ਮੁੰਬਈ: 'ਕਾਮੇਡੀ ਨਾਈਟਸ ਬਚਾਓ' 'ਤੇ ਕਾਮੇਡੀਅਨ ਕਰੁਸ਼ਨਾ ਅਭਿਸ਼ੇਕ ਨੇ ਹੁਣ ਇੱਕ ਹੋਰ ਅਦਾਕਾਰ ਨੂੰ ਖਫਾ ਕਰ ਦਿੱਤਾ ਹੈ। ਇਹ ਅਦਾਕਾਰ ਨੇ ਜੌਨ ਅਬਰਾਹਮ ਜੋ ਆਪਣੀ ਫਿਲਮ 'ਫੋਰਸ 2' ਦੀ ਪ੍ਰਮੋਸ਼ਨ ਲਈ ਸ਼ੋਅ 'ਤੇ ਪਹੁੰਚੇ ਸਨ। ਖਬਰ ਹੈ ਕਿ ਕਰੁਸ਼ਨਾ ਨੇ ਜੌਨ ਦੀਆਂ ਪੁਰਾਣੀਆਂ ਫਿਲਮਾਂ ਦੀ ਕਾਫੀ ਬੇਇੱਜ਼ਤੀ ਕੀਤੀ ਜਿਸ ਕਰਕੇ ਜੌਨ ਸ਼ੋਅ ਛੱਡ ਕੇ ਚਲੇ ਗਏ।
ਕਰੁਸ਼ਨਾ ਨੇ ਇਸ ਬਾਰੇ ਜਾਣਕਾਰੀ ਦਿੱਤੀ। ਉਨ੍ਹਾਂ ਕਿਹਾ, "ਮੈਂ ਜੌਨ ਦੀਆਂ ਪੁਰਾਣੀਆਂ ਫਿਲਮਾਂ ਬਾਰੇ ਗੱਲ ਕਰ ਰਿਹਾ ਸੀ। ਨਹੀਂ ਜਾਣਦਾ ਸੀ ਕਿ ਉਹ ਇੰਨਾ ਬੁਰਾ ਮੰਨ ਜਾਣਗੇ। ਜਦ ਮੈਨੂੰ ਪਤਾ ਲੱਗਿਆ ਉਹ ਗੁੱਸੇ ਹਨ ਤਾਂ ਮੈਂ ਮਨਾਉਣ ਲਈ ਉਨ੍ਹਾਂ ਦੇ ਪਿੱਛੇ ਵੀ ਭੱਜਿਆ ਪਰ ਜੌਨ ਬਹੁਤ ਗੁੱਸੇ ਵਿੱਚ ਚਲੇ ਗਏ।"
ਇਸ ਤੋਂ ਪਹਿਲਾਂ ਤਨਿਸ਼ਠਾ ਚੈਟਰਜੀ ਨੂੰ ਲੈ ਕੇ ਵੀ ਬੇਹੱਦ ਕੰਨਟਰੋਵਰਸੀ ਹੋਈ ਸੀ। ਉਸ ਨੇ ਤੇ ਕਰੁਸ਼ਨਾ ਨੇ ਕਿਹਾ, "ਤਨਿਸ਼ਠਾ ਦੇ ਸਮੇਂ 'ਤੇ ਵੀ ਮੈਂ ਮੁਆਫੀ ਮੰਗੀ ਸੀ ਪਰ ਜੌਨ ਲਈ ਮੈਂ ਬੇਹੱਦ ਦੁਖ ਮਹਿਸੂਸ ਕਰ ਰਿਹਾ ਹਾਂ। ਜੌਨ ਵਾਕਿਆ ਹੀ ਚੰਗੇ ਇਨਸਾਨ ਹਨ।"