ਪਣਜੀ: ਬਾਲੀਵੁੱਡ ਐਕਟਰਸ ਪੂਨਮ ਪਾਂਡੇ (29) ਨੇ ਮੰਗਲਵਾਰ ਨੂੰ ਗੋਆ ਦੇ ਕਨਾਕੋਣਾ ਪੁਲਿਸ ਸਟੇਸ਼ਨ ਵਿੱਚ ਆਪਣੇ ਪਤੀ ਸੈਮ ਅਹਿਮਦ ਖਿਲਾਫ ਕੁੱਟਮਾਰ ਦਾ ਕੇਸ ਦਰਜ ਕਰਵਾਇਆ ਹੈ। ਇਸ ਤੋਂ ਬਾਅਦ ਸੈਮ ਅਹਿਮਦ ਨੂੰ ਮੰਗਲਵਾਰ ਗੋਆ ਵਿੱਚ ਗ੍ਰਿਫਤਾਰ ਕੀਤਾ ਗਿਆ। ਪੂਨਮ ਨੇ ਆਪਣੇ ਪਤੀ ਖਿਲਾਫ ਕੁੱਟਮਾਰ ਤੇ ਧਮਕੀ ਦੇਣ ਦੀ ਸ਼ਿਕਾਇਤ ਦਰਜ ਕਰਵਾਈ ਸੀ। ਇੱਕ ਅਧਿਕਾਰੀ ਨੇ ਦੱਸਿਆ ਕਿ ਇਹ ਘਟਨਾ ਦੱਖਣੀ ਗੋਆ ਦੇ ਕਨਾਕੋਨਾ ਪਿੰਡ ਦੀ ਹੈ ਜਿੱਥੇ ਪਾਂਡੇ ਫਿਲਮ ਦੀ ਸ਼ੂਟਿੰਗ ਕਰ ਰਹੀ ਸੀ।

ਕਨਾਕੋਨਾ ਥਾਣੇ ਦੇ ਇੰਸਪੈਕਟਰ ਤੁਕਾਰਾਮ ਚਵਹਾਨ ਨੇ ਕਿਹਾ, “ਪੂਨਮ ਨੇ ਸੋਮਵਾਰ ਦੇਰ ਰਾਤ ਸ਼ਿਕਾਇਤ ਦਰਜ ਕਰਵਾਈ ਕਿ ਉਸ ਦੇ ਪਤੀ ਸੈਮ ਨੇ ਉਸ 'ਤੇ ਹਮਲਾ ਕੀਤਾ ਤੇ ਇਸ ਦੇ ਗੰਭੀਰ ਨਤੀਜੇ ਭੁਗਤਣ ਦੀ ਧਮਕੀ ਦਿੱਤੀ। ਇਸ ਤੋਂ ਬਾਅਦ ਸੈਮ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ। ਪੀੜਤਾ ਦੀ ਡਾਕਟਰੀ ਜਾਂਚ ਕਰਵਾਈ ਗਈ।”

ਪੂਨਮ ਪਾਂਡੇ ਨੇ ਇਸ ਸਾਲ 10 ਸਤੰਬਰ ਨੂੰ ਆਪਣੇ ਬੁਆਏਫ੍ਰੈਂਡ ਸੈਮ ਨਾਲ ਗੁਪਤ ਤਰੀਕੇ ਨਾਲ ਵਿਆਹ ਕੀਤਾ ਸੀ। ਗੁਪਤ ਵਿਆਹ ਤੋਂ ਬਾਅਦ ਦੋਵਾਂ ਨੇ ਵਿਆਹ ਸਮਾਰੋਹ ਦੀਆਂ ਕੁਝ ਤਸਵੀਰਾਂ ਆਪਣੇ ਸੋਸ਼ਲ ਮੀਡੀਆ ਅਕਾਊਂਟ 'ਤੇ ਸ਼ੇਅਰ ਕੀਤੀਆਂ। ਇੰਸਟਾਗ੍ਰਾਮ 'ਤੇ ਤਸਵੀਰ ਸ਼ੇਅਰ ਕਰਦੇ ਹੋਏ ਪੂਨਮ ਪਾਂਡੇ ਨੇ ਕੈਪਸ਼ਨ 'ਚ ਲਿਖਿਆ, "ਅਗਲੇ ਸੱਤ ਜਨਮ ਤਕ ਤੁਹਾਡੇ ਨਾਲ ਰਹਿ ਕੇ ਖੁਸ਼ੀ ਹੋਵੇਗੀ।"

ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:
https://play.google.com/store/apps/details?id=com.winit.starnews.hin
https://apps.apple.com/in/app/abp-live-news/id811114904