Dharmendra Health Update: ਬਾਲੀਵੁੱਡ ਦੇ ਦਿੱਗਜ਼ ਅਦਾਕਾਰ ਧਰਮਿੰਦਰ ਦੇ ਪਰਿਵਾਰ ਅਤੇ ਫੈਨਜ਼ ਲਈ ਇਹ ਸਮਾਂ ਬਹੁਤ ਹੀ ਮੁਸ਼ਕਲ ਭਰਿਆ ਰਿਹਾ। 89 ਸਾਲਾ ਅਦਾਕਾਰ ਦੀ ਸਿਹਤ ਖਰਾਬ ਹੋਣ ਕਾਰਨ ਉਨ੍ਹਾਂ ਨੂੰ ਮੁੰਬਈ ਦੇ ਬ੍ਰੀਚ ਕੈਂਡੀ ਹਸਪਤਾਲ ਵਿੱਚ ਦਾਖ਼ਲ ਕੀਤਾ ਗਿਆ ਸੀ। ਇਸ ਤੋਂ ਬਾਅਦ ਹੀ ਉਨ੍ਹਾਂ ਦੀ ਮੌਤ ਬਾਰੇ ਝੂਠੀ ਖ਼ਬਰਾਂ ਫੈਨਜ਼ ਨੂੰ ਪਰੇਸ਼ਾਨ ਕਰ ਗਈਆਂ। ਇਸ ਤੋਂ ਬਾਅਦ ਪਰਿਵਾਰ ਵੱਲੋਂ ਅਧਿਕਾਰਿਕ ਬਿਆਨ ਜਾਰੀ ਕੀਤਾ ਗਿਆ ਕਿ ਉਹ ਠੀਕ ਹਨ ਅਤੇ ਰਿਕਵਰ ਕਰ ਰਹੇ ਹਨ। ਇਸਦੇ ਨਾਲ ਹੀ 12 ਨਵੰਬਰ ਨੂੰ ਉਨ੍ਹਾਂ ਨੂੰ ਹਸਪਤਾਲ ਤੋਂ ਛੁੱਟੀ ਮਿਲ ਗਈ। ਪਰ ਇਸ ਵਿਚਾਲੇ ਬੀਤੇ ਦਿਨ ਯਾਨੀਕਿ 13 ਨਵੰਬਰ ਨੂੰ ਸੋਸ਼ਲ ਮੀਡੀਆ ਉੱਤੇ ਹਸਪਤਾਲ ਦੇ ਅੰਦਰ ਇੱਕ ਵੀਡੀਓ ਵਾਇਰਲ ਹੋ ਗਿਆ, ਜਿਸ ਵਿੱਚ ਧਰਮਿੰਦਰ ਬੇਡ 'ਤੇ ਲੇਟੇ ਹੋਏ ਅਤੇ ਪੂਰਾ ਦਿਓਲ ਪਰਿਵਾਰ ਰੋ ਰਿਹਾ ਸੀ। ਵੀਡੀਓ ਵਾਇਰਲ ਹੋਣ ਤੋਂ ਬਾਅਦ ਹੁਣ ਇਸਨੂੰ ਰਿਕਾਰਡ ਕਰਨ ਵਾਲਾ ਹਸਪਤਾਲ ਕਰਮਚਾਰੀ ਫੜਿਆ ਗਿਆ ਹੈ।
ਹਸਪਤਾਲ ਦੇ ਕਰਮਚਾਰੀ ਵੱਲੋਂ ਵੀਡੀਓ ਰਿਕਾਰਡ ਕਰਨ ਵਾਲੀ ਕੀਤੀ ਗਈ ਘਟੀਆ ਹਰਕਤ
ਅਸਲ ਗੱਲ ਇਹ ਹੈ ਕਿ ਇਹ ਵੀਡੀਓ ਬ੍ਰੀਚ ਕੈਂਡੀ ਆਈਸਿਊ ਦੇ ਅੰਦਰੋਂ ਵਾਇਰਲ ਹੋਈ ਸੀ। ਇਸ ਵਿੱਚ ਧਰਮਿੰਦਰ ਹਸਪਤਾਲ ਦੇ ਬਿਸਤਰ ‘ਤੇ ਲੇਟੇ ਹੋਏ ਦਿਖਾਈ ਦੇ ਰਹੇ ਹਨ। ਦਿੱਗਜ਼ ਅਦਾਕਾਰ ਬੇਹੋਸ਼ ਲੱਗ ਰਹੇ ਹਨ, ਜਦਕਿ ਉਨ੍ਹਾਂ ਦੇ ਪੁੱਤਰ ਬੌਬੀ ਦਿਓਲ ਅਤੇ ਸੰਨੀ ਦਿਓਲ ਪਰਿਵਾਰ ਦੇ ਹੋਰ ਮੈਂਬਰਾਂ ਦੇ ਨਾਲ ਉਨ੍ਹਾਂ ਦੇ ਬਿਸਤਰ ਦੇ ਆਲੇ-ਦੁਆਲੇ ਖੜੇ ਅਤੇ ਬਹੁਤ ਹੀ ਭਾਵੁਕ ਦਿਖ ਰਹੇ ਹਨ। ਇਸ ਕਲਿੱਪ ਵਿੱਚ ਸੰਨੀ ਦੇ ਪੁੱਤਰ ਕਰਨ ਦਿਓਲ ਅਤੇ ਰਾਜਵੀਰ ਦਿਓਲ ਵੀ ਦਿਖ ਰਹੇ ਹਨ। ਅਦਾਕਾਰ ਧਰਮ ਪਾਜ਼ੀ ਦੀ ਪਹਿਲੀ ਪਤਨੀ ਪ੍ਰਕਾਸ਼ ਕੌਰ ਉਨ੍ਹਾਂ ਦੇ ਪਾਸ ਬੈਠੇ ਬਹੁਤ ਹੀ ਬੁਰੀ ਤਰ੍ਹਾਂ ਰੋਂਦੀ ਹੋਈ ਨਜ਼ਰ ਆਈ। ਐਚਟੀ ਸਿਟੀ ਨੂੰ ਖਾਸ ਜਾਣਕਾਰੀ ਮਿਲੀ ਹੈ ਕਿ ਦਿਓਲ ਪਰਿਵਾਰ ਦੇ ਇਸ ਨਿੱਜੀ ਪਲ ਨੂੰ ਰਿਕਾਰਡ ਕਰਨ ਅਤੇ ਸੋਸ਼ਲ ਮੀਡੀਆ ‘ਤੇ ਸ਼ੇਅਰ ਕਰਨ ਵਾਲੇ ਹਸਪਤਾਲ ਕਰਮਚਾਰੀ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਹੈ। ਇਸ ਵੇਲੇ ਅੱਗੇ ਦੀ ਜਾਣਕਾਰੀ ਸਾਹਮਣੇ ਨਹੀਂ ਆਈ।
ਪਰਿਵਾਰ ਵੱਲੋਂ ਜਾਰੀ ਕੀਤਾ ਬਿਆਨਜਾਣਕਾਰੀ ਦੇਣ ਯੋਗ ਹੈ ਕਿ ਬੁੱਧਵਾਰ 12 ਨਵੰਬਰ ਦੀ ਸਵੇਰੇ ਲਗਭਗ 7:30 ਵਜੇ ਛੁੱਟੀ ਮਿਲਣ ਤੋਂ ਬਾਅਦ ਧਰਮਿੰਦਰ ਨੂੰ ਹਸਪਤਾਲ ਤੋਂ ਘਰ ਲਿਆਇਆ ਗਿਆ। ਇਸ ਤੋਂ ਬਾਅਦ ਪਰਿਵਾਰ ਵੱਲੋਂ ਇੱਕ ਅਧਿਕਾਰਿਕ ਬਿਆਨ ਜਾਰੀ ਕੀਤਾ ਗਿਆ, ਜਿਸ ਵਿੱਚ ਲਿਖਿਆ ਸੀ, "ਸ਼੍ਰੀ ਧਰਮਿੰਦਰ ਨੂੰ ਹਸਪਤਾਲ ਤੋਂ ਛੁੱਟੀ ਮਿਲ ਗਈ ਹੈ ਅਤੇ ਉਹ ਘਰ 'ਤੇ ਹੀ ਆਪਣੀ ਸਿਹਤ ਦਾ ਇਲਾਜ ਜਾਰੀ ਰੱਖਣਗੇ। ਅਸੀਂ ਮੀਡੀਆ ਅਤੇ ਜਨਤਾ ਤੋਂ ਬੇਨਤੀ ਕਰਦੇ ਹਾਂ ਕਿ ਉਹ ਅੱਗੇ ਕੋਈ ਵੀ ਅਟਕਲੇ ਨਾ ਲਗਾਉਣ ਅਤੇ ਇਸ ਦੌਰਾਨ ਉਹਨਾਂ ਅਤੇ ਪਰਿਵਾਰ ਦੀ ਨਿੱਜਤਾ ਦਾ ਸਤਿਕਾਰ ਕਰਨ। ਅਸੀਂ ਉਹਨਾਂ ਦੇ ਜਲਦੀ ਸਿਹਤਮੰਦ ਹੋਣ, ਚੰਗੀ ਸਿਹਤ ਅਤੇ ਲੰਬੀ ਉਮਰ ਲਈ ਸਾਰਿਆਂ ਦੇ ਪਿਆਰ, ਪ੍ਰਾਰਥਨਾਵਾਂ ਅਤੇ ਸ਼ੁਭਕਾਮਨਾਵਾਂ ਲਈ ਆਭਾਰੀ ਹਾਂ। ਕਿਰਪਾ ਕਰਕੇ ਉਹਨਾਂ ਦਾ ਸਤਿਕਾਰ ਕਰੋ ਕਿਉਂਕਿ ਉਹ ਤੁਹਾਡੇ ਨਾਲ ਪਿਆਰ ਕਰਦੇ ਹਨ।"