Kumar Shahani Passed Away: ਫ਼ਿਲਮਸਾਜ਼ ਕੁਮਾਰ ਸਾਹਨੀ ਦਾ 83 ਸਾਲ ਦੀ ਉਮਰ ਵਿੱਚ ਦੇਹਾਂਤ ਹੋ ਗਿਆ ਹੈ। ਸਾਹਨੀ ਦੀ ਕਰੀਬੀ ਦੋਸਤ ਅਤੇ ਅਦਾਕਾਰਾ ਮੀਤਾ ਵਸ਼ਿਸ਼ਠ ਨੇ ਦੱਸਿਆ ਕਿ ਨਿਰਦੇਸ਼ਕ ਦਾ ਬੀਤੀ ਰਾਤ ਕੋਲਕਾਤਾ ਦੇ ਇੱਕ ਹਸਪਤਾਲ ਵਿੱਚ ਦੇਹਾਂਤ ਹੋ ਗਿਆ।
'ਵਾਰ ਵਾਰ ਵਾਰੀ', 'ਖਿਆਲ ਗਾਥਾ' ਅਤੇ 'ਕਸਬਾ' ਵਿਚ ਨਿਰਦੇਸ਼ਕ ਨਾਲ ਕੰਮ ਕਰ ਚੁੱਕੇ ਵਸ਼ਿਸ਼ਠ ਨੇ ਕਿਹਾ, 'ਉਮਰ ਨਾਲ ਸਬੰਧਤ ਸਿਹਤ ਸਮੱਸਿਆਵਾਂ ਕਾਰਨ ਕੋਲਕਾਤਾ ਦੇ ਇਕ ਹਸਪਤਾਲ ਵਿਚ ਬੀਤੀ ਰਾਤ ਕਰੀਬ 11 ਵਜੇ ਉਨ੍ਹਾਂ ਦਾ ਦੇਹਾਂਤ ਹੋ ਗਿਆ। ਉਹ ਬਿਮਾਰ ਸੀ ਅਤੇ ਉਨ੍ਹਾਂ ਦੀ ਸਿਹਤ ਵਿਗੜ ਰਹੀ ਸੀ। ਇਹ ਇੱਕ ਬਹੁਤ ਵੱਡਾ ਨਿੱਜੀ ਨੁਕਸਾਨ ਹੈ।” ਅਦਾਕਾਰਾ ਨੇ ਕਿਹਾ, 'ਅਸੀਂ ਉਨ੍ਹਾਂ ਦੇ ਪਰਿਵਾਰ ਦੇ ਸੰਪਰਕ 'ਚ ਸੀ। ਕੁਮਾਰ ਅਤੇ ਮੈਂ ਬਹੁਤ ਗੱਲਾਂ ਕਰਦੇ ਸੀ ਅਤੇ ਮੈਨੂੰ ਪਤਾ ਸੀ ਕਿ ਉਹ ਬਿਮਾਰ ਸਨ ਅਤੇ ਹਸਪਤਾਲ ਜਾਂਦੇ ਰਹਿੰਦੇ ਸਨ।
ਇਹ ਵੀ ਪੜ੍ਹੋ: SAG Awards 2024: ਓਪਨਹਾਈਮਰ ਨੇ ਫਿਰ ਮਾਰੀ ਵੱਡੀ ਬਾਜ਼ੀ, ਕਿਲੀਅਨ ਮਰਫੀ-ਰਾਬਰਟ ਡਾਉਨੀ ਜੂਨੀਅਰ ਨੇ ਜਿੱਤਿਆ ਅਵਾਰਡ, ਵੇਖੋ ਲਿਸਟ
ਕੁਮਾਰ ਸਾਹਨੀ ਦੀਆਂ ਫ਼ਿਲਮਾਂ
ਇੰਡੀਅਨ ਪੈਰਲਲ ਸਿਨੇਮਾ ਦੀ ਇੱਕ ਵੱਡੀ ਸ਼ਖਸੀਅਤ ਕੁਮਾਰ ਸਾਹਨੀ ਦੇ ਦੇਹਾਂਤ ਨਾਲ ਬਾਲੀਵੁੱਡ ਵਿੱਚ ਸੋਗ ਦੀ ਲਹਿਰ ਹੈ। ਕੁਮਾਰ ਸਾਹਨੀ ਨੇ 'ਮਾਇਆ ਦਰਪਣ', 'ਚਾਰ ਅਧਿਆਏ' ਅਤੇ 'ਕਸਬਾ' ਵਰਗੀਆਂ ਫ਼ਿਲਮਾਂ ਦਾ ਨਿਰਦੇਸ਼ਨ ਕੀਤਾ ਸੀ।
ਕੁਮਾਰ ਸਾਹਨੀ ਦਾ ਜਨਮ ਅਣਵੰਡੇ ਭਾਰਤ ਵਿੱਚ ਸਿੰਧ ਦੇ ਲਰਕਾਨਾ ਵਿੱਚ ਸਾਲ 1940 ਵਿੱਚ ਹੋਇਆ ਸੀ। 1947 ਵਿੱਚ ਭਾਰਤ ਅਤੇ ਪਾਕਿਸਤਾਨ ਦੀ ਵੰਡ ਤੋਂ ਬਾਅਦ ਸਾਹਨੀ ਦਾ ਪਰਿਵਾਰ ਮੁੰਬਈ ਆ ਗਿਆ ਸੀ। ਸਾਹਨੀ ਆਪਣੇ ਪਿੱਛੇ ਪਤਨੀ ਅਤੇ ਦੋ ਧੀਆਂ ਛੱਡ ਗਏ ਹਨ। ਸਾਹਨੀ ਨੇ ਭਾਰਤੀ ਸਮਾਨਾਂਤਰ ਸਿਨੇਮਾ ਦੀ ਇੱਕ ਹੋਰ ਵੱਡੀ ਸ਼ਖਸੀਅਤ ਮਨੀ ਕੌਲ ਦੇ ਨਾਲ ਫ਼ਿਲਮ ਅਤੇ ਟੈਲੀਵਿਜ਼ਨ ਇੰਸਟੀਚਿਊਟ ਆਫ ਇੰਡੀਆ (FTII), ਪੁਣੇ ਵਿੱਚ ਪੜ੍ਹਾਈ ਕੀਤੀ ਸੀ।
ਕੁਮਾਰ ਸਾਹਨੀ ਦੀ ਫ਼ਿਲਮ ਨੂੰ ਮਿਲ ਚੁੱਕਿਆ ਨੈਸ਼ਨਲ ਐਵਾਰਡ
ਸਾਹਨੀ ਨੇ ਸਾਲ 1972 'ਚ ਹਿੰਦੀ ਲੇਖਕ ਨਿਰਮਲ ਵਰਮਾ ਦੀ ਸ਼ਾਰਟ ਸਟੋਰੀ 'ਤੇ ਆਧਾਰਿਤ ਫ਼ਿਲਮ 'ਮਾਇਆ ਦਰਪਣ' ਨਾਲ ਇੰਡਸਟਰੀ 'ਚ ਐਂਟਰੀ ਕੀਤੀ ਸੀ। ਫ਼ਿਲਮ ਜਗੀਰੂ ਭਾਰਤ ਵਿੱਚ ਇੱਕ ਔਰਤ ਦੇ ਆਲੇ-ਦੁਆਲੇ ਘੁੰਮਦੀ ਹੈ ਜੋ ਆਪਣੇ ਪ੍ਰੇਮੀ ਅਤੇ ਆਪਣੇ ਪਿਤਾ ਦੀ ਇੱਜ਼ਤ ਦੀ ਰੱਖਿਆ ਕਰਦੀ ਹੈ। ਇਸ ਫ਼ਿਲਮ ਨੇ ਹਿੰਦੀ ਵਿੱਚ ਸਰਵੋਤਮ ਫੀਚਰ ਫਿਲਮ ਲਈ ਰਾਸ਼ਟਰੀ ਫ਼ਿਲਮ ਅਵਾਰਡ ਵੀ ਜਿੱਤਿਆ।
ਇਹ ਵੀ ਪੜ੍ਹੋ: Rakul-Jackky Sangeet Night: ਰਕੁਲ ਪ੍ਰੀਤ ਸਿੰਘ ਨੂੰ ਗੋਦੀ ਵਿੱਚ ਚੁੱਕ ਜੈਕੀ ਭਗਨਾਨੀ ਨੇ ਕੀਤਾ ਡਾਂਸ, ਇੰਝ ਰੋਮਾਂਟਿਕ ਹੋਇਆ ਜੋੜਾ