ਉੱਚੀ ਅੱਡੀ ਵਾਲੀ ਜੁੱਤੀ ਕਰਕੇ ਸ਼ਰਮਸਾਰ ਹੋਈ ਕਾਜੋਲ
ਏਬੀਪੀ ਸਾਂਝਾ | 23 Jun 2018 09:53 AM (IST)
ਨਵੀਂ ਦਿੱਲੀ: ਅਦਾਕਾਰਾ ਕਾਜੋਲ ਪਿਛਲੇ ਦਿਨੀਂ ਇੱਕ ਨਿੱਕੇ ਜਿਹੇ ਹਾਦਸੇ ਦਾ ਸ਼ਿਕਾਰ ਹੋ ਗਈ ਜਿਸ ਕਰਕੇ ਉਸ ਨੂੰ ਕਾਫ਼ੀ ਸ਼ਰਮਿੰਦਗੀ ਦਾ ਸਾਹਮਣਾ ਕਰਨਾ ਪਿਆ। ਇੱਕ ਪ੍ਰੋਗਰਾਮ ਵਿੱਚ ਸ਼ਿਰਕਤ ਕਰਲ ਲਈ ਉਹ ਮਾਲ ਵਿੱਚ ਪਹੁੰਚੀ ਸੀ। ਇਸ ਦੌਰਾਨ ਉਸ ਨੇ ਉੱਚੀ ਅੱਡੀ ਵਾਲੀ ਜੁੱਤੀ ਪਾਈ ਹੋਈ ਸੀ। ਅਜਿਹੇ ਵਿੱਚ ਚੱਲਦਿਆਂ ਹੋਇਆਂ ਅਚਾਨਕ ਉਸ ਦਾ ਪੈਰ ਫਿਸਲ ਗਿਆ ਤੇ ਸੰਤੁਲਨ ਵਿਗੜ ਜਾਣ ਕਾਰਨ ਉਹ ਡਿੱਗ ਗਈ। ਮਾਲ ਵਿੱਚ ਐਲੀਵੇਟਰ ਪੌੜੀਆਂ ਚੜ੍ਹਨ ਤੋਂ ਬਾਅਦ ਕੁਝ ਦੂਰ ਚੱਲਦਿਆਂ ਜਿਵੇਂ ਹੀ ਉਹ ਅੱਗੇ ਪਹੁੰਚੀ, ਉਸ ਦੀ ਸੈਂਡਲ ਦੇ ਹੀਲ ਡਿਸਬੈਲੇਂਸ ਹੋ ਗਈ ਜਿਸ ਦੇ ਬਾਅਦ ਉਸ ਨੇ ਖ਼ੁਦ ਨੂੰ ਸੰਭਾਲਣ ਦੀ ਬਹੁਤ ਕੋਸ਼ਿਸ਼ ਕੀਤੀ ਪਰ ਆਪਣੇ ਆਪ ਨੂੰ ਡਿੱਗਣੋਂ ਬਚਾ ਨਾ ਸਕੀ। ਇਸ ਪਿੱਛੋਂ ਉਸ ਦੇ ਆਸ-ਪਾਸ ਮੌਜੂਦ ਸਕਿਉਰਟੀ ਨੇ ਤੁਰੰਤ ਉਸ ਨੂੰ ਸੰਭਾਲਿਆ। ਇਸ ਵੀਡੀਓ ਦੇ ਸੋਸ਼ਲ ਮੀਡੀਆ ’ਤੇ ਵਾਇਰਲ ਹੋਣ ਪਿੱਛੋਂ ਕਾਜੋਲ ਦੇ ਪ੍ਰਸ਼ੰਸਕ ਕਾਫ਼ੀ ਪ੍ਰੇਸ਼ਾਨ ਹਨ ਕਿ ਕਿਤੇ ਉਸ ਨੂੰ ਸੱਟ ਤਾਂ ਨਹੀਂ ਲੱਗੀ। https://www.instagram.com/p/BkSm5YgF_HK/?utm_source=ig_embed ਫ਼ਿਲਮਾਂ ਦੀ ਗੱਲ ਕੀਤੀ ਜਾਵੇ ਤਾਂ ਕਾਜੋਲ ਜਲਦੀ ਹੀ ਸ਼ਾਹਰੁਖ਼ ਖ਼ਾਨ ਦੀ ਫ਼ਿਲਮ ‘ਜ਼ੀਰੋ’ ਵਿੱਚ ਕੈਮੀਓ ਕਰਦੀ ਨਜ਼ਰ ਆਏਗੀ। ਇਸ ਦੇ ਨਾਲ ਹੀ ਉਸ ਨੇ ਹਾਲ ਹੀ ਵਿੱਚ ਰਿਲੀਜ਼ ਹੋਈ ਫ਼ਿਲਮ Elastigirl in Incredibles 2 ਵਿੱਚ ਵੀ ਆਪਣੀ ਆਵਾਜ਼ ਦਿੱਤੀ ਹੈ। ਕਾਜੋਲ ਅਕਸਰ ਹੀ ਐਵਾਰਡ ਸਮਾਗਮਾਂ ਤੇ ਸਟਾਰ ਪਾਰਟੀਆਂ ਵਿੱਚ ਸ਼ਿਰਕਤ ਕਰਦੀ ਦਿਖਾਈ ਦਿੰਦੀ ਹੈ। https://www.instagram.com/p/BkUMEX3nxmY/?utm_source=ig_embed