ਮੁੰਬਈ: 'ਦਿਲਵਾਲੇ' ਤੋਂ ਬਾਅਦ ਕਾਜੋਲ ਫੁੱਲ ਕਮਬੈਕ ਮੂਡ ਵਿੱਚ ਹੈ। ਖਬਰ ਹੈ ਕਿ ਕਾਜੋਲ ਹੁਣ ਪਰਦੇ 'ਤੇ ਸਿੰਗਲ ਮਦਰ ਦੇ ਕਿਰਦਾਰ ਵਿੱਚ ਨਜ਼ਰ ਆਏਗੀ। ਇਸ ਫਿਲਮ ਦਾ ਨਿਰਦੇਸ਼ਨ ਆਨੰਦ ਗਾਂਧੀ ਕਰਨਗੇ ਤੇ ਨਿਰਮਾਣ ਅਜੇ ਦੇਵਗਨ। ਕਾਜੋਲ ਨੇ ਦੱਸਿਆ, "ਆਨੰਦ ਗਾਂਧੀ ਦੇ ਲਿਖੇ ਨਾਟਕ 'ਤੇ ਹੀ ਇਹ ਫਿਲਮ ਹੈ। ਸਿੰਗਲ ਮਦਰ ਦਾ ਕਿਰਦਾਰ ਨਿਭਾਉਣ ਲਈ ਮੈਂ ਬੇਹਦ ਉਤਸ਼ਾਹਿਤ ਹਾਂ।"
ਕਾਜੋਲ ਦੀ ਪਤੀ ਅਜੇ ਦੇਵਗਨ ਦੀ ਨਿਰਦੇਸ਼ਤ ਫਿਲਮ 'ਸ਼ਿਵਾਏ' ਹਾਲ ਹੀ ਵਿੱਚ ਸਿਨੇਮਾਘਰਾਂ ਵਿੱਚ ਉੱਤਰੀ ਸੀ। ਫਿਲਮ ਨੂੰ ਜ਼ਿਆਦਾ ਵਧੀਆ ਰਿਸਪੌਂਸ ਨਹੀਂ ਮਿਲਿਆ ਸੀ।