ਅਜਿਹਾ ਉਦੋਂ ਹੋਇਆ ਜਦੋਂ ਕੰਗਨਾ ਨੇ ਕਿਸਾਨਾਂ ਬਾਰੇ ਟਵੀਟ ਕੀਤਾ। ਦੱਸ ਦਈਏ ਕਿ ਕੁਝ ਸਮਾਂ ਪਹਿਲਾਂ ਕੰਗਨਾ ਨੇ ਕੇਤੀ ਬਿੱਲਾਂ ਖਿਲਾਫ ਸੰਘਰਸ਼ ਕਰਨ ਵਾਲਿਆਂ ਨੂੰ 'ਅੱਤਵਾਦੀ' ਕਿਹਾ ਸੀ। ਇਸ ਤੋਂ ਬਾਅਦ ਕੰਗਨਾ ਨੂੰ ਪੰਜਾਬੀ ਕਲਾਕਾਰਾਂ ਦੇ ਵਿਰੋਧ ਦਾ ਸਾਹਮਣਾ ਕਰਨਾ ਪਿਆ। ਹੁਣ ਕੰਗਨਾ 'ਤੇ ਪੰਜਾਬੀ ਸਿੰਗਰ ਤੇ ਐਕਟਰਸ ਹਿਮਾਂਸ਼ੀ ਖੁਰਾਨਾ ਨੇ ਨਿਸ਼ਾਨਾ ਸਾਧਿਆ ਹੈ। ਉਸ ਨੇ ਇੱਕ ਤੋਂ ਬਾਅਦ ਇੱਕ ਟਵੀਟ ਕਰਕੇ ਠੋਕਵੇਂ ਜਵਾਬ ਦਿੱਤੇ ਹਨ।
ਹਿਮਾਂਸ਼ੀ ਨੇ ਆਪਣੇ ਇੱਕ ਟਵੀਟ 'ਚ ਕਿਹਾ, "ਕਿਸਾਨ ਸਾਡਾ 'ਅੰਨ ਦਾਤਾ' ਹੈ...ਭਗਵਾਨ ਹੈ...ਅੱਤਵਾਦੀ ਨਹੀਂ...ਜੇਕਰ ਰੋਟੀ ਹੀ ਨਹੀਂ ਹੋਵੇਗੀ ਤਾਂ ਸਾਡੇ ਲਗਜ਼ਰੀ ਕਮਾਉਣ ਦਾ ਵੀ ਕੋਈ ਫਾਇਦਾ ਨਹੀਂ... ਕਿਸਾਨ ਆਪਣੀ 3 ਵਕਤ ਦੀ ਰੋਟੀ ਲਈ ਲੜਾਈ ਤੇ ਸੰਘਰਸ਼ ਕਰ ਰਹੇ ਹਨ, ਨਾ ਕੀ ਲਗਜ਼ਰੀ ਲਈ.. ਉਹ ਅੱਤਵਾਦੀ ਨਹੀਂ ਬਣ ਜਾਂਦੇ।"
ਪੂਨਮ ਪਾਂਡੇ ਨੇ ਕਰਵਾਇਆ ਚੁੱਪ-ਚਪੀਤੇ ਵਿਆਹ, 13 ਦਿਨਾਂ ਬਾਅਦ ਹੀ ਲਾਏ ਪਤੀ 'ਤੇ ਕੁੱਟਮਾਰ ਦੇ ਇਲਜ਼ਾਮ
ਵੇਖੋ ਹਿਮਾਂਸ਼ੀ ਖੁਰਾਣਾ ਵੱਲੋਂ ਕੀਤੇ ਗਏ ਟਵੀਟ:
ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:
https://play.google.com/store/apps/details?id=com.winit.starnews.hin
https://apps.apple.com/in/app/abp-live-news/id811114904