Jaya Bachchan Angry On Aish Name: ਮਸ਼ਹੂਰ ਅਦਾਕਾਰਾ ਜਯਾ ਬੱਚਨ ਅਕਸਰ ਆਪਣੇ ਗੁੱਸੈਲ ਸੁਭਾਅ ਦੇ ਚੱਲਦੇ ਸੋਸ਼ਲ ਮੀਡੀਆ ਉੱਪਰ ਸੁਰਖੀਆਂ ਦਾ ਵਿਸ਼ਾ ਬਣੀ ਰਹਿੰਦੀ ਹੈ। ਅਦਾਕਾਰਾ ਨੂੰ ਅਕਸਰ ਪੈਪਸ 'ਤੇ ਗੁੱਸਾ ਕੱਢਦੇ ਹੋਏ ਵੇਖਿਆ ਜਾਂਦਾ ਹੈ। ਦੱਸ ਦੇਈਏ ਕਿ ਜਯਾ ਬੱਚਨ ਅਤੇ ਉਨ੍ਹਾਂ ਦੀ ਨੂੰਹ ਐਸ਼ਵਰਿਆ ਰਾਏ ਆਪਣੀ ਨਿੱਜੀ ਜ਼ਿੰਦਗੀ ਨੂੰ ਦੁਨੀਆ ਦੀਆਂ ਨਜ਼ਰਾਂ ਤੋਂ ਦੂਰ ਰੱਖਣਾ ਪਸੰਦ ਕਰਦੇ ਹਨ।
ਇਸ ਵਿਚਾਲੇ ਕੁਝ ਅਜਿਹਾ ਹੋਇਆ ਜਦੋਂ ਆਪਣੀ ਨੂੰਹ ਬਾਰੇ ਸਵਾਲ ਸੁਣ ਕੇ ਜਯਾ ਬੱਚਨ ਨੂੰ ਬਹੁਤ ਗੁੱਸਾ ਆਇਆ। ਦਰਅਸਲ, ਇਹ ਗੱਲ ਸਾਲ 2013 ਦੀ ਹੈ। ਜਦੋਂ ਜਯਾ ਬੱਚਨ ਨੇ ਨਿਰਦੇਸ਼ਕ ਸੁਭਾਸ਼ ਘਈ ਦੀ ਪਤਨੀ ਦੇ ਜਨਮਦਿਨ ਦੇ ਜਸ਼ਨ ਵਿੱਚ ਸ਼ਿਰਕਤ ਕੀਤੀ ਸੀ। ਇਸ ਦੌਰਾਨ ਪੈਪਸ ਨੇ ਜਯਾ ਬੱਚਨ ਤੋਂ ਨੂੰਹ ਐਸ਼ਵਰਿਆ ਰਾਏ ਬਾਰੇ ਸਵਾਲ ਕੀਤੇ ਸਨ।
ਦਰਅਸਲ ਇਕ ਵਿਅਕਤੀ ਜਯਾ ਬੱਚਨ ਦੇ ਸਾਹਮਣੇ ਐਸ਼ਵਰਿਆ ਦਾ ਨਾਂ ਲੈਣ ਲੱਗਾ ਅਤੇ ਇਸ ਕਾਰਨ ਸੱਸ ਨੂੰ ਗੁੱਸਾ ਆ ਗਿਆ। ਜਯਾ ਬੱਚਨ ਨੇ ਉਨ੍ਹਾਂ ਨੂੰ ਪੁੱਛਿਆ ਕਿ ਐਸ਼ਵਰਿਆ- ਐਸ਼ਵਰਿਆ ਲਗਾ ਰੱਖੀ ਆ। ਤੁਹਾਡੀ ਕਲਾਸ ਵਿੱਚ ਪੜ੍ਹਦੀ ਸੀ ਉਹ ? ਜਯਾ ਬੱਚਨ ਨੂੰ ਆਖਰੀ ਵਾਰ ਅਨੰਤ ਅੰਬਾਨੀ ਅਤੇ ਰਾਧਿਕਾ ਦੇ ਵਿਆਹ ਵਿੱਚ ਦੇਖਿਆ ਗਿਆ ਸੀ। ਉਸ ਦੌਰਾਨ ਉਹ ਕਾਫੀ ਚੰਗੇ ਮੂਡ 'ਚ ਨਜ਼ਰ ਆਏ।
ਵਿਆਹ 'ਚ ਜਯਾ ਬੱਚਨ ਨੂੰ ਕੈਮਰੇ ਅੱਗੇ ਮੁਸਕਰਾਉਂਦੇ ਹੋਏ ਪੋਜ਼ ਦਿੰਦੇ ਹੋਏ ਦੇਖਿਆ ਗਿਆ। ਜੇਕਰ ਗੱਲ ਕਰੀਏ ਜਯਾ ਬੱਚਨ ਦੇ ਪ੍ਰੋਜੈਕਟਸ ਦੀ ਤਾਂ ਹਾਲ ਹੀ 'ਚ ਅਮਿਤਾਭ ਬੱਚਨ ਨੇ ਉਨ੍ਹਾਂ ਦੀ ਇੱਕ ਫੋਟੋ ਸ਼ੇਅਰ ਕੀਤੀ ਹੈ। ਜਿਸ 'ਚ ਉਹ ਬਾਰਿਸ਼ 'ਚ ਇੱਕ ਪ੍ਰੋਜੈਕਟ ਦੀ ਸ਼ੂਟਿੰਗ ਕਰਦੇ ਨਜ਼ਰ ਆਏ। ਜਯਾ ਬੱਚਨ ਆਖਰੀ ਵਾਰ ਫਿਲਮ ਰੌਕੀ ਔਰ ਰਾਣੀ ਕੀ ਪ੍ਰੇਮ ਕਹਾਣੀ ਵਿੱਚ ਨਜ਼ਰ ਆਈ ਸੀ। ਇਸ ਫਿਲਮ 'ਚ ਉਨ੍ਹਾਂ ਨਾਲ ਰਣਵੀਰ ਸਿੰਘ, ਆਲੀਆ ਭੱਟ, ਧਰਮਿੰਦਰ ਅਤੇ ਸ਼ਬਾਨਾ ਆਜ਼ਮੀ ਵਰਗੇ ਕਈ ਮਸ਼ਹੂਰ ਸਿਤਾਰੇ ਨਜ਼ਰ ਆਏ ਸਨ। ਇਹ ਫਿਲਮ ਹਿੱਟ ਸਾਬਿਤ ਹੋਈ ਅਤੇ ਦਰਸ਼ਕਾਂ ਵੱਲੋਂ ਕਾਫੀ ਪਸੰਦ ਵੀ ਕੀਤੀ ਗਈ।
ਨੋਟ: ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ।ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਲਵੋ। ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ, ਕੂ, ਸ਼ੇਅਰਚੈੱਟ ਅਤੇ ਡੇਲੀਹੰਟ 'ਤੇ ਵੀ ਫੋਲੋ ਕਰ ਸਕਦੇ ਹੋ।