Farah Khan Mother Menaka Death: ਬਾਲੀਵੁੱਡ ਕੋਰੀਓਗ੍ਰਾਫਰ ਅਤੇ ਨਿਰਦੇਸ਼ਕ ਫਰਾਹ ਖਾਨ ਅਤੇ ਸਾਜਿਦ ਖਾਨ 'ਤੇ ਦੁੱਖਾਂ ਦਾ ਪਹਾੜ ਟੁੱਟ ਗਿਆ ਹੈ। ਦਰਅਸਲ, ਸ਼ੁੱਕਰਵਾਰ (26 ਜੁਲਾਈ) ਨੂੰ ਮੁੰਬਈ 'ਚ ਉਨ੍ਹਾਂ ਦੀ ਮਾਂ ਮੇਨਕਾ ਇਰਾਨੀ ਦਾ ਦੇਹਾਂਤ ਹੋ ਗਿਆ। ਮੀਡੀਆ ਰਿਪੋਰਟਾਂ ਦੇ ਅਨੁਸਾਰ, ਤੀਸ ਮਾਰ ਖਾਨ ਦੇ ਨਿਰਦੇਸ਼ਕ ਦੀ ਮਾਂ ਲੰਬੇ ਸਮੇਂ ਤੋਂ ਬਿਮਾਰ ਸੀ, ਉਨ੍ਹਾਂ ਦਾ ਪਹਿਲਾਂ ਮੁੰਬਈ ਦੇ ਨਾਨਾਵਤੀ ਹਸਪਤਾਲ ਵਿੱਚ ਇਲਾਜ ਚੱਲ ਰਿਹਾ ਸੀ। ਇਸ ਤੋਂ ਬਾਅਦ ਉਨ੍ਹਾਂ ਨੂੰ ਛੁੱਟੀ ਦੇ ਦਿੱਤੀ ਗਈ ਅਤੇ ਘਰ ਆ ਗਏ ਪਰ ਉਨ੍ਹਾਂ ਦੀ ਸਿਹਤ ਫਿਰ ਵਿਗੜ ਗਈ ਅਤੇ ਉਨ੍ਹਾਂ ਨੂੰ ਕਿਸੇ ਹੋਰ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ, ਜਿੱਥੇ ਉਨ੍ਹਾਂ ਨੇ ਅੱਜ ਆਖਰੀ ਸਾਹ ਲਿਆ।


ਫਰਾਹ ਖਾਨ ਅਤੇ ਸਾਜਿਦ ਖਾਨ ਦੀ ਮਾਂ ਉਮਰ ਸੰਬੰਧੀ ਬੀਮਾਰੀਆਂ ਤੋਂ ਪੀੜਤ ਸੀ। ਹਾਲਾਂਕਿ ਉਨ੍ਹਾਂ ਦੀ ਮੌਤ ਦੇ ਅਸਲ ਕਾਰਨਾਂ ਦਾ ਅਜੇ ਤੱਕ ਪਤਾ ਨਹੀਂ ਲੱਗ ਸਕਿਆ ਹੈ। ਦੱਸ ਦੇਈਏ ਕਿ ਮਰਹੂਮ ਮੇਨਕਾ ਇਰਾਨੀ ਮਸ਼ਹੂਰ ਬਾਲ ਕਲਾਕਾਰ ਡੇਜ਼ੀ ਇਰਾਨੀ ਅਤੇ ਲੇਖਕ ਹਨੀ ਇਰਾਨੀ (ਜਾਵੇਦ ਅਖਤਰ ਦੀ ਸਾਬਕਾ ਪਤਨੀ) ਦੀ ਭੈਣ ਸੀ।



ਜਨਮ ਦਿਨ ਦੇ ਦੋ ਹਫਤੇ ਬਾਅਦ ਹੀ ਦੁਨੀਆ ਨੂੰ ਅਲਵਿਦਾ ਕਹਿ ਦਿੱਤਾ


ਦੱਸ ਦੇਈਏ ਕਿ ਫਰਾਹ ਨੇ ਇਸ ਤੋਂ ਪਹਿਲਾਂ 12 ਜੁਲਾਈ ਨੂੰ ਆਪਣੀ ਮਾਂ ਦੇ ਜਨਮਦਿਨ 'ਤੇ ਇੱਕ ਭਾਵੁਕ ਪੋਸਟ ਸ਼ੇਅਰ ਕੀਤੀ ਸੀ, ਜਿਸ 'ਚ ਉਨ੍ਹਾਂ ਨੇ ਆਪਣੀ ਮਾਂ ਨੂੰ 'ਬਹਾਦੁਰ' ਇਨਸਾਨ ਕਿਹਾ ਸੀ। ਮੈਂ ਹੂੰ ਨਾ ਨਿਰਦੇਸ਼ਕ ਨੇ ਖੁਲਾਸਾ ਕੀਤਾ ਕਿ ਉਨ੍ਹਾਂ ਦੀ ਮਾਂ ਨੇ ਕਈ ਸਰਜਰੀਆਂ ਕਰਵਾਈਆਂ ਹਨ। ਫਰਾਹ ਖਾਨ ਨੇ ਆਪਣੀ ਮਾਂ ਮੇਨਕਾ ਈਰਾਨੀ ਦੇ ਜਨਮਦਿਨ 'ਤੇ ਉਨ੍ਹਾਂ ਨੂੰ ਸ਼ੁਭਕਾਮਨਾਵਾਂ ਦਿੰਦੇ ਹੋਏ ਦੋ ਤਸਵੀਰਾਂ ਪੋਸਟ ਕੀਤੀਆਂ ਸਨ। ਮਾਂ ਦਾ ਜਨਮਦਿਨ ਮਨਾਉਣ ਤੋਂ ਦੋ ਹਫਤੇ ਬਾਅਦ ਹੀ ਉਨ੍ਹਾਂ ਦਾ ਦੇਹਾਂਤ ਹੋ ਗਿਆ ਸੀ।






 


ਫਰਾਹ ਖਾਨ ਨੇ ਮਾਂ ਨੂੰ ਦੱਸਿਆ ਸਭ ਤੋਂ ਬਹਾਦਰ ਇਨਸਾਨ 


ਫਰਾਹ ਨੇ ਆਪਣੀ ਪੋਸਟ 'ਚ ਲਿਖਿਆ ਸੀ, "ਅਸੀਂ ਸਾਰੇ ਆਪਣੀਆਂ ਮਾਵਾਂ ਨੂੰ ਹਲਕੇ ਵਿੱਚ ਲੈਂਦੇ ਹਾਂ...ਖਾਸ ਕਰਕੇ ਮੈਂ! ਪਿਛਲੇ ਮਹੀਨੇ ਇਹ ਖੁਲਾਸਾ ਹੋਇਆ ਕਿ ਮੈਂ ਆਪਣੀ ਮਾਂ ਮੇਨਕਾ ਨੂੰ ਕਿੰਨਾ ਪਿਆਰ ਕਰਦੀ ਹਾਂ...ਉਹ ਸਭ ਤੋਂ ਮਜ਼ਬੂਤ, ਬਹਾਦਰ ਹਨ ਜਿਨ੍ਹਾਂ ਨੂੰ ਮੈਂ ਕਦੇ ਦੇਖਿਆ ਹੈ।" ਕਈ ਵਾਰ ਸਰਜਰੀਆਂ ਤੋਂ ਬਾਅਦ ਵੀ ਸੈਂਸ ਆਫ ਹਿਊਮਰ ਬਰਕਰਾਰ ਹੈ, ਜਨਮਦਿਨ ਮੁਬਾਰਕ ਹੋ ਮਾਂ... ਅੱਜ ਘਰ ਵਾਪਸ ਆਉਣ ਦਾ ਵਧੀਆਂ ਦਿਨ ਹੈ। ਮੈਂ ਤੁਹਾਡੇ ਫਿਰ ਮੇਰੇ ਨਾਲ ਲੜ੍ਹਨ ਲਈ ਮਜ਼ਬੂਤ ਹੋਣ ਦਾ ਇੰਤਜ਼ਾਰ ਨਹੀਂ ਕਰ ਸਕਦੀ...ਮੈਂ ਤੁਹਾਨੂੰ ਪਿਆਰ ਕਰਦੀ ਹਾਂ। " ਫਰਾਹ ਦੀ ਇਸ ਪੋਸਟ ਉੱਪਰ ਕਾਜੋਲ, ਹੁਮਾ ਕੁਰੈਸ਼ੀ, ਗੌਹਰ ਖਾਨ, ਅਭਿਸ਼ੇਕ ਬੱਚਨ, ਅਨੰਨਿਆ ਪਾਂਡੇ, ਭਾਰਤੀ ਸਿੰਘ ਨੇ ਕਮੈਂਟ ਕੀਤਾ ਸੀ।