ਕਿਹੋ ਜਿਹੇ ਹੋਣਗੇ ਇਮਤਿਆਜ਼ ਦੇ ਮਾਡਰਨ ‘ਲੈਲਾ-ਮਜਨੂੰ’?
ਏਬੀਪੀ ਸਾਂਝਾ | 25 Jul 2018 01:06 PM (IST)
ਮੁੰਬਈ: ਇਮਤਿਆਜ਼ ਅਲੀ ਆਪਣੀਆਂ ਫ਼ਿਲਮਾਂ ਦੀ ਬੇਹਤਰੀਨ ਕਹਾਣੀ ਤੇ ਡਾਇਰੈਕਸ਼ਨ ਕਰਕੇ ਔਡੀਅੰਸ ਵਿੱਚ ਕਾਫੀ ਪ੍ਰਸਿੱਧ ਹਨ। ਇੱਕ ਵਾਰ ਫੇਰ ਇਮਤਿਆਜ਼ ਤੇ ਏਕਤਾ ਕਪੂਰ ਮਿਲ ਕੇ ਔਡੀਅੰਸ ‘ਤੇ ਆਪਣਾ ਜਾਦੂ ਚਲਾਉਣ ਆ ਰਹੇ ਹਨ। ਦੋਵੇਂ ਨਵੀਂ ਫ਼ਿਲਮ ‘ਲੈਲਾ ਮਜਨੂੰ’ ਲੈ ਕੇ ਆ ਰਹੇ ਹਨ। ਜਦੋਂ ਤੋਂ ਇਸ ਫ਼ਿਲਮ ਦਾ ਐਲਾਨ ਹੋਇਆ ਹੈ ਦੋਵੇਂ ਲਗਾਤਾਰ ਸਰਖੀਆਂ ‘ਚ ਹਨ। ਕੁਝ ਦੇਰ ਪਹਿਲਾਂ ਹੀ ਮੇਕਰਸ ਨੇ ਫ਼ਿਲਮ ਦੇ ਦੋ ਨਵੇਂ ਪੋਸਟਰ ਰਿਲੀਜ਼ ਕੀਤੇ ਹਨ। ਇਨ੍ਹਾਂ ‘ਚ ਦੱਸਿਆ ਗਿਆ ਹੈ ਕਿ ਫ਼ਿਲਮ ਦਾ ਟ੍ਰੇਲਰ ਕੱਲ੍ਹ ਰਿਲੀਜ਼ ਕੀਤਾ ਜਾਵੇਗਾ। ਕੁਝ ਸਮਾਂ ਪਹਿਲਾਂ ਫ਼ਿਲਮ ਦੀ ਪਹਿਲੀ ਲੁੱਕ ਰਿਲੀਜ਼ ਕੀਤੀ ਗਈ ਹੈ। ਫ਼ਿਲਮ ‘ਚ ਲੈਲਾ ਮਜਨੂੰ ਦੀ ਕਹਾਣੀ ਹੀ ਦਿਖਾਈ ਜਾਵੇਗੀ ਪਰ ਅੱਜ ਦੇ ਜ਼ਮਾਨੇ ਮੁਤਾਬਕ। ਦੋ ਦਿਨ ਪਹਿਲਾਂ ਹੀ ਇਮਤਿਆਜ਼ ਨੇ ਫ਼ਿਲਮ ਨਾਲ ਜੁੜੀ ਵੀਡੀਓ ਵੀ ਰਿਲੀਜ਼ ਕੀਤੀ ਸੀ, ਜਿਸ ‘ਚ ਉਨ੍ਹਾਂ ਨੇ ਕੀ ਕੁਝ ਕਿਹਾ ਤੁਸੀਂ ਆਪ ਹੀ ਸੁਣ ਲਓ। [embed]