ਮੁੰਬਈ: ਸੁਸ਼ਾਂਤ ਸਿੰਘ ਰਾਜਪੂਤ ਕੇਸ ਵਿੱਚ ਇਨਫੋਰਸਮੈਂਟ ਡਾਇਰੈਕਟੋਰੇਟ (ਈਡੀ) ਐਕਟਰਸ ਰੀਆ ਚੱਕਰਵਰਤੀ ਨੂੰ ਰੁਪਏ ਦੇ ਲੈਣ-ਦੇਣ ਦੇ ਮੱਦੇਨਜ਼ਰ ਪੁੱਛਗਿਛ ਕਰਨ ਵਾਲੀ ਹੈ। ਏਬੀਪੀ ਨਿਊਜ਼ ਨੂੰ ਮਿਲੀ ਜਾਣਕਾਰੀ ਮੁਤਾਬਕ ਰੀਆ ਚੱਕਰਵਰਤੀ ਤੋਂ ਪੁੱਛਗਿੱਛ ਲਈ ਤਕਰੀਬਨ 30 ਸਵਾਲਾਂ ਦੀ ਸੂਚੀ ਤਿਆਰ ਕੀਤੀ ਗਈ ਹੈ।

ਜ਼ਿਕਰਯੋਗ ਹੈ ਕਿ ਇਨ੍ਹਾਂ ਵਿੱਚ ਐਕਟਰਸ ਦੀ ਨਿੱਜੀ ਜਾਣ-ਪਛਾਣ ਬਾਰੇ ਤੇ ਪੇਸ਼ੇਵਰ ਸਵਾਲ ਸ਼ਾਮਲ ਹੋ ਸਕਦੇ ਹਨ। ਈਡੀ ਰੀਆ ਨੂੰ ਉਸ ਦੀ ਆਮਦਨ ਦੇ ਸ੍ਰੋਤ ਬਾਰੇ ਵੀ ਪੁੱਛ ਸਕਦੀ ਹੈ। ਇਸ ਤੋਂ ਇਲਾਵਾ ਈਡੀ ਉਨ੍ਹਾਂ ਦੇ ਖਰਚਿਆਂ 'ਤੇ ਵੀ ਸਵਾਲ ਕਰ ਸਕਦੀ ਹੈ। ਦੱਸ ਦਈਏ ਕਿ ਬਿਹਾਰ ਪੁਲਿਸ ਦੇ ਡੀਜੀਪੀ ਨੇ ਦਾਅਵਾ ਕੀਤਾ ਹੈ ਕਿ ਪਿਛਲੇ ਚਾਰ ਸਾਲਾਂ ਵਿੱਚ ਸੁਸ਼ਾਂਤ ਸਿੰਘ ਰਾਜਪੂਤ ਦੇ ਬੈਂਕ ਖਾਤੇ ਵਿੱਚ ਕਰੀਬ 50 ਕਰੋੜ ਰੁਪਏ ਜਮ੍ਹਾ ਹੋਏ ਸੀ, ਪਰ ਹੈਰਾਨੀ ਦੀ ਗੱਲ ਇਹ ਹੈ ਕਿ ਇਹ ਸਾਰਾ ਕੁਝ ਵਾਪਸ ਲੈ ਲਿਆ ਗਿਆ।

ਡੀਜੀਪੀ ਨੇ ਕਿਹਾ, "ਇੱਕ ਸਾਲ 'ਚ ਉਸ ਦੇ ਖਾਤੇ ਵਿੱਚ 17 ਕਰੋੜ ਰੁਪਏ ਜਮ੍ਹਾ ਕਰਵਾਏ ਗਏ, ਜਿਨ੍ਹਾਂ ਵਿੱਚੋਂ 15 ਕਰੋੜ ਰੁਪਏ ਵਾਪਸ ਲਏ ਗਏ। ਕੀ ਇਹ ਜਾਂਚ ਲਈ ਕੋਈ ਅਹਿਮ ਪੁਆਇੰਟ ਨਹੀਂ?" ਅਸੀਂ ਚੁੱਪ ਬੈਠਣ ਵਾਲੇ ਨਹੀਂ ਹਾਂ। ਅਸੀਂ ਉਨ੍ਹਾਂ (ਮੁੰਬਈ ਪੁਲਿਸ) ਨੂੰ ਪੁੱਛਾਂਗੇ ਕਿ ਅਜਿਹੀਆਂ ਘਟਨਾਵਾਂ ਨੂੰ ਕਿਉਂ ਰੋਕਿਆ ਜਾਂਦਾ ਹੈ।''

ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:
https://play.google.com/store/apps/details?id=com.winit.starnews.hin
https://apps.apple.com/in/app/abp-live-news/id811114904