Shabana Azmi Birthday: ਸ਼ਬਾਨਾ ਆਜ਼ਮੀ ਫ਼ਿਲਮ ਇੰਡਸਟਰੀ ਦੀ ਸਭ ਤੋਂ ਵਧੀਆ ਐਕਟ੍ਰੈੱਸ ਵਿੱਚੋਂ ਇੱਕ ਹਨ। 1974 'ਚ ਫ਼ਿਲਮ 'ਅੰਕੁਰ' ਨਾਲ ਆਪਣੀ ਸ਼ੁਰੂਆਤ ਕਰਨ ਤੋਂ ਬਾਅਦ ਸ਼ਬਾਨਾ ਆਜ਼ਮੀ ਦਹਾਕਿਆਂ ਤੋਂ ਦਰਸ਼ਕਾਂ ਦਾ ਮਨੋਰੰਜਨ ਕਰ ਰਹੀ ਹੈ। ਉਹ ਹੁਣ ਤੱਕ 100 ਤੋਂ ਵੱਧ ਫ਼ਿਲਮਾਂ 'ਚ ਕੰਮ ਕਰ ਚੁੱਕੇ ਹਨ। ਪਰ ਅਕਸਰ ਉਨ੍ਹਾਂ ਨੇ ਅਜਿਹੇ ਪਾਤਰ ਚੁਣੇ ਜੋ ਸਮੇਂ ਤੋਂ ਬਹੁਤ ਅੱਗੇ ਸਨ ਅਤੇ ਉਹ ਅੱਜ ਵੀ ਜ਼ਿੰਦਾ ਮਹਿਸੂਸ ਹੁੰਦੇ ਹਨ। ਉਨ੍ਹਾਂ ਦੀਆਂ ਭੂਮਿਕਾਵਾਂ ਦੀ ਬੋਲਡ ਚੁਆਇਸ ਨੇ ਕੁਝ ਯਾਦਗਾਰ ਫ਼ਿਲਮਾਂ ਦਿੱਤੀਆਂ ਹਨ।
ਸ਼ਬਾਨਾ ਆਜ਼ਮੀ ਨੇ ਆਪਣੀ ਅਦਾਕਾਰੀ ਦਾ ਲੋਹਾ ਆਪਣੀ ਹਰੇਕ ਪਰਫਾਰਮੈਂਸ ਤੋਂ ਮਨਵਾਇਆ ਹੈ ਅਤੇ ਉਹ ਆਪਣੇ ਕਰੀਅਰ 'ਚ 1 ਜਾਂ 2 ਨਹੀਂ ਸਗੋਂ 5 ਵਾਰ ਬੈਸਟ ਐਕਟ੍ਰੈੱਸ ਦਾ ਰਾਸ਼ਟਰੀ ਐਵਾਰਡ ਜਿੱਤ ਚੁੱਕੇ ਹਨ। ਉਨ੍ਹਾਂ ਦੇ 72ਵੇਂ ਜਨਮਦਿਨ ਮੌਕੇ 'ਤੇ ਆਓ ਉਨ੍ਹਾਂ ਦੇ 5 ਨੈਸ਼ਨਲ ਐਵਾਰਡ ਵਿਨਿੰਗ ਪਰਫਾਰਮੈਂਸ ਵਾਲੀਆਂ ਫ਼ਿਲਮਾਂ 'ਤੇ ਨਜ਼ਰ ਪਾਉਂਦੇ ਹਾਂ।
ਅੰਕੁਰ (1975)
ਸ਼ਬਾਨਾ ਆਜ਼ਮੀ ਨੇ ਆਪਣੀ ਪਹਿਲੀ ਰਿਲੀਜ਼ ਦੇ ਨਾਲ ਹੀ ਆਪਣਾ ਪਹਿਲਾ ਰਾਸ਼ਟਰੀ ਐਵਾਰਡ ਜਿੱਤਿਆ। ਫ਼ਿਲਮ 'ਚ ਅਦਾਕਾਰਾ ਨੇ ਲਕਸ਼ਮੀ ਦੀ ਭੂਮਿਕਾ ਨਿਭਾਈ, ਜੋ ਆਪਣੇ ਪਤੀ ਦੇ ਨਾਲ ਆਪਣੇ ਮਕਾਨ ਮਾਲਕ ਦੇ ਬੇਟੇ ਦੇ ਘਰ ਕੰਮ ਕਰਦੀ ਹੈ। ਪਹਿਲਾਂ ਤੋਂ ਨਾ ਸੋਚਿਆ ਹੋਇਆ ਰੋਮਾਂਟਿਸ ਅਫੇਅਰ ਸ਼ੁਰੂ ਹੁੰਦਾ ਹੈ ਜੋ ਕੈਰੇਕਟਰਸ ਦੀ ਕਹਾਣੀ ਨੂੰ ਬਦਲ ਦਿੰਦਾ ਹੈ।
ਅਰਥ (1983)
ਮਹੇਸ਼ ਭੱਟ ਵੱਲੋਂ ਨਿਰਦੇਸ਼ਿਤ ਅਰਥ ਇਕ ਫ਼ਿਲਮ ਨਿਰਦੇਸ਼ਕ ਦੇ ਆਲੇ-ਦੁਆਲੇ ਘੁੰਮਦੀ ਹੈ, ਜੋ ਇਕ ਅਦਾਕਾਰਾ ਦੇ ਨਾਲ ਐਕਸਟ੍ਰਾ ਮੈਰੀਟਲ ਅਫੇਅਰ 'ਚ ਸ਼ਾਮਲ ਹੋ ਜਾਂਦਾ ਹੈ। ਸ਼ਬਾਨਾ ਨੇ ਨਿਰਦੇਸ਼ਕ ਦੀ ਪਤਨੀ ਪੂਜਾ ਦੀ ਭੂਮਿਕਾ ਨਿਭਾਈ ਅਤੇ ਅਰਥ 'ਚ ਉਨ੍ਹਾਂ ਦੇ ਬੇਮਿਸਾਲ ਪ੍ਰਦਰਸ਼ਨ ਲਈ ਉਨ੍ਹਾਂ ਨੂੰ ਦੂਜੇ ਰਾਸ਼ਟਰੀ ਐਵਾਰਡ ਨਾਲ ਸਨਮਾਨਿਤ ਕੀਤਾ ਗਿਆ।
ਖੰਡਰ (1984)
ਨਸੀਰੂਦੀਨ ਸ਼ਾਹ, ਪੰਕਜ ਕਪੂਰ ਅਤੇ ਸ਼ਬਾਨਾ ਆਜ਼ਮੀ ਸਟਾਰਰ ਇਹ ਫ਼ਿਲਮ ਇੱਕ ਆਉਣ ਵਾਲੇ ਫੋਟੋਗ੍ਰਾਫ਼ਰ ਅਤੇ ਇੱਕ ਪਿੰਡ ਦੀ ਕੁੜੀ ਵਿਚਕਾਰ ਚੱਲ ਰਹੀ ਪ੍ਰੇਮ ਕਹਾਣੀ ਬਾਰੇ ਹੈ। ਫ਼ਿਲਮ ਦੇਖੋਗੇ ਤਾਂ ਤੁਹਾਨੂੰ ਪਤਾ ਲੱਗੇਗਾ ਕਿ ਸ਼ਬਾਨਾ ਆਜ਼ਮੀ ਨੇ ਇਸ ਫ਼ਿਲਮ 'ਚ ਬੈਸਟ ਅਦਾਕਾਰਾ ਦਾ ਰਾਸ਼ਟਰੀ ਫ਼ਿਲਮ ਐਵਾਰਡ ਕਿਉਂ ਜਿੱਤਿਆ?
ਪਾਰ (1985)
ਬਿਹਾਰ 'ਤੇ ਆਧਾਰਿਤ ਇਹ ਫਿਲਮ ਗੰਭੀਰ ਹਕੀਕਤਾਂ ਨੂੰ ਉਜਾਗਰ ਕਰਦੀ ਹੈ ਅਤੇ ਗਰੀਬੀ ਤੇ ਸ਼ੋਸ਼ਣ 'ਤੇ ਰੌਸ਼ਨੀ ਪਾਉਂਦੀ ਹੈ। ਸ਼ਬਾਨਾ ਆਜ਼ਮੀ ਨੇ ਨਸੀਰੂਦੀਨ ਸ਼ਾਹ ਵੱਲੋਂ ਨਿਭਾਏ ਗਏ ਮਜ਼ਦੂਰ ਨੌਰੰਗੀਆ ਦੀ ਪਤਨੀ ਰਾਮ ਦੀ ਭੂਮਿਕਾ ਨਿਭਾਈ ਹੈ। ਫ਼ਿਲਮ ਇੱਕ ਜੋੜੇ ਦੇ ਆਲੇ-ਦੁਆਲੇ ਘੁੰਮਦੀ ਹੈ ਜੋ ਨੌਰੰਗੀਆ ਵੱਲੋਂ ਇੱਕ ਸਕੂਲ ਅਧਿਆਪਕ ਦੀ ਹੱਤਿਆ ਕਰਨ ਵਾਲੇ ਵਿਅਕਤੀ ਨੂੰ ਮਾਰਨ ਤੋਂ ਬਾਅਦ ਆਪਣੇ ਪਿੰਡ ਤੋਂ ਭੱਜ ਜਾਂਦਾ ਹੈ। ਉਹ ਕਾਨੂੰਨ ਦੀਆਂ ਨਜ਼ਰਾਂ 'ਚ ਭਗੌੜਾ ਬਣ ਜਾਂਦਾ ਹੈ ਅਤੇ ਰੋਜ਼ੀ-ਰੋਟੀ ਦੀ ਭਾਲ 'ਚ ਨਿਕਲ ਪੈਂਦਾ ਹੈ। ਫ਼ਿਲਮ ਨੇ ਸ਼ਬਾਨਾ ਆਜ਼ਮੀ ਲਈ ਰਾਸ਼ਟਰੀ ਐਵਾਰਡ ਜਿੱਤਣ ਦੀ ਹੈਟ੍ਰਿਕ ਬਣਾਈ।
ਗੌਡਮਦਰ (1999)
ਇਸ ਫ਼ਿਲਮ 'ਚ ਸ਼ਬਾਨਾ ਆਜ਼ਮੀ ਨੇ ਭਾਰਤੀ ਗੈਂਗਸਟਰ ਸੰਤੋਖਬੇਨ ਜਡੇਜਾ ਤੋਂ ਪ੍ਰੇਰਿਤ ਰੰਭੀ ਦਾ ਕਿਰਦਾਰ ਨਿਭਾਇਆ ਹੈ। ਅਦਾਕਾਰਾ ਵੱਲੋਂ ਅਜਿਹੇ ਕਿਰਦਾਰ ਦਾ ਚਿੱਤਰਣ ਉਨ੍ਹਾਂ ਦੇ 5ਵੇਂ ਰਾਸ਼ਟਰੀ ਪੁਰਸਕਾਰ ਨੂੰ ਹਾਸਲ ਕਰਨ ਲਈ ਕਾਫੀ ਸੀ।