Kangana Ranaut Lashes Out On Paris Olympic 2024: ਅਭਿਨੇਤਰੀ ਅਤੇ ਰਾਜਨੇਤਾ ਕੰਗਨਾ ਰਣੌਤ ਕਿਸੇ ਵੀ ਮੁੱਦੇ ਉੱਪਰ ਖੁੱਲ੍ਹ ਕੇ ਆਪਣੇ ਵਿਚਾਰ ਸਾਂਝੇ ਕਰਦੀ ਹੈ। ਇਸ ਵਿਚਾਲੇ ਅਦਾਕਾਰਾ ਨੇ ਪੈਰਿਸ ਓਲੰਪਿਕ 2024 ਦੇ ਉਦਘਾਟਨੀ ਸਮਾਰੋਹ ਦੀ "ਦਿ ਲਾਸਟ ਸਪਰ" ਦੀ ਨਿੰਦਾ ਕਰਨ ਵਾਲੀ ਪੇਸ਼ਕਾਰੀ ਲਈ ਆਲੋਚਨਾ ਕੀਤੀ ਹੈ। ਕੰਗਨਾ ਨੇ ਸ਼ਨੀਵਾਰ ਨੂੰ ਆਪਣੇ ਇੰਸਟਾਗ੍ਰਾਮ ਸਟੋਰੀਜ਼ 'ਤੇ ਇਵੈਂਟ ਦੀਆਂ ਕਈ ਤਸਵੀਰਾਂ ਅਤੇ ਵੀਡੀਓਜ਼ ਪੋਸਟ ਕੀਤੀਆਂ। ਉਨ੍ਹਾਂ ਲਿਖਿਆ ਕਿ ਕਿਵੇਂ ਪ੍ਰੋਗਰਾਮ ਵਿੱਚ ਪੇਸ਼ਕਾਰੀ ਦੌਰਾਨ ਇੱਕ ਬੱਚੇ ਨੂੰ ਸ਼ਾਮਲ ਕੀਤਾ ਗਿਆ।
ਪੈਰਿਸ ਓਲੰਪਿਕ ਦੇ ਪ੍ਰਦਰਸ਼ਨ ਦੀ ਘਟਨਾ ਦੀ ਇੱਕ ਵੀਡੀਓ ਪੋਸਟ ਕਰਦੇ ਹੋਏ ਕੰਗਨਾ ਨੇ ਲਿਖਿਆ, "ਪੈਰਿਸ ਓਲੰਪਿਕ 'ਦਿ ਲਾਸਟ ਸਪਰ' ਵਿੱਚ ਇੱਕ ਹਾਈਪਰ-ਸੈਕਸੁਅਲ, ਨਿੰਦਣਯੋਗ ਪੇਸ਼ਕਾਰੀ ਵਿੱਚ ਇੱਕ *ਬੱਚੇ* ਨੂੰ ਸ਼ਾਮਲ ਕਰਨ ਆਲੋਚਨਾ ਦਾ ਸਾਹਮਣਾ ਕਰ ਰਿਹਾ ਹੈ। ਪ੍ਰਦਰਸ਼ਨ ਦੌਰਾਨ ਇੱਕ ਬੱਚੇ ਨੂੰ ਵੀ ਡਰੈਗ ਕਵੀਨਜ਼ ਦੇ ਨਾਲ ਦੇਖਿਆ ਜਾ ਸਕਦਾ ਹੈ। ਖੱਬੇਪੱਖੀਆਂ ਨੇ ਓਲੰਪਿਕ 2024 ਨੂੰ ਪੂਰੀ ਤਰ੍ਹਾਂ ਹਾਈਜੈਕ ਕਰ ਲਿਆ ਹੈ।" ਕੰਗਨਾ ਨੇ ਉਦਘਾਟਨ ਸਮਾਰੋਹ 'ਚ ਪ੍ਰਦਰਸ਼ਨ 'ਤੇ ਸਵਾਲ ਖੜ੍ਹੇ ਕੀਤੇ ਹਨ, ਜਿਸ 'ਚ ਉਨ੍ਹਾਂ ਨੇ ਨੀਲੇ ਰੰਗ 'ਚ ਪੇਂਟ ਕੀਤੀ ਇਕ ਤਸਵੀਰ ਵੀ ਸ਼ੇਅਰ ਕੀਤੀ ਹੈ।

ਕੰਗਨਾ ਰਣੌਤ ਨੇ ਇਕ ਹੋਰ ਖਬਰ ਪੋਸਟ ਕੀਤੀ ਹੈ। ਇਸ ਸੋਟਰੀ 'ਚ ਕੰਗਨਾ ਨੇ ਓਲੰਪਿਕ ਓਪਨਿੰਗ ਸੈਰੇਮਨੀ 'ਚ ਵੱਖ-ਵੱਖ ਪ੍ਰਦਰਸ਼ਨਾਂ ਦੇ ਸਕ੍ਰੀਨਸ਼ੌਟਸ ਪੋਸਟ ਕੀਤੇ ਹਨ। ਇਨ੍ਹਾਂ ਸਕ੍ਰੀਨਸ਼ੌਟਸ ਦੇ ਨਾਲ, ਕੰਗਨਾ ਰਣੌਤ ਨੇ ਕੈਪਸ਼ਨ ਲਿਖਿਆ - "ਓਲੰਪਿਕ ਓਪਨਿੰਗ ਦੇ ਦੌਰਾਨ, ਸਭ ਕੁਝ ਸਮਲਿੰਗੀ ਹੋਣ ਬਾਰੇ ਸੀ। ਮੈਂ ਸਮਲਿੰਗਤਾ ਦੇ ਵਿਰੁੱਧ ਨਹੀਂ ਹਾਂ, ਪਰ ਇਹ ਮੇਰੀ ਸਮਝ ਤੋਂ ਬਾਹਰ ਹੈ ਕਿ ਓਲੰਪਿਕ ਨੂੰ ਕਿਸੇ ਲਿੰਗਕਤਾ ਨਾਲ ਕਿਵੇਂ ਜੋੜਿਆ ਜਾ ਸਕਦਾ ਹੈ? ਸੈਕਸ ਨੂੰ ਸਾਡੇ ਬੈੱਡਰੂਮ ਤੱਕ ਸੀਮਤ ਕਿਉਂ ਨਹੀਂ ਰੱਖਿਆ ਜਾ ਸਕਦਾ ?? ਇਸ ਨੇ ਰਾਸ਼ਟਰੀ ਪਛਾਣ ਕਿਉਂ ਬਣਨਾ ਹੈ? ਇਹ ਅਜੀਬ ਹੈ। ”
ਤੁਹਾਨੂੰ ਦੱਸ ਦਈਏ, ਪੈਰਿਸ ਓਲੰਪਿਕ ਓਪਨਿੰਗ ਸੈਰੇਮਨੀ ਦੌਰਾਨ ਜੋ ਪ੍ਰਦਰਸ਼ਨ ਵਿਵਾਦਪੂਰਨ ਰਹੇ, ਉਨ੍ਹਾਂ 'ਚ 'ਦਿ ਲਾਸਟ ਸਪਰ', 'ਦਿ ਅਸਾਸੀਨੇਸ਼ਨ ਆਫ ਮੈਰੀ ਐਂਟੋਨੇਟ' ਅਤੇ ਫਿਲਿਪ ਕੈਟਰਿਨ ਦੀ 'ਪੋਰਟਰੇਟ ਆਫ ਡਾਇਓਨਿਸਸ' ਸ਼ਾਮਲ ਹਨ। ਸੋਸ਼ਲ ਮੀਡੀਆ 'ਤੇ ਇਨ੍ਹਾਂ ਪ੍ਰਦਰਸ਼ਨ ਦੀਆਂ ਤਸਵੀਰਾਂ ਅਤੇ ਵੀਡੀਓਜ਼ ਸ਼ੇਅਰ ਕਰਕੇ ਨੇਟੀਜ਼ਨ ਆਪਣੀ ਨਾਰਾਜ਼ਗੀ ਜ਼ਾਹਰ ਕਰ ਰਹੇ ਹਨ।