'ਬਾਹੂਬਲੀ' ਦੇ ਦਫਤਰ 'ਚ ਇਨਕਮ ਟੈਕਸ ਦੀ ਰੇਡ
ਏਬੀਪੀ ਸਾਂਝਾ | 12 Nov 2016 11:54 AM (IST)
ਖਬਰ ਹੈ ਕਿ ਸ਼ੁੱਕਰਵਾਰ ਨੂੰ ਸੁਪਰਹਿੱਟ ਅਤੇ ਨੈਸ਼ਨਲ ਐਵਾਰਡ ਜੇਤੂ ਫਿਲਮ 'ਬਾਹੂਬਲੀ' ਦੇ ਨਿਰਮਾਤਾਵਾਂ ਦੇ ਦਫਤਰਾਂ ਵਿੱਚ ਇਨਕਮ ਟੈਕਸ ਦੀ ਰੇਡ ਹੋਈ ਹੈ। ਹਾਲਾਂਕਿ ਸੂਤਰਾਂ ਨੇ ਦੱਸਿਆ ਹੈ ਕਿ ਇਹ ਰੇਡ ਇੱਕ ਆਮ ਪੁੱਛਗਿੱਛ ਲਈ ਕੀਤੀ ਜਾ ਰਹੀ ਹੈ। ਫਿਲਹਾਲ ਕੁਝ ਵੀ ਸਾਹਮਣੇ ਨਹੀਂ ਆਇਆ ਹੈ। ਬਾਹੂਬਲੀ ਇੱਕ ਬਲੌਕਬਸਟਰ ਫਿਲਮ ਹੈ, ਜਿਸਨੇ ਕਰੋੜਾਂ ਦਾ ਕਾਰੋਬਾਰ ਕੀਤਾ ਸੀ। 2017 ਵਿੱਚ ਇਸ ਦਾ ਸੀਕਵੈਲ ਵੀ ਰਿਲੀਜ਼ ਹੋਣ ਵਾਲਾ ਹੈ।