ਮੁੰਬਈ: IMDb ਨੇ ਸਾਲ 2021 ਦੀਆਂ ਸਭ ਤੋਂ ਮਸ਼ਹੂਰ ਭਾਰਤੀ ਫਿਲਮਾਂ ਤੇ ਵੈੱਬ ਸੀਰੀਜ਼ ਦੀ ਸੂਚੀ ਜਾਰੀ ਕੀਤੀ ਹੈ। 'ਜੈ ਭੀਮ' ਤੇ 'ਸ਼ੇਰ ਸ਼ਾਹ' ਸਭ ਤੋਂ ਮਸ਼ਹੂਰ ਫਿਲਮਾਂ ਦੀ ਸੂਚੀ 'ਚ ਸਿਖਰ 'ਤੇ ਹਨ, ਜਦੋਂਕਿ 'Aspirants' ਅਤੇ 'ਢਿੰਡੋਰਾ' ਨੇ ਸਾਲ ਦੀ ਸਭ ਤੋਂ ਮਸ਼ਹੂਰ ਸੀਰੀਜ਼ ਦੀ ਸੂਚੀ 'ਚ ਸਭ ਤੋਂ ਅੱਗੇ ਰਹੀ ਹੈ। ਸੂਚੀ IMDb 'ਤੇ ਪੇਜ ਵਿਯੂਜ਼ ਦੇ ਆਧਾਰ 'ਤੇ ਬਣਾਈ ਗਈ ਹੈ।


ਇਸ ਲਈ 1 ਜਨਵਰੀ ਤੋਂ 29 ਨਵੰਬਰ ਦੇ ਵਿਚਕਾਰ ਇੱਕ ਫਿਲਮ ਜਾਂ ਸ਼ੋਅ ਨੂੰ ਰਿਲੀਜ਼ ਕਰਨ ਦੀ ਲੋੜ ਹੁੰਦੀ ਹੈ ਤੇ ਇਸ ਦੀ ਔਸਤ IMDb ਉਪਭੋਗਤਾ ਰੇਟਿੰਗ 6.5 ਜਾਂ ਵੱਧ ਹੋਣੀ ਚਾਹੀਦੀ ਹੈ। ਦੱਸ ਦੇਈਏ ਕਿ ਐਮਾਜ਼ਾਨ ਪ੍ਰਾਈਮ ਵੀਡੀਓ 'ਤੇ ਇਨ੍ਹਾਂ ਲਿਸਟਾਂ ਦੇ ਕਈ ਨਾਂ ਜਾਰੀ ਕੀਤੇ ਗਏ ਸੀ, ਕਿਉਂਕਿ ਐਮਜ਼ੌਨ IMDb ਦਾ ਮਾਲਕ ਹੈ।


IMDb Top 10 Indian Movies of 2021:


1. Jai Bhim


2. Shershaah


3. Sooryavanshi


4. Master


5. Sardar Udham


6. Mimi


7. Karnan


8. Shiddat


9. Drishyam 2


10. Haseen Dillruba


IMDb Top 10 Indian Web Series of 2021:


1. Aspirants


2. Dhindora


3. The Family Man


4. The Last Hour


5. Sunflower


6. Candy


7. Ray


8. Grahan


9. November Story


10. Mumbai Diaries 26/11


ਸਾਊਥ ਸਟਾਰ ਸੂਰੀਆ ਸਟਾਰਰ ਫਿਲਮ 'ਜੈ ਭੀਮ' 2 ਨਵੰਬਰ ਨੂੰ ਐਮਜ਼ੌਨ ਪ੍ਰਾਈਮ ਵੀਡੀਓ 'ਤੇ ਆਪਣੀ ਸ਼ੁਰੂਆਤ ਤੋਂ ਬਾਅਦ ਸਾਲ ਦੀ ਸਭ ਤੋਂ ਮਸ਼ਹੂਰ ਫਿਲਮਾਂ ਚੋਂ ਇੱਕ ਬਣ ਗਈ ਹੈ। ਇਸ ਤੋਂ ਇਲਾਵਾ ਸਿਧਾਰਥ ਮਲਹੋਤਰਾ ਸਟਾਰਰ 'ਸ਼ੇਰਸ਼ਾਹ', ਕਾਰਗਿਲ ਯੁੱਧ ਦੇ ਨਾਇਕ ਕੈਪਟਨ ਵਿਕਰਮ ਬੱਤਰਾ ਦੇ ਜੀਵਨ 'ਤੇ ਆਧਾਰਿਤ ਜੰਗੀ ਫਿਲਮ ਐਮਜ਼ੌਨ ਪ੍ਰਾਈਮ ਵੀਡੀਓ ਦੀ ਪੇਸ਼ਕਸ਼ ਹੈ।


ਡਿਜ਼ਨੀ ਪਲੱਸ ਹੌਟਸਟਾਰ 'ਤੇ ਡੈਬਿਊ ਕਰਨ ਵਾਲੀ ਸੂਚੀ ''ਸ਼ਿਦਤ' ਇਕਲੌਤਾ ਆਊਟਲਾਇਰ ਹੈ। ਐਮਜ਼ੌਨ ਪ੍ਰਾਈਮ ਵੀਡੀਓ, ਨੈੱਟਫਲਿਕਸ ਅਤੇ ਜ਼ੀ 5 ਵਰਗੇ ਪ੍ਰਮੁੱਖ ਪਲੇਟਫਾਰਮਾਂ 'ਤੇ ਜਾਰੀ ਕੀਤੇ ਗਏ ਸ਼ੋਅ ਦੀ ਸੂਚੀ ਵਿੱਚ Aspirants ਸਭ ਤੋਂ ਅੱਗੇ ਹਨ। 'Aspirants' ਇੱਕ TVF ਹੈ ਜੋ ਪਲੇਟਫਾਰਮ ਦੀ ਇਨ-ਹਾਊਸ ਐਪ ਅਤੇ ਇਸਦੇ ਯੂਟਿਊਬ ਚੈਨਲ 'ਤੇ ਜਾਰੀ ਕੀਤਾ ਗਿਆ। ਇਸੇ ਤਰ੍ਹਾਂ ਦੂਜੇ ਨੰਬਰ 'ਤੇ ਰਹੀ 'ਢਿੰਡੋਰਾ' ਨੇ ਵੀ ਯੂ-ਟਿਊਬ 'ਤੇ ਡੈਬਿਊ ਕੀਤਾ।



ਇਹ ਵੀ ਪੜ੍ਹੋ: Vice Captain of Indian ODI Team: ਕੌਣ ਬਣੇਗਾ ਭਾਰਤੀ ਵਨਡੇ ਟੀਮ ਦਾ ਉਪ ਕਪਤਾਨ? BCCI ਜਲਦ ਕਰ ਸਕਦੀ ਐਲਾਨ


ਪੰਜਾਬੀ ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:


https://play.google.com/store/


https://apps.apple.com/in/app/811114904