ਮੁੰਬਈ: ਅੱਜ-ਕੱਲ੍ਹ ਕੰਗਨਾ ਰਨੌਤ ਨੇ ਕਰਨ ਜੌਹਰ ਖਿਲਾਫ ਮੋਰਚਾ ਖੋਲ੍ਹਿਆ ਹੋਇਆ ਹੈ। ਆਏ ਦਿਨ ਹੀ ਕੰਗਨਾ ਕਿਸੇ ਨਾ ਕਿਸੇ ਗੱਲ ਨੂੰ ਲੈ ਕੇ ਕਰਨ ਖਿਲਾਫ ਭੜਾਸ ਕੱਢਦੀ ਰਹਿੰਦੀ ਹੈ। ਹੁਣ ਕੰਗਨਾ ਨੇ ਹਾਲ ਹੀ 'ਚ ਕਰਨ ਜੌਹਰ ਦੀ ਪ੍ਰੋਡਿਊਸ ਕੀਤੀ ਫ਼ਿਲਮ 'ਗੁੰਜਨ ਸਕਸੈਨਾ: ਦ ਕਾਰਗਿਲ ਗਰਲ' ਲਈ ਕਰਨ 'ਤੇ ਨਿਸ਼ਾਨਾ ਸਾਧਿਆ ਹੈ।

ਦੱਸ ਦਈਏ ਕਿ ਹੁਣ ਕੰਗਨਾ ਨੇ ਸਰਕਾਰ ਨੂੰ ਅਪੀਲ ਕੀਤੀ ਹੈ ਕਿ ਉਹ ਕਰਨ ਤੋਂ ਪਦਮਸ਼੍ਰੀ ਵਾਪਸ ਲੈਣ। ਉਨ੍ਹਾਂ ਨੇ ਕਰਨ 'ਤੇ ਐਂਟੀ ਨੈਸ਼ਨਲ ਫ਼ਿਲਮ ਬਣਾਉਣ ਦੇ ਇਲਜ਼ਾਮ ਲਗਾਏ ਹਨ। ਉਸ ਨੇ ਇਹ ਵੀ ਕਿਹਾ ਕਿ ਕਰਨ ਨੇ ਉਨ੍ਹਾਂ ਨੂੰ ਧਮਕੀ ਦਿੱਤੀ ਹੈ ਤੇ ਸੁਸ਼ਾਂਤ ਦਾ ਕਰੀਅਰ ਤਬਾਹ ਕੀਤਾ।

ਇੱਥੇ ਵੇਖੋ ਕੰਗਨਾ ਰਨੌਤ ਦਾ ਟਵੀਟ:


ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:

https://play.google.com/store/apps/details?id=com.winit.starnews.hin
https://apps.apple.com/in/app/abp-live-news/id811114904