Badshah Is Taking A Break: ਬਾਦਸ਼ਾਹ (Badshah) ਸਾਡੇ ਦੇਸ਼ ਦੇ ਸਭ ਤੋਂ ਚਹੇਤੇ ਗਾਇਕਾਂ-ਰੈਪਰਾਂ ਵਿੱਚੋਂ ਇੱਕ ਹਨ। ਉਨ੍ਹਾਂ ਨੇ ਕਈ ਹਿੱਟ ਗੀਤ ਦਿੱਤੇ ਹਨ। ਦੇਸ਼ ਭਰ 'ਚ ਉਨ੍ਹਾਂ ਦੀ ਕਾਫੀ ਫੈਨ ਫਾਲੋਇੰਗ ਹੈ। ਬਾਦਸ਼ਾਹ ਬਾਰੇ ਇਹ ਜ਼ਰੂਰ ਕਿਹਾ ਜਾ ਸਕਦਾ ਹੈ ਕਿ ਕੋਈ ਵੀ ਪਾਰਟੀ ਉਨ੍ਹਾਂ ਦੇ ਸੰਗੀਤ ਤੋਂ ਬਗੈਰ ਅਧੂਰੀ ਹੈ। ਹਾਲਾਂਕਿ ਉਨ੍ਹਾਂ ਨੂੰ ਲੈ ਕੇ ਇਕ ਨਿਰਾਸ਼ਾਜਨਕ ਖ਼ਬਰ ਸਾਹਮਣੇ ਆ ਰਹੀ ਹੈ। ਉਨ੍ਹਾਂ ਨੇ ਸੋਸ਼ਲ ਮੀਡੀਆ 'ਤੇ ਅਜਿਹੀ ਪੋਸਟ ਕੀਤੀ ਹੈ, ਜਿਸ ਨੂੰ ਲੈ ਕੇ ਉਨ੍ਹਾਂ ਦੇ ਫੈਨਜ਼ ਕਾਫੀ ਚਿੰਤਤ ਹਨ।
ਬਾਦਸ਼ਾਹ ਸੋਸ਼ਲ ਮੀਡੀਆ 'ਤੇ ਕਾਫੀ ਐਕਟਿਵ ਰਹਿੰਦੇ ਹਨ। ਉਹ ਅਕਸਰ ਆਪਣੇ ਆਉਣ ਵਾਲੇ ਪ੍ਰੋਜੈਕਟਸ ਅਤੇ ਐਲਬਮਾਂ ਬਾਰੇ ਜਾਣਕਾਰੀ ਫੈਨਜ਼ ਨਾਲ ਸ਼ੇਅਰ ਕਰਦੇ ਰਹਿੰਦੇ ਹਨ, ਪਰ ਹਾਲ ਹੀ 'ਚ ਉਨ੍ਹਾਂ ਵੱਲੋਂ ਕੀਤੀ ਗਈ ਇੱਕ ਪੋਸਟ ਦੀ ਕਾਫੀ ਚਰਚਾ ਹੋ ਰਹੀ ਹੈ। ਇਸ 'ਚ ਉਨ੍ਹਾਂ ਨੇ ਬ੍ਰੇਕ ਲੈਣ ਦਾ ਸੰਕੇਤ ਦਿੱਤਾ ਹੈ।
ਪੋਸਟ ਕੀਤਾ ਅਤੇ ਲਿਖਿਆ - ਟੇਕਿੰਗ ਏ ਬ੍ਰੇਕ
36 ਸਾਲਾ ਬਾਦਸ਼ਾਹ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ਤੋਂ ਇਕ ਕ੍ਰਿਪਟਿਕ ਨੋਟ ਸ਼ੇਅਰ ਕੀਤਾ ਹੈ, ਜਿਸ 'ਚ ਉਨ੍ਹਾਂ ਨੇ ਬ੍ਰੇਕ ਲੈਣ ਦਾ ਸੰਕੇਤ ਦਿੱਤਾ ਹੈ। ਉਨ੍ਹਾਂ ਨੇ ਨਮਸਤੇ ਦੇ ਇਮੋਜੀ ਦੇ ਨਾਲ ਨੋਟ 'ਚ ਲਿਖਿਆ ਹੈ, 'ਟੇਕਿੰਗ ਏ ਬ੍ਰੇਕ।' ਬਾਦਸ਼ਾਹ ਦੀ ਇਸ ਪੋਸਟ 'ਤੇ ਲੋਕ ਹੁਣ ਤਰ੍ਹਾਂ-ਤਰ੍ਹਾਂ ਦੇ ਰਿਐਕਸ਼ਨ ਦੇ ਰਹੇ ਹਨ। ਉਹ ਉਨ੍ਹਾਂ ਬਾਰੇ ਆਪਣੀ ਚਿੰਤਾ ਜ਼ਾਹਰ ਕਰ ਰਹੇ ਹਨ ਅਤੇ ਕੁਝ ਲੋਕ ਹੈਰਾਨ ਹਨ ਕਿ ਉਨ੍ਹਾਂ ਦੇ ਮਨ 'ਚ ਕੀ ਚੱਲ ਰਿਹਾ ਹੈ।
ਬਾਦਸ਼ਾਹ (Badshah) ਪਿਛਲੇ ਇਕ ਦਹਾਕੇ ਤੋਂ ਸੰਗੀਤ ਇੰਡਸਟਰੀ 'ਤੇ ਰਾਜ ਕਰਦੇ ਆ ਰਹੇ ਹਨ। ਉਨ੍ਹਾਂ ਨੇ ਪੂਰੇ ਦੇਸ਼ ਨੂੰ ਆਪਣੇ ਸੰਗੀਤ ਦਾ ਦੀਵਾਨਾ ਬਣਾ ਦਿੱਤਾ। ਹੁਣ ਅਜਿਹੇ ਮਾਹੌਲ 'ਚ ਉਨ੍ਹਾਂ ਦੇ ਅਚਾਨਕ ਗਾਇਬ ਹੋ ਜਾਣ ਕਾਰਨ ਪ੍ਰਸ਼ੰਸਕਾਂ 'ਚ ਬੇਚੈਨੀ ਦਾ ਮਾਹੌਲ ਬਣਿਆ ਹੋਇਆ ਹੈ। ਹਾਲਾਂਕਿ ਇਹ ਸਿਰਫ਼ ਇੱਕ ਬ੍ਰੇਕ ਲੈਣ ਦਾ ਸੰਕੇਤ ਹੈ। ਉਹ ਹੁਣ ਕਿਸ ਤਰ੍ਹਾਂ ਦਾ ਬ੍ਰੇਕ ਲੈ ਰਿਹਾ ਹੈ, ਇਸ ਬਾਰੇ ਉਨ੍ਹਾਂ ਨੂੰ ਖੁੱਲ੍ਹ ਕੇ ਪ੍ਰਸ਼ੰਸਕਾਂ ਨੂੰ ਦੱਸਣਾ ਚਾਹੀਦਾ ਹੈ। ਆਖ਼ਰਕਾਰ ਉਹ ਸਾਰੇ ਉਨ੍ਹਾਂ ਬਾਰੇ ਬਹੁਤ ਚਿੰਤਤ ਹਨ।