Diljit vs Kangana: ਬਾਜ਼ ਨਹੀਂ ਆ ਰਹੀ ਕੰਗਣਾ! ਹੁਣ ਦਿਲਜੀਤ ਦੋਸਾਂਝ ਨੂੰ ਕੱਢੀਆਂ ਸ਼ਰੇਆਮ ਗਾਲਾਂ
ਏਬੀਪੀ ਸਾਂਝਾ | 03 Dec 2020 03:04 PM (IST)
ਕੰਗਣਾ ਨੇ ਖੇਤੀ ਕਾਨੂੰਨਾਂ ਦਾ ਵਿਰੋਧ ਕਰ ਰਹੀ ਇੱਕ ਬਜ਼ੁਰਗ ਔਰਤ ਨੂੰ ਸ਼ਾਹੀਨ ਬਾਗ ਦੀ ਦਾਦੀ ਦੱਸਦਿਆਂ 100 ਰੁਪਏ ਲੈ ਕੇ ਪ੍ਰਦਰਸ਼ਨ ਕਰਨ ਆਈ ਕਿਹਾ ਸੀ। ਬੇਸ਼ੱਕ ਅਲੋਚਨਾ ਮਗਰੋਂ ਕੰਗਨਾ ਨੇ ਇਹ ਟਵੀਟ ਡਿਲੀਟ ਕਰ ਦਿੱਤਾ ਸੀ ਪਰ ਫਿਰ ਵੀ ਲਗਾਤਾਰ ਉਹ ਆਲੋਚਕਾਂ ਦੇ ਨਿਸ਼ਾਨੇ 'ਤੇ ਹੈ।
ਚੰਡੀਗੜ੍ਹ: ਕਿਸਾਨ ਅੰਦੋਲਨ (Farmer Protest) ਬਾਰੇ ਟਿੱਪਣੀ ਮਗਰੋਂ ਅਦਾਕਾਰ ਕੰਗਣਾ ਰਣੌਤ ਦੀ ਬੇਹੱਦ ਅਲੋਚਨਾ ਹੋ ਰਹੀ ਹੈ। ਇਸ ਦੇ ਬਾਵਜੂਦ ਉਹ ਬਾਜ਼ ਨਹੀਂ ਆ ਰਹੀ। ਹੁਣ ਉਸ ਨੇ ਗਾਇਕ ਤੇ ਅਦਾਕਾਰ ਦਿਲਜੀਤ ਦੋਸਾਂਝ ਨੂੰ ਸ਼ਰੇਆਮ ਗਾਲਾਂ ਕੱਢੀਆਂ ਹਨ। ਕੰਗਨਾ ਨੇ ਟਵੀਟ 'ਚ ਕਰਦਿਆਂ ਲਿਖਿਆ, ''ਓ ਕਰਨ ਜੌਹਰ ਦੇ ਪਾਲਤੂ, ਜੋ ਦਾਦੀ ਸ਼ਾਹੀਨ ਬਾਗ 'ਚ ਆਪਣੀ ਨਾਗਰਿਕਤਾ ਲਈ ਪ੍ਰਦਰਸ਼ਨ ਕਰ ਰਹੀ ਸੀ, ਉਹੀ ਬਿਲਕਿਸ ਬਾਨੋ ਦਾਦੀ ਜੀ ਕਿਸਾਨਾਂ ਲਈ ਐਮਐਸਪੀ ਲਈ ਵੀ ਪ੍ਰਦਰਸ਼ਨ ਕਰਦਿਆਂ ਦੇਖੀ ਗਈ। ਮਹਿੰਦਰ ਕੌਰ ਜੀ ਨੂੰ ਤਾਂ ਮੈਂ ਜਾਣਦੀ ਵੀ ਨਹੀਂ। ਕੀ ਡਰਾਮਾ ਲਾ ਰੱਖਿਆ ਹੈ ਤੁਸੀਂ ਲੋਕਾਂ ਨੇ? ਹੁਣੇ ਇਸ ਨੂੰ ਬੰਦ ਕਰੋ।'' ਕਾਬਲੇਗੌਰ ਹੈ ਕਿ ਕੰਗਣਾ ਨੇ ਖੇਤੀ ਕਾਨੂੰਨਾਂ ਦਾ ਵਿਰੋਧ ਕਰ ਰਹੀ ਇੱਕ ਬਜ਼ੁਰਗ ਔਰਤ ਨੂੰ ਸ਼ਾਹੀਨ ਬਾਗ ਦੀ ਦਾਦੀ ਦੱਸਦਿਆਂ 100 ਰੁਪਏ ਲੈ ਕੇ ਪ੍ਰਦਰਸ਼ਨ ਕਰਨ ਆਈ ਕਿਹਾ ਸੀ। ਬੇਸ਼ੱਕ ਅਲੋਚਨਾ ਮਗਰੋਂ ਕੰਗਨਾ ਨੇ ਇਹ ਟਵੀਟ ਡਿਲੀਟ ਕਰ ਦਿੱਤਾ ਸੀ ਪਰ ਫਿਰ ਵੀ ਲਗਾਤਾਰ ਉਹ ਆਲੋਚਕਾਂ ਦੇ ਨਿਸ਼ਾਨੇ 'ਤੇ ਹੈ। Diljit Dosanjh On Kangana Ranaut: ਕੰਗਣਾ ਰਨੌਤ 'ਤੇ ਬਰਸੇ ਦਿਲਜੀਤ ਦੁਸਾਂਝ, ਬਜ਼ੁਰਗ ਔਰਤ ਦੀ ਗਲਤ ਕਰਨ 'ਤੇ ਸੁਣਾਇਆਂ ਖਰੀਆਂ-ਖਰੀਆਂ ਪੰਜਾਬੀ ਗਾਇਕ ਤੇ ਬਾਲੀਵੁੱਡ ਅਦਾਕਾਰ ਦਿਲਜੀਤ ਨੇ ਕੰਗਨਾ ਦੇ ਇਸ ਟਵੀਟ ਦੀ ਆਲੋਚਨਾ ਕੀਤੀ ਸੀ ਤੇ ਟਵਿੱਟਰ 'ਤੇ ਪੰਜਾਬ ਦੀ ਬਜ਼ੁਰਗ ਕਿਸਾਨ ਔਰਤ ਦੀ ਵੀਡੀਓ ਸਾਂਝੀ ਕਰਦਿਆਂ ਕੰਗਨਾ ਨੂੰ ਸਖ਼ਤ ਝਾੜ ਪਾਈ ਸੀ। ਦਿਲਜੀਤ ਦੇ ਇਸੇ ਟਵੀਟ ਦੇ ਜਵਾਬ 'ਚ ਅੱਜ ਕੰਗਨਾ ਵਲੋਂ ਵੀ ਟਵੀਟ ਕੀਤਾ ਗਿਆ, ਜਿਸ 'ਚ ਉਸ ਨੇ ਦਿਲਜੀਤ ਨੂੰ ਗਾਲ੍ਹ ਕੱਢਦਿਆਂ ਕਰਨ ਜੌਹਰ ਦਾ ਪਾਲਤੂ ਤੱਕ ਕਹਿ ਦਿੱਤਾ। ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ: https://play.google.com/store/apps/details?id=com.winit.starnews.hin https://apps.apple.com/in/app/abp-live-news/id811114904