Jawan Box Office Collection Day 26: ਸ਼ਾਹਰੁਖ ਖਾਨ ਦੀ ਫਿਲਮ 'ਜਵਾਨ' ਨੂੰ ਰਿਲੀਜ਼ ਹੋਏ ਇੱਕ ਮਹੀਨਾ ਹੋ ਗਿਆ ਹੈ ਅਤੇ ਫਿਲਮ ਅਜੇ ਵੀ ਬਾਕਸ ਆਫਿਸ 'ਤੇ ਚੰਗਾ ਪ੍ਰਦਰਸ਼ਨ ਕਰ ਰਹੀ ਹੈ। 'ਜਵਾਨ' ਤੋਂ ਬਾਅਦ ਬਾਕਸ ਆਫਿਸ 'ਤੇ ਕਈ ਫਿਲਮਾਂ ਰਿਲੀਜ਼ ਹੋਈਆਂ ਹਨ, ਜਿਨ੍ਹਾਂ 'ਚ ਫੁਕਰੇ 3, ਦਿ ਵੈਕਸੀਨ ਵਾਰ ਵਰਗੇ ਨਾਂ ਸ਼ਾਮਲ ਹਨ। ਪਰ ਇਸ ਦੇ ਬਾਵਜੂਦ 'ਜਵਾਨ' ਦਾ ਦਬਦਬਾ ਕਾਇਮ ਹੈ ਅਤੇ ਫਿਲਮ ਬਾਕਸ ਆਫਿਸ 'ਤੇ ਚੰਗੀ ਕਮਾਈ ਕਰ ਰਹੀ ਹੈ।

'ਜਵਾਨ' 7 ਸਤੰਬਰ ਨੂੰ ਸਿਨੇਮਾਘਰਾਂ 'ਚ ਰਿਲੀਜ਼ ਹੋਈ ਸੀ। ਆਪਣੀ ਰਿਲੀਜ਼ ਦੇ ਚੌਥੇ ਐਤਵਾਰ ਯਾਨੀ 25ਵੇਂ ਦਿਨ 9.37 ਕਰੋੜ ਰੁਪਏ ਦੀ ਕਮਾਈ ਕੀਤੀ ਸੀ, ਜਦਕਿ ਹੁਣ 26ਵੇਂ ਦਿਨ ਦਾ ਕਲੈਕਸ਼ਨ ਸਾਹਮਣੇ ਆ ਗਿਆ ਹੈ। ਸੈਕਨਿਲਕ ਦੀ ਰਿਪੋਰਟ ਮੁਤਾਬਕ 'ਜਵਾਨ' 26ਵੇਂ ਦਿਨ (ਸੋਮਵਾਰ) 8 ਕਰੋੜ ਰੁਪਏ ਕਮਾਏਗੀ। ਇਸ ਨਾਲ ਫਿਲਮ ਦਾ ਕੁਲ ਕਲੈਕਸ਼ਨ 612.82 ਹੋ ਜਾਵੇਗਾ।

"ਜਵਾਨ" ਦੇ ਦਿਨ-ਵਾਰ ਅੰਕੜੇਦਿਨ 1- 75 ਕਰੋੜਦਿਨ 2- 53.23 ਕਰੋੜਦਿਨ 3- 77.83 ਕਰੋੜਦਿਨ 4- 80.1 ਕਰੋੜਦਿਨ 5- 32.92 ਕਰੋੜਦਿਨ 6- 26 ਕਰੋੜਦਿਨ 7- 23.2 ਕਰੋੜਦਿਨ 8- 21.6 ਕਰੋੜਦਿਨ 9- 19.1 ਕਰੋੜਦਿਨ 10- 31.8 ਕਰੋੜਦਿਨ 11- 36.85 ਕਰੋੜਦਿਨ 12- 16.25 ਕਰੋੜਦਿਨ 13- 14.4 ਕਰੋੜਦਿਨ 14- 9.6 ਕਰੋੜਦਿਨ 15- 8.1 ਕਰੋੜਦਿਨ 16- 7.6 ਕਰੋੜਦਿਨ 17- 12.25 ਕਰੋੜਦਿਨ 18- 14.95 ਕਰੋੜਦਿਨ 19- 5.4 ਕਰੋੜਦਿਨ 20- 5.00 ਕਰੋੜਦਿਨ 21- 4.85 ਕਰੋੜਦਿਨ 22- 5.97 ਕਰੋੜਦਿਨ 23- 5.05 ਕਰੋੜਦਿਨ 24- 8.5 ਕਰੋੜਦਿਨ 25- 9.37 ਕਰੋੜਦਿਨ 26- 8.00 ਕਰੋੜ

'ਜਵਾਨ' ਨੇ 'ਫੁਕਰੇ' 3 ਨੂੰ ਪਛਾੜਿਆ 

ਦੱਸ ਦੇਈਏ ਕਿ ਸ਼ਾਹਰੁਖ ਖਾਨ ਦੀ ਫਿਲਮ ਭਾਵੇਂ ਚੰਗੀ ਕਮਾਈ ਕਰ ਰਹੀ ਹੈ ਪਰ ਸੋਮਵਾਰ ਦੀ ਕਮਾਈ ਦੇ ਮਾਮਲੇ ਵਿੱਚ ਇਹ 'ਫੁਕਰੇ 3' ਤੋਂ ਪਿੱਛੇ ਰਹਿ ਗਈ ਹੈ। ਕਾਮੇਡੀ ਫਿਲਮ 'ਫੁਕਰੇ 3' ਪਿਛਲੇ ਮਹੀਨੇ 28 ਸਤੰਬਰ ਨੂੰ ਰਿਲੀਜ਼ ਹੋਈ ਸੀ। ਫਿਲਮ ਨੂੰ ਦਰਸ਼ਕਾਂ ਵਲੋਂ ਕਾਫੀ ਪਸੰਦ ਕੀਤਾ ਜਾ ਰਿਹਾ ਹੈ ਅਤੇ ਬਾਕਸ ਆਫਿਸ 'ਤੇ ਚੰਗੀ ਕਮਾਈ ਕਰ ਰਹੀ ਹੈ। 'ਜਵਾਨ' ਸੋਮਵਾਰ ਨੂੰ 8 ਕਰੋੜ ਰੁਪਏ ਕਮਾਏਗੀ, ਜਦਕਿ 'ਫੁਕਰੇ 3' ਸੋਮਵਾਰ (5ਵੇਂ ਦਿਨ) 12.00 ਕਰੋੜ ਰੁਪਏ ਕਮਾ ਸਕਦੀ ਹੈ।

Read More: Entertainment News LIVE: ਸ਼ਾਹਰੁਖ ਖਾਨ ਦੀ 'ਜਵਾਨ' ਦੀ ਕਮਾਈ 600 ਕਰੋੜ ਤੋਂ ਪਾਰ, ਆਸਿਮ-ਹਿਮਾਂਸ਼ੀ ਫਿਰ ਇਕੱਠੇ ਆਏ ਨਜ਼ਰ, ਪੜ੍ਹੋ ਮਨੋਰੰਜਨ ਦੀਆਂ ਖਬਰਾਂ

 

ਨੋਟ: ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ।ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਲਵੋ। ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ, ਕੂ, ਸ਼ੇਅਰਚੈੱਟ ਅਤੇ ਡੇਲੀਹੰਟ 'ਤੇ ਵੀ ਫੋਲੋ ਕਰ ਸਕਦੇ ਹੋ।