ਕੰਗਨਾ-ਰਿਤਿਕ ਵਿਚਾਲੇ ਝਗੜਾ ਖਤਮ
ਏਬੀਪੀ ਸਾਂਝਾ | 18 Nov 2016 04:49 PM (IST)
ਮੁੰਬਈ: ਕੰਗਨਾ ਰਨੌਤ ਤੇ ਰਿਤਿਕ ਰੌਸ਼ਨ ਵਿਚਾਲੇ ਚੱਲ ਰਹੀ ਕਾਨੂੰਨੀ ਕਾਰਵਾਈ ਹੁਣ ਮੁੱਕ ਗਈ ਹੈ। ਖਬਰ ਹੈ ਕਿ ਪੁਲਿਸ ਕੋਲ ਠੋਸ ਸਬੂਤ ਨਾ ਹੋਣ ਕਰਕੇ ਇਹ ਕੇਸ ਬੰਦ ਹੋ ਗਿਆ ਹੈ। ਪੁਲਿਸ ਨੇ ਦੱਸਿਆ, ਜਿਸ ਈਮੇਲ ਅਕਾਉਂਟ ਤੋਂ ਰਿਤਿਕ ਕੰਗਨਾ ਨੂੰ ਮੇਲ ਕਰ ਰਿਹਾ ਸੀ, ਉਸ ਦਾ ਪਤਾ ਲਾਉਣਾ ਬਹੁਤ ਔਖਾ ਹੈ ਕਿਉਂਕਿ ਉਹ ਅਮਰੀਕਾ ਵਿੱਚੋਂ ਚਲਾਇਆ ਜਾ ਰਿਹਾ ਸੀ। ਇਸ ਲਈ ਨਹੀਂ ਪਤਾ ਕਿ ਉਹ ਫੇਕ ਅਕਾਉਂਟ ਕਿਸ ਦਾ ਹੈ। ਕੰਗਨਾ ਨੇ ਰਿਤਿਕ 'ਤੇ ਇਲਜ਼ਾਮ ਲਾਇਆ ਸੀ ਕਿ ਉਹ ਉਸ ਨੂੰ ਮੇਲ ਕਰਦੇ ਸਨ। ਜਦਕਿ ਰਿਤਿਕ ਨੇ ਇਸ ਗੱਲ ਤੋਂ ਸਾਫ ਇਨਕਾਰ ਕੀਤਾ ਸੀ।