ਼ਖਮੀ ਹੋ ਗਏ। ਉਨ੍ਹਾਂ ਦਾ ਕਾਫੀ ਖੂਨ ਬਹਿ ਗਿਆ ਸੀ। ਗੰਭੀਰ ਹਾਲਤ ਵਿੱਚ ਉਨ੍ਹਾਂ ਨੂੰ ਤੁਰੰਤ ਹਸਪਤਾਲ ਪਹੁੰਚਾਇਆ ਗਿਆ, ਪਰ ਤਦ ਤੱਕ ਬਹੁਤ ਦੇਰ ਹੋ ਚੁੱਕੀ ਸੀ। ਡਾਕਟਰਾਂ ਨੇ ਉਨ੍ਹਾਂ ਨੂੰ ਮ੍ਰਿਤ ਘੋਸ਼ਿਤ ਕਰ ਦਿੱਤਾ। ਪੁਲਿਸ ਨੇ ਇਸ ਮਾਮਲੇ ਵਿੱਚ ਦੋ ਲੋਕਾਂ ਨੂੰ ਗ੍ਰਿਫ਼ਤਾਰ ਕਰ ਲਿਆ ਹੈ।

ਮਾਮੂਲੀ ਜਿਹੀ ਤਕਰਾਰ ਨੇ ਲਈ ਜਾਨ

ਆਸਿਫ ਕੁਰੈਸ਼ੀ ਦੀ ਪਤਨੀ ਨੇ ਦੱਸਿਆ ਕਿ ਘਰ ਦੇ ਬਾਹਰ ਗੁਆਂਢੀ ਦੇ ਇਕ ਲੜਕੇ ਨੇ ਰਾਤ ਕਰੀਬ 9.30 ਤੋਂ 10.00 ਵਜੇ ਸਕੂਟਰ ਖੜ੍ਹਾ ਕਰ ਦਿੱਤਾ ਸੀ, ਜਿਸ ਕਾਰਨ ਦਰਵਾਜ਼ਾ ਬਲਾਕ ਹੋ ਗਿਆ। ਆਸਿਫ ਨੇ ਕਿਹਾ ਕਿ ਪੁੱਤਰ, ਗੱਡੀ ਥੋੜ੍ਹੀ ਅੱਗੇ ਖੜ੍ਹੀ ਕਰ ਦੇ, ਪਰ ਉਹ ਲੜਕਾ ਗਾਲਾਂ ਦੇਣ ਲੱਗ ਪਿਆ ਅਤੇ ਕਹਿਣ ਲੱਗਾ ਕਿ ਹੁਣ ਆ ਕੇ ਦੱਸਦਾ ਹਾਂ।

ਇਸ ਤੋਂ ਬਾਅਦ ਉਹ ਲੜਕਾ ਉੱਪਰੋਂ ਹੇਠਾਂ ਉਤਰ ਕੇ ਆਇਆ ਅਤੇ ਕਿਸੇ ਨੁਕੀਲੀ ਚੀਜ਼ ਨਾਲ ਆਸਿਫ ਦੇ ਸੀਨੇ ਵਿੱਚ ਵਾਰ ਕਰ ਦਿੱਤਾ। ਉਸ ਲੜਕੇ ਦੇ ਨਾਲ ਉਸਦਾ ਭਰਾ ਵੀ ਆ ਗਿਆ। ਆਸਿਫ ਦੇ ਸੀਨੇ ਵਿੱਚੋਂ ਖੂਨ ਹੀ ਖੂਨ ਵੱਗਣ ਲੱਗ ਪਿਆ। ਪਤਨੀ ਨੇ ਤੁਰੰਤ ਆਪਣੇ ਦੇਵਰ ਜਾਵੇਦ ਨੂੰ ਫੋਨ ਕਰਕੇ ਘਰ ਬੁਲਾਇਆ, ਪਰ ਉਦੋਂ ਤੱਕ ਆਸਿਫ ਦੀ ਮੌਤ ਹੋ ਚੁੱਕੀ ਸੀ।

ਨੋਟ: ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ। ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਲਵੋ। ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ, ਕੂ, ਸ਼ੇਅਰਚੈੱਟ ਅਤੇ ਡੇਲੀਹੰਟ 'ਤੇ ਵੀ ਫੋਲੋ ਕਰ ਸਕਦੇ ਹੋ।