ਮੁੰਬਈ: ਕਾਮੇਡੀਅਨ ਵੀਰ ਦਾਸ ਭਾਰਤ 'ਚ ਔਰਤਾਂ ਦੀ ਹਾਲਤ 'ਤੇ ਆਪਣੀ ਇੱਕ ਕਵਿਤਾ ਕਾਰਨ ਵਿਵਾਦਾਂ 'ਚ ਘਿਰ ਗਏ ਹਨ। ਹਾਲਾਂਕਿ ਉਨ੍ਹਾਂ ਇੱਕ ਬਿਆਨ ਜਾਰੀ ਕਰਕੇ ਮੁਆਫੀ ਮੰਗੀ ਹੈ, ਪਰ ਅਦਾਕਾਰਾ ਕੰਗਨਾ ਰਣੌਤ ਨੇ ਵੀਰ ਦਾਸ 'ਤੇ ਨਿਸ਼ਾਨਾ ਸਾਧਿਆ ਹੈ ਤੇ ਉਨ੍ਹਾਂ ਖਿਲਾਫ ਕਾਰਵਾਈ ਦੀ ਮੰਗ ਕੀਤੀ ਹੈ। ਕੰਗਨਾ ਨੇ ਆਪਣੀ ਇੰਸਟਾ ਸਟੋਰੀ 'ਤੇ ਲੰਬੀ ਪੋਸਟ ਸ਼ੇਅਰ ਕੀਤੀ ਹੈ, ਜਿਸ 'ਚ ਉਨ੍ਹਾਂ ਵੀਰ ਦਾਸ ਦੇ ਕੰਮ ਦੀ ਤੁਲਨਾ ਅੱਤਵਾਦ ਨਾਲ ਕੀਤੀ ਹੈ।


ਕੰਗਨਾ ਨੇ ਲਿਖਿਆ- ਜਦੋਂ ਤੁਸੀਂ ਸਾਰੇ ਭਾਰਤੀ ਪੁਰਸ਼ਾਂ ਨੂੰ ਗੈਂਗ-ਰੇਪਿਸਟ ਦੇ ਤੌਰ 'ਤੇ ਜਨਰਲਾਈਜ਼ ਕਰਦੇ ਹੋ ਤਾਂ ਇਹ ਦੁਨੀਆ ਭਰ 'ਚ ਭਾਰਤੀਆਂ ਖਿਲਾਫ ਨਸਲਵਾਦ ਨੂੰ ਉਤਸ਼ਾਹਤ ਕਰਦੀ ਹੈ...ਬੰਗਾਲ 'ਚ ਅਕਾਲ ਦੌਰਾਨ ਮਦਦ ਕਰਨ 'ਤੇ ਚਰਚਿਲ ਦੇ ਵਿਚਾਰ ਚਰਚਾ ਦੌਰਾਨ ਕਿਹਾ ਗਿਆ ਕਿ ਭਾਰਤ ਲਈ ਕੋਈ ਵੀ ਮਦਦ ਨਾਕਾਫੀ ਹੋਵੇਗੀ ਕਿਉਂਕਿ ਭਾਰਤੀ ਖਰਗੋਸ਼ਾਂ ਵਾਂਗ ਬੱਚੇ ਪੈਦਾ ਕਰਦੇ ਹਨ। ਉਹ ਇਸ ਤਰ੍ਹਾਂ ਮਰਨ ਲਈ ਬੰਨ੍ਹੇ ਹੋਏ ਹਨ। ਉਨ੍ਹਾਂ ਭੁੱਖਮਰੀ ਕਾਰਨ ਲੱਖਾਂ ਲੋਕਾਂ ਦੀ ਮੌਤ ਲਈ ਭਾਰਤੀਆਂ ਦੀ ਜਣਨ ਸ਼ਕਤੀ ਨੂੰ ਜ਼ਿੰਮੇਵਾਰ ਠਹਿਰਾਇਆ...ਸਮੁੱਚੀ ਜਾਤ ਨੂੰ ਨਿਸ਼ਾਨਾ ਬਣਾਉਣ ਵਾਲੀ ਅਜਿਹੀ ਉਸਾਰੂ ਕਾਰਵਾਈ ਅੱਤਵਾਦ ਤੋਂ ਘੱਟ ਨਹੀਂ...ਅਜਿਹੇ ਅਪਰਾਧੀਆਂ @ਵੀਰਦਾਸ ਵਿਰੁੱਧ ਸਖ਼ਤ ਕਾਰਵਾਈ ਹੋਣੀ ਚਾਹੀਦੀ ਹੈ।


ਵੀਰ ਦਾਸ ਨੇ ਕੀ ਕਿਹਾ?


ਛੇ ਮਿੰਟ ਦੀ ਵੀਡੀਓ ਵਿੱਚ ਵੀਰ ਦਾਸ ਦੇਸ਼ ਦੇ ਦੋਹਰੇ ਕਿਰਦਾਰ ਬਾਰੇ ਗੱਲ ਕਰਦਾ ਹੈ। ਵੀਡੀਓ ਕਲਿੱਪ ਵਿੱਚ ਵੀਰ ਦਾਸ ਨੂੰ ਇਹ ਕਹਿੰਦੇ ਹੋਏ ਸੁਣਿਆ ਜਾ ਸਕਦਾ ਹੈ, 'ਮੈਂ ਇੱਕ ਅਜਿਹੇ ਭਾਰਤ ਤੋਂ ਆਇਆ ਹਾਂ ਜਿੱਥੇ ਦਿਨ ਵੇਲੇ ਔਰਤਾਂ ਦੀ ਪੂਜਾ ਹੁੰਦੀ ਹੈ ਤੇ ਰਾਤ ਨੂੰ ਬਲਾਤਕਾਰ ਹੁੰਦਾ ਹੈ। ਮੈਂ ਉਸ ਭਾਰਤ ਤੋਂ ਆਇਆ ਹਾਂ ਜਿੱਥੇ ਤੁਸੀਂ AQ1 9000 ਹੈ ਫਿਰ ਵੀ ਅਸੀਂ ਆਪਣੀਆਂ ਛੱਤਾਂ 'ਤੇ ਲੇਟਦੇ ਹਾਂ ਤੇ ਰਾਤ ਨੂੰ ਤਾਰੇ ਗਿਣਦੇ ਹਾਂ। ਮੈਂ ਅਜਿਹੇ ਭਾਰਤ ਤੋਂ ਆਇਆ ਹਾਂ ਜਿੱਥੇ ਅਸੀਂ ਸ਼ਾਕਾਹਾਰੀ ਹੋਣ 'ਤੇ ਮਾਣ ਕਰਦੇ ਹਾਂ ਪਰ ਉਨ੍ਹਾਂ ਕਿਸਾਨਾਂ ਨੂੰ ਮੁਸੀਬਤ ਦਿੰਦੇ ਹਾਂ।


ਵੀਰ ਦਾਸ ਖਿਲਾਫ ਐਫਆਈਆਰ


ਬੰਬੇ ਹਾਈ ਕੋਰਟ ਦੇ ਐਡਵੋਕੇਟ ਆਸ਼ੂਤੋਸ਼ ਜੇ ਦੂਬੇ ਤੇ ਭਾਜਪਾ ਮਹਾਰਾਸ਼ਟਰ ਦੇ ਕਾਨੂੰਨੀ ਸਲਾਹਕਾਰ ਨੇ ਵੀਰ ਦਾਸ ਖਿਲਾਫ ਸ਼ਿਕਾਇਤ ਦਰਜ ਕਰਵਾਈ ਹੈ। ਇਸ ਦੇ ਨਾਲ ਹੀ ਸ਼ਿਕਾਇਤ ਦੀ ਕਾਪੀ ਟਵਿਟਰ 'ਤੇ ਸ਼ੇਅਰ ਕੀਤੀ ਗਈ ਹੈ। ਐਫਆਈਆਰ ਦੀ ਕਾਪੀ ਸਾਂਝੀ ਕਰਨ ਦੇ ਨਾਲ, ਉਨ੍ਹਾਂ ਲਿਖਿਆ ਕਿ 'ਮੈਂ ਵੀਰ ਦਾਸ ਦੇ ਖਿਲਾਫ ਅਮਰੀਕਾ ਵਿੱਚ ਭਾਰਤ ਦੀ ਤਸਵੀਰ ਨੂੰ ਖਰਾਬ ਕਰਨ ਲਈ ਮੁੰਬਈ ਪੁਲਿਸ ਕੋਲ ਸ਼ਿਕਾਇਤ ਦਰਜ ਕਰਵਾਈ ਹੈ। ਵੀਰ ਦਾਸ ਨੇ ਜਾਣਬੁੱਝ ਕੇ ਭਾਰਤ, ਭਾਰਤੀ ਔਰਤਾਂ ਅਤੇ ਭਾਰਤ ਦੇ ਪ੍ਰਧਾਨ ਮੰਤਰੀ ਵਿਰੁੱਧ ਭੜਕਾਊ ਤੇ ਅਪਮਾਨਜਨਕ ਬਿਆਨ ਦਿੱਤੇ ਹਨ।


ਦੱਸ ਦਈਏ ਕਿ ਅਮਰੀਕਾ ਦੇ ਵਾਸ਼ਿੰਗਟਨ ਡੀ.ਸੀ. ਵਿੱਚ ਇੱਕ ਸਟੈਂਡਅੱਪ ਕਾਮੇਡੀ ਦੌਰਾਨ ਵੀਰ ਦਾਸ ਨੇ ‘ਟੂ ਇੰਡੀਆਜ਼’ ਨਾਂ ਦੀ ਕਵਿਤਾ ਸੁਣਾਈ। ਜਿਸ ਦਾ ਵੀਡੀਓ ਵਾਇਰਲ ਹੋਣ ਤੋਂ ਬਾਅਦ ਉਸ ਨੂੰ ਦੇਸ਼ ਵਿਰੋਧੀ ਕਿਹਾ ਜਾ ਰਿਹਾ ਹੈ। ਇੰਨਾ ਹੀ ਨਹੀਂ ਦੇਸ਼ ਦੇ ਸਾਰੇ ਹਿੱਸਿਆਂ 'ਚ ਉਸ ਖਿਲਾਫ ਸ਼ਿਕਾਇਤਾਂ ਵੀ ਦਰਜ ਹਨ।


ਆਓ ਜਾਣਦੇ ਹਾਂ ਵੀਰ ਦਾਸ ਬਾਰੇ...


ਵੀਰ ਦਾਸ ਦੇ ਸਟੈਂਡਅੱਪ ਕਾਮੇਡੀ ਸ਼ੋਅ ਪੂਰੀ ਦੁਨੀਆ ਵਿੱਚ ਬਹੁਤ ਮਸ਼ਹੂਰ ਹਨ। ਉਹ ਕਾਮੇਡੀਅਨ ਹੋਣ ਦੇ ਨਾਲ-ਨਾਲ ਐਕਟਰ ਵੀ ਹੈ। ਉਨ੍ਹਾਂ 'ਗੋ ਗੋਆ ਗੋਨ', 'ਬਦਮਾਸ਼ ਕੰਪਨੀ', ਕੰਗਨਾ ਰਣੌਤ ਨਾਲ ਰਿਵਾਲਵਰ ਰਾਣੀ, ਡੇਲੀ ਬੇਲੀ ਵਰਗੀਆਂ ਫਿਲਮਾਂ ਕੀਤੀਆਂ ਹਨ। ਵੀਰ ਦਾਸ ਦਾ ਜਨਮ 31 ਮਈ 1979 ਨੂੰ ਦੇਹਰਾਦੂਨ ਵਿੱਚ ਹੋਇਆ ਸੀ।


ਇਹ ਵੀ ਪੜ੍ਹੋ: ਅਰਜਨ ਢਿੱਲੋਂ ਨੇ ਨਵੀਂ ਐਲਬਮ 'ਆਵਾਰਾ' ਦੀ ਰਿਲੀਜ਼ ਡੇਟ ਦਾ ਕੀਤਾ ਐਲਾਨ


ਪੰਜਾਬੀ ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:


https://play.google.com/store/


https://apps.apple.com/in/app/811114904