ਨਵੀਂ ਦਿੱਲੀ: ਕਾਮੇਡੀਅਨ ਤੇ ਅਦਾਕਾਰ ਵੀਰ ਦਾਸ ਆਪਣੀ ਇੱਕ ਕਵਿਤਾ ਕਾਰਨ ਵਿਵਾਦਾਂ ਵਿੱਚ ਘਿਰ ਗਏ ਹਨ। ਵੀਰ ਦਾਸ ਨੇ ਅਮਰੀਕਾ ਦੇ ਵਾਸ਼ਿੰਗਟਨ ਡੀਸੀ ਵਿਖੇ ਸਟੈਂਡਅਪ ਕਾਮੇਡੀ ਦੌਰਾਨ ਆਪਣੀ ਇੱਕ ਕਵਿਤਾ ਪੇਸ਼ ਕੀਤੀ ਜਿਸ 'ਚ ਉਨ੍ਹਾਂ ਨੇ ਭਾਰਤ ਦੇ ਹਾਲਾਤ 'ਤੇ ਤੰਜ ਕੱਸਿਆ ਸੀ।
ਇਸ ਦਾ ਕੁਝ ਹਿੱਸਾ ਵੀਰ ਦਾਸ ਨੇ ਆਪਣੇ Youtube ਚੈਨਲ 'ਤੇ ਵੀ ਅਪਲੋਡ ਕੀਤਾ। ਇਸ ਤੋਂ ਬਾਅਦ ਹਰ ਪਾਸੇ ਬਵਾਲ ਮੱਚ ਗਿਆ। ਸੋਸ਼ਲ ਮੀਡੀਆ 'ਤੇ ਲੋਕ ਵੀਰ ਦਾਸ ਨੂੰ ਦੇਸ਼ਧ੍ਰੋਹੀ ਤੱਕ ਕਹਿ ਰਹੇ ਹਨ। ਵੀਰ ਦਾਸ ਖਿਲਾਫ ਮੁੰਬਈ ਤੇ ਦਿੱਲੀ ਦੇ ਥਾਣਿਆਂ ਵਿੱਚ ਸ਼ਿਕਾਇ ਦਰਜ ਕਰਾਈ ਗਈ ਹੈ ਪਰ ਅਜੇ ਤੱਕ ਕੋਈ ਵੀ ਐਫਆਈਆਰ ਦਰਜ ਨਹੀਂ ਕੀਤੀ ਗਈ।
ਵੀਰ ਦਾਸ ਦੀ ਕਵਿਤਾ 'Two Indias' ਦੀਆਂ ਕੁਝ ਲਾਈਨਾਂ ਨੇ ਉਨ੍ਹਾਂ ਨੂੰ ਮੁਸ਼ਕਲ 'ਚ ਪਾ ਦਿੱਤਾ ਹੈ। ਇਸ ਕਵਿਤਾ 'ਚ ਉਨ੍ਹਾਂ ਨੇ ਕਿਹਾ," ਮੈਂ ਉਸ ਭਾਰਤ ਤੋਂ ਆਉਣਾ ਹਾਂ, ਜਿੱਥੇ ਬੱਚੇ ਮਾਸਕ 'ਚ ਇੱਕ ਦੂਸਰੇ ਦਾ ਹੱਥ ਫੜ ਚੱਲਦੇ ਹਨ। ਮੈਂ ਉਸੇ ਭਾਰਤ ਤੋਂ ਆਉਣਾ ਹਾਂ, ਜਿੱਥੇ ਰਾਜਨੇਤਾ ਬਿਨ੍ਹਾ ਮਾਸਕ ਪਾਏ ਇੱਕ ਦੂਜੇ ਨੂੰ ਜੱਫੀ ਪਾਉਂਦੇ ਹਨ।
ਇਸ ਤੋਂ ਅੱਗੇ ਵੀਰ ਦਾਸ ਨੇ ਕਿਹਾ ,"ਮੈਂ ਉਸ ਭਾਰਤ ਤੋਂ ਆਇਆ ਹਾਂ, ਜਿੱਥੇ AQI 9000 ਹੈ ਪਰ ਅਸੀਂ ਫਿਰ ਵੀ ਆਪਣੀਆਂ ਛੱਤਾਂ 'ਤੇ ਲੇਟ ਕੇ ਰਾਤ ਨੂੰ ਤਾਰੇ ਦੇਖਦੇ ਹਾਂ। ਜਿੱਥੇ ਅਸੀਂ ਦਿਨ ਵੇਲੇ ਔਰਤਾਂ ਦੀ ਪੂਜਾ ਕਰਦੇ ਹਾਂ ਤੇ ਰਾਤ ਨੂੰ ਸਮੂਹਿਕ ਬਲਾਤਕਾਰ ਕਰਦੇ ਹਾਂ। ਮੈ ਉਸ ਭਾਰਤ ਤੋਂ ਆਉਣਾ ਹਾਂ...
ਵੀਰ ਦਾਸ ਦੀ ਇਸ ਕਵਿਤਾ ਤੋਂ ਬਾਅਦ ਹਰ ਪਾਸੇ ਉਨ੍ਹਾਂ ਦੀ ਆਲੋਚਨਾ ਹੋ ਰਹੀ ਹੈ। ਦੇਸ਼ ਦ੍ਰੋਧੀ ਤੋਂ ਇਲਾਵਾ ਉਨ੍ਹਾਂ ਲਾਈ ਅੱਤਵਾਦੀ ਵਰਗੇ ਲਫ਼ਜ਼ ਦਾ ਇਸਤੇਮਾਲ ਵੀ ਕੀਤਾ ਜਾ ਰਿਹਾ ਹੈ।
ਇਹ ਵੀ ਪੜ੍ਹੋ: Gold Price Today: ਸੋਨਾ-ਚਾਂਦੀ ਅੱਜ ਹੋਇਆ ਮਹਿੰਗਾ, ਸੋਨਾ ਜਲਦ ਹੋ ਸਕਦਾ 53000 ਰੁਪਏ, ਵੇਖੋ 10 ਗ੍ਰਾਮ ਦੀ ਕੀਮਤ
ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:
https://play.google.com/store/