ਮੁੰਬਈ: ਕੋਰੋਨਾਵਾਇਰਸ ਮਹਾਂਮਾਰੀ ਨੇ ਦੇਸ਼ ਦੇ ਹਾਲਾਤ ਨੂੰ ਬਦਤਰ ਬਣਾ ਦਿੱਤਾ ਹੈ। ਇੱਥੇ ਹਰ ਦਿਨ ਹਜ਼ਾਰਾਂ ਮੌਤਾਂ ਤੇ ਲੱਖਾਂ ਲੋਕ ਕੋਰੋਨਾ ਪੌਜ਼ੇਟਿਵ ਹੋਣ ਦੀਆਂ ਖ਼ਬਰਾਂ ਆ ਰਹੀਆਂ ਹਨ। ਹੁਣ ਦੇਸ਼ ਦੇ ਹਾਲਾਤ ਅਜਿਹੇ ਬਣ ਗਏ ਹਨ ਕਿ ਹਸਪਤਾਲਾਂ ਵਿੱਚ ਮਰੀਜ਼ਾਂ ਨੂੰ ਨਾ ਤਾਂ ਬੈੱਡ ਮਿਲ ਰਹੇ ਹਨ ਤੇ ਨਾ ਹੀ ਦਵਾਈਆਂ ਮਿਲ ਰਹੀਆਂ ਹਨ। ਸਿਰਫ ਇਹ ਹੀ ਨਹੀਂ, ਮਰੀਜ਼ ਆਕਸੀਜਨ ਤੋਂ ਬਗੈਰ ਮਰ ਰਹੇ ਹਨ। ਸਿਹਤ ਪ੍ਰਣਾਲੀ ਦੀ ਇਸ ਮਾੜੀ ਸਥਿਤੀ ਕਾਰਨ ਕੇਂਦਰ ਤੇ ਸੂਬਾ ਸਰਕਾਰਾਂ ਲੋਕਾਂ ਦੇ ਨਿਸ਼ਾਨੇ ‘ਤੇ ਆ ਗਈਆਂ ਹਨ।



ਲੋਕ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਅਲੋਚਨਾ ਵੀ ਕਰ ਰਹੇ ਹਨ। ਇਸ ਦੇ ਨਾਲ ਹੀ ਬਾਲੀਵੁੱਡ ਐਕਟਰਸ ਕੰਗਨਾ ਰਣੌਤ ਨੇ ਇੱਕ ਵਾਰ ਫਿਰ ਤੋਂ ਪੀਐਮ ਮੋਦੀ ਦਾ ਸਮਰਥਨ ਕੀਤਾ ਜਿਸ ਕਰਕੇ ਉਸ ਨੂੰ ਟ੍ਰੋਲ ਕੀਤਾ ਗਿਆ। ਕੰਗਨਾ ਰਣੌਤ ਸਮਾਜਿਕ-ਰਾਜਨੀਤਕ ਮੁੱਦਿਆਂ 'ਤੇ ਆਪਣੇ ਬੇਬਾਕ ਢੰਗ ਨਾਲ ਵਿਚਾਰਾਂ ਪੇਸ਼ ਕਰਨ ਲਈ ਜਾਣੀ ਜਾਂਦੀ ਹੈ। ਉਹ ਅਕਸਰ ਕਈ ਮੁੱਦਿਆਂ 'ਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ ਸਮਰਥਨ ਕਰ ਚੁੱਕੀ ਹੈ ਤੇ ਕਈ ਦਫ਼ਾ ਉਸ ਨੇ ਪੀਐਮ ਮੋਦੀ ਦੀ ਸ਼ਲਾਘਾ ਵੀ ਕੀਤੀ ਹੈ।




ਕੰਗਨਾ ਸੋਸ਼ਲ ਮੀਡੀਆ 'ਤੇ ਕਾਫੀ ਐਕਟਿਵ ਰਹਿੰਦੀ ਹੈ। ਕੋਰੋਨਾ ਮਹਾਂਮਾਰੀ ਦੇ ਵਿਚਕਾਰ ਕੇਂਦਰ ਸਰਕਾਰ ਦੀ ਸ਼ਲਾਘਾ ਕਰਦਿਆਂ ਇਸ ਵਾਰ ਉਸ ਨੇ ਲਿਖਿਆ,' ਜੇ ਤੁਹਾਨੂੰ ਕੁਝ ਸਮਝ ਆਉਂਦਾ ਹੈ ਤਾਂ ਤੱਥਾਂ ਨੂੰ ਜਾਣੋ, ਵੱਡੀ ਆਬਾਦੀ, ਅਨਪੜ੍ਹਤਾ, ਗਰੀਬ ਤੇ ਅਤਿ ਗੁੰਝਲਦਾਰ ਦੇਸ਼ ਨੂੰ ਸੰਭਾਲਣਾ ਆਸਾਨ ਨਹੀਂ, ਹਰ ਕੋਈ ਕੋਸ਼ਿਸ਼ ਕਰ ਰਿਹਾ ਹੈ। ਘਾਟੇ ਦੀ ਮੁੜ ਅਦਾਇਗੀ ਨਹੀਂ ਕੀਤੀ ਜਾ ਸਕਦੀ ਪਰ ਸਾਨੂੰ ਸ਼ੁਕਰਗੁਜ਼ਾਰ ਹੋਣਾ ਚਾਹੀਦਾ ਹੈ, ਉਹ ਜਿਹੜਾ ਹਮੇਸ਼ਾ ਤੁਹਾਡੇ ਲਈ ਮੌਜੂਦ ਹੁੰਦਾ ਹੈ, ਉਸ ਨੂੰ ਆਪਣਾ ਪੰਚਿੰਗ ਬੈਗ ਨਾ ਬਣਾਓ।"








ਕੰਗਨਾ ਨੂੰ ਇਹ ਟਵੀਟ ਕਰਨਾ ਭਾਰੀ ਪੈ ਗਿਆ। ਇਸ ਤੋਂ ਬਾਅਦ ਲੋਕਾਂ ਨੇ ਕੰਗਨਾ ਨੂੰ ਟ੍ਰੋਲ ਕਰਨਾ ਸ਼ੁਰੂ ਕਰ ਦਿੱਤਾ।  chhninder buttar ਨਾਂ ਦੇ ਇੱਕ ਉਪਭੋਗਤਾ ਨੇ ਆਪਣੇ ਟਵੀਟ ਵਿੱਚ ਲਿਖਿਆ, ‘ਮੋਦੀ ਜੀ ਦੀ ਸਭ ਤੋਂ ਵੱਡੀ ਚਮਕੀ’। ਇਨ੍ਹਾਂ ਤੋਂ ਇਲਾਵਾ ਕਈ ਹੋਰ ਸੋਸ਼ਲ ਮੀਡੀਆ ਉਪਭੋਗਤਾਵਾਂ ਨੇ ਕੰਗਣਾ ਰਣੌਤ ਨੂੰ ਮੋਦੀ ਸਰਕਾਰ ਦੀ ਸ਼ਲਾਘਾ ਕਰਨ ਲਈ ਟ੍ਰੋਲ ਕੀਤਾ।






ਇਹ ਵੀ ਪੜ੍ਹੋਸਰਹੱਦ 'ਤੇ ਸ਼ਹੀਦ ਜਵਾਨ ਦਾ ਸਰਕਾਰੀ ਸਨਮਾਨਾਂ ਨਾਲ ਸਸਕਾਰ


ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:


https://play.google.com/store/apps/details?id=com.winit.starnews.hin


https://apps.apple.com/in/app/abp-live-news/id811114904