ਮੁੰਬਈ: ਬੌਲੀਵੁੱਡ ਸਟਾਰ ਅਕਸ਼ੈ ਕੁਮਾਰ ਨੇ ਰੱਖੜੀ ਦੇ ਤਿਓਹਾਰ 'ਤੇ ਜ਼ੋਰਦਾਰ ਧਮਾਲ ਕੀਤਾ ਹੈ। ਖਿਲਾੜੀ ਅਕਸ਼ੈ ਕੁਮਾਰ ਨੇ ਇੱਕ ਵਾਰ ਫੇਰ ਬਿਲਕੁਲ ਨਵੇਂ ਕਨਸੈਪਟ ਨਾਲ ਐਂਟਰੀ ਮਾਰੀ ਹੈ। ਅਕਸ਼ੈ ਕੁਮਾਰ ਨੇ ਰੱਖੜੀ ਮੌਕੇ ਆਪਣੀ ਅਗਲੀ ਫਿਲਮ 'ਰਕਸ਼ਾ ਬੰਧਨ' ਦਾ ਪੋਸਟਰ ਰਿਲੀਜ਼ ਕੀਤਾ ਹੈ। ਇਸ ਪੋਸਟਰ 'ਚ ਅਕਸ਼ੈ ਕੁਮਾਰ ਆਪਣੀਆਂ ਚਾਰ ਭੈਣਾਂ ਨੂੰ ਗਲੇ ਲਾਉਂਦੇ ਹੋਏ ਦਿਖਾਈ ਦੇ ਰਹੇ ਹਨ।


ਆਨੰਦ ਐਲ ਰਾਏ ਫਿਲਮ ‘ਰਕਸ਼ਾ ਬੰਧਨ’ ਨੂੰ ਡਾਇਰੈਕਟ ਕਰ ਰਹੇ ਹਨ ਜਦਕਿ ਫਿਲਮ ਦੀ ਕਹਾਣੀ ਹਿਮਾਂਸ਼ੂ ਸ਼ਰਮਾ ਨੇ ਲਿਖੀ ਹੈ। ਫਿਲਮ 'ਰਕਸ਼ਾ ਬੰਧਨ' 5 ਨਵੰਬਰ 2021 ਨੂੰ ਰਿਲੀਜ਼ ਹੋਵੇਗੀ। ਅਕਸ਼ੈ ਕੁਮਾਰ ਨੇ ਫਿਲਮ 'ਰਕਸ਼ਾ ਬੰਧਨ' ਆਪਣੀ ਸਿਸਟਰ ਅਲਕਾ ਨੂੰ ਡੈਡੀਕੇਟ ਕੀਤੀ ਹੈ।




ਆਪਣੇ ਇੰਸਟਾਗ੍ਰਾਮ 'ਤੇ ਇਸ ਫਿਲਮ ਦਾ ਪੋਸਟਰ ਸ਼ੇਅਰ ਕਰਦਿਆਂ ਅਕਸ਼ੈ ਨੇ ਲਿਖਿਆ ਹੈ,''ਜ਼ਿੰਦਗੀ 'ਚ ਬਹੁਤ ਹੀ ਘੱਟ ਇਕ ਅਜਿਹੀ ਕਹਾਣੀ ਆਉਂਦੀ ਹੈ ਜੋ ਤੁਹਾਡੇ ਦਿਲ ਨੂੰ ਇੰਨੀ ਡੂੰਘਾਈ ਨਾਲ ਛੂੰਹਦੀ ਹੈ ਅਤੇ ਉਹ ਵੀ ਘਟ ਸਮੇਂ 'ਚ... ਮੇਰੇ ਕਰੀਅਰ ਦੀ ਸਭ ਤੋਂ ਇੰਸਟੈਂਟ ਸਾਈਨ ਇਨ ਫਿਲਮ। ਮੈਂ ਇਸ ਫਿਲਮ ਨੂੰ ਆਪਣੀ ਪਿਆਰੀ ਭੈਣ ਅਲਕਾ ਨੂੰ ਡੈਡੀਕੇਟ ਕਰਦਾ ਹਾਂ, ਜਿਸ ਨਾਲ ਮੇਰਾ ਦੁਨੀਆ ਦਾ ਸਭ ਤੋਂ ਖਾਸ ਰਿਸ਼ਤਾ ਹੈ। ਮੇਰੀ ਜ਼ਿੰਦਗੀ ਦੀ ਸਭ ਤੋਂ ਖਾਸ ਫਿਲਮ ਦੇਣ ਲਈ ਆਨੰਦ ਐਲ ਰਾਏ ਦਾ ਧੰਨਵਾਦ।