ਨਵੀਂ ਦਿੱਲੀ: ਕੋਰੋਨਾ ਵਾਇਰਸ ਦੀ ਦੂਜੀ ਲਹਿਰ ਨੇ ਭਾਰਤ ਦੀ ਸਿਹਤ ਪ੍ਰਣਾਲੀ ਨੂੰ ਹਿਲਾ ਕੇ ਰੱਖ ਦਿੱਤਾ ਹੈ। ਇਸ ਮਹਾਂਮਾਰੀ ਨਾਲ ਸੰਕਰਮਿਤ ਲੋਕਾਂ ਦੀ ਗਿਣਤੀ ਹਰ ਰੋਜ਼ ਵਧ ਰਹੀ ਹੈ। ਹਜ਼ਾਰਾਂ ਲੋਕ ਆਪਣੀਆਂ ਜਾਨਾਂ ਗੁਆ ਚੁੱਕੇ ਹਨ। ਕੋਰੋਨਾ ਦੇ ਵਧ ਰਹੇ ਮਾਮਲਿਆਂ ਨਾਲ ਇਹ ਆਮ ਹੋ ਗਿਆ ਹੈ ਕਿ ਹਸਪਤਾਲਾਂ, ਦਵਾਈਆਂ, ਬੈੱਡਾਂ ਤੇ ਆਕਸੀਜ਼ਨ ਦੀ ਕਮੀ ਹੋਣ ਲੱਗੀ ਹੈ।


ਦੇਸ਼ ਦੇ ਬਹੁਤੇ ਹਸਪਤਾਲ ਇਨ੍ਹਾਂ ਦਿਨੀਂ ਆਕਸੀਜ਼ਨ ਤੇ ਵੈਂਟੀਲੇਟਰਾਂ ਦੀ ਕਮੀ ਨਾਲ ਜੂਝ ਰਹੇ ਹਨ। ਇਸ ਦੇ ਨਾਲ ਹੀ ਕੇਂਦਰ ਤੇ ਸੂਬਾ ਸਰਕਾਰਾਂ ਇਨ੍ਹਾਂ ਚੀਜ਼ਾਂ ਨੂੰ ਲੈ ਕੇ ਲੋਕਾਂ ਦੇ ਨਿਸ਼ਾਨੇ 'ਤੇ ਆ ਗਈਆਂ ਹਨ। ਬਾਲੀਵੁੱਡ ਅਦਾਕਾਰਾ ਸਵਰਾ ਭਾਸਕਰ ਨੇ ਖਰਾਬ ਸਿਹਤ ਪ੍ਰਬੰਧਾਂ ਕਾਰਨ ਨਵੇਂ ਪ੍ਰਧਾਨ ਮੰਤਰੀ ਦੀ ਮੰਗ ਕੀਤੀ ਹੈ। ਇਸ ਤੋਂ ਬਾਅਦ ਤੋਂ ਸੋਸ਼ਲ ਮੀਡੀਆ ਉੱਪਰ ਚਰਚਾ ਛਿੜ ਗਈ।



ਦਰਅਸਲ, ਹਾਲ ਹੀ 'ਚ ਪੱਤਰਕਾਰ ਸ਼ੇਖਰ ਗੁਪਤਾ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਬਾਰੇ ਟਵੀਟ ਕੀਤਾ ਸੀ। ਉਨ੍ਹਾਂ ਨੇ ਆਪਣੇ ਟਵੀਟ 'ਚ ਲਿਖਿਆ ਸੀ, "ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਨਵੀਂ ਟੀਮ ਦੀ ਜ਼ਰੂਰਤ ਹੈ। ਜੇ ਪੀਐਮਓ ਚਾਹੁੰਦੇ ਹਨ ਕਿ ਦੇਸ਼ ਚੱਲਦਾ ਰਹੇ ਤਾਂ ਅੱਗੇ ਵੱਧਦਾ ਰਹੇ।" ਉਨ੍ਹਾਂ ਦੇ ਟਵੀਟ 'ਤੇ ਪ੍ਰਤੀਕ੍ਰਿਆ ਦਿੰਦਿਆਂ ਸਵਰਾ ਭਾਸਕਰ ਨੇ ਲਿਖਿਆ, "ਭਾਰਤ ਨੂੰ ਇੱਕ ਨਵੇਂ ਪ੍ਰਧਾਨ ਮੰਤਰੀ ਦੀ ਜ਼ਰੂਰਤ ਹੈ। ਜੇ ਭਾਰਤੀ ਲੋਕ ਆਪਣੇ ਅਜ਼ੀਜ਼ਾਂ ਨੂੰ ਸਾਹਾਂ ਲਈ ਭਟਕਦੇ ਤੇ ਤੜਪਦੇ ਨਹੀਂ ਵੇਖਣਾ ਚਾਹੁੰਦੇ ਹਨ ਤਾਂ।"



ਸਵਰਾ ਭਾਸਕਰ ਦੇ ਇਸ ਟਵੀਟ ਮਗਰੋਂ ਬਹਿਸ ਸ਼ੁਰੂ ਹੋ ਗਈ। ਉਨ੍ਹਾਂ ਨੂੰ ਕਈ ਸੋਸ਼ਲ ਮੀਡੀਆ ਯੂਜਰ ਨੇ ਟ੍ਰੋਲ ਕੀਤਾ ਤੇ ਕਈ ਉਨ੍ਹਾਂ ਦੇ ਹੱਕ ਵਿੱਚ ਡਟ ਗਏ। Vagisha ਨਾਂ ਦੇ ਇੱਕ ਯੂਜਰ ਨੇ ਸਵਰਾ ਭਾਸਕਰ ਨੂੰ ਟ੍ਰੋਲ ਕਰਦੇ ਹੋਏ ਲਿਖਿਆ, "ਮਾਫ਼ ਕਰੋ, ਇਹ 2024 ਤੋਂ ਪਹਿਲਾਂ ਨਹੀਂ ਹੋ ਸਕਦਾ। ਹੁਣ ਇਸ ਨੂੰ ਹੀ ਝੱਲੋ।" Sheetal Mansabdar Chopra ਨਾਂ ਦੀ ਯੂਜਰ ਲਿਖਦੀ ਹੈ, "ਗਲਤ ਜਾਣਕਾਰੀ ਫੈਲਾਉਣ ਲਈ ਇਸ ਔਰਤ ਵਿਰੁੱਧ ਕਾਰਵਾਈ ਕਰਨ ਦੀ ਲੋੜ ਹੈ।"


ਇਹ ਵੀ ਪੜ੍ਹੋਬੰਗਾਲ 'ਚ ਵਿਦੇਸ਼ ਰਾਜ ਮੰਤਰੀ ਦੇ ਕਾਫਲੇ ‘ਤੇ ਲੋਕਾਂ ਵੱਲੋਂ ਹਮਲਾ, ਗੱਡੀਆਂ ਦੇ ਸ਼ੀਸੇ ਤੋੜੇ


ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:


https://play.google.com/store/apps/details?id=com.winit.starnews.hin


https://apps.apple.com/in/app/abp-live-news/id811114904