ਮੁੰਬਈ: ਬਾਲੀਵੁੱਡ ਵੱਲੋਂ ਲਗਾਤਾਰ ਲੋਕਾਂ ਦੀ ਮਦਦ ਲਈ ਅੱਗੇ ਆਉਣ ਦਾ ਸਿਲਸਿਲਾ ਜਾਰੀ ਹੈ। ਹੁਣ ਇਹ ਕਦਮ ਬਾਲੀਵੁੱਡ ਅਦਾਕਾਰਾ ਜੈਕਲੀਨ ਫਰਨਾਂਡੀਸ ਵੱਲੋਂ ਚੁੱਕਿਆ ਗਿਆ ਹੈ। ਜੈਕਲੀਨ ਨੇ ਮਹਾਰਾਸ਼ਟਰ ਦੇ ਦੋ ਪਿੰਡਾਂ ਨੂੰ ਤਿੰਨ ਸਾਲ ਲਈ ਸਪੋਰਟ ਕਰਨ ਦਾ ਫੈਸਲਾ ਲਿਆ ਹੈ।


ਜੈਕਲੀਨ ਜਿਨ੍ਹਾਂ ਦੋ ਪਿੰਡ ਨੂੰ ਸਪੋਰਟ ਕਰੇਗੀ, ਉਨ੍ਹਾਂ ਦੀ ਕੁੱਲ ਅਬਾਦੀ 1550 ਹੈ ਤੇ ਇੱਥੋਂ ਦੇ ਲੋਕਾਂ ਦੇ ਖਾਣ-ਪੀਣ ਦਾ ਪ੍ਰਬੰਧ ਜੈਕਲੀਨ ਵੱਲੋਂ ਕੀਤਾ ਜਾਏਗਾ। ਖਾਸ ਤੌਰ 'ਤੇ ਜਿੱਥੇ ਲੋਗ ਕੁਪੋਸ਼ਣ ਦਾ ਸ਼ਿਕਾਰ ਹਨ, ਉੱਥੇ ਜ਼ਿਆਦਾ ਧਿਆਨ ਦਿੱਤਾ ਜਾਏਗਾ। 20 ਬੱਚਿਆਂ ਦਾ ਇਲਾਜ ਵੀ ਹੋਏਗਾ, ਕਿਚਨ ਗਾਰਡਨ ਸੈੱਟਅੱਪ ਵੀ ਕੀਤਾ ਜਾਏਗਾ।

ਸਿਹਤ ਖ਼ਰਾਬ ਹੋਣ ਕਾਰਨ ਅਮਿਤ ਸ਼ਾਹ ਏਮਜ਼ 'ਚ ਦਾਖਲ, ਹਾਲ ਹੀ 'ਚ ਦੇ ਚੁੱਕੇ ਕੋਰੋਨਾ ਨੂੰ ਮਾਤ

ਨਾਲ-ਨਾਲ ਖਾਸ ਟ੍ਰੇਨਿੰਗ ਵੀ ਪਰਿਵਾਰਾਂ ਨੂੰ ਦਿੱਤੀ ਜਾਏਗੀ। ਇਸ ਤੋਂ ਪਹਿਲਾਂ ਵੀ ਕਈ ਬਾਲੀਵੁੱਡ ਦੇ ਸਿਤਾਰੇ ਮਦਦ ਲਈ ਅੱਗੇ ਆ ਚੁੱਕੇ ਹਨ। ਸੋਨੂੰ ਸੂਦ ਨੇ ਤਾਂ ਮਿਸਾਲ ਹੀ ਕਾਇਮ ਕਰ ਦਿੱਤੀ ਹੈ। ਹੁਣ ਕਈ ਹੋਰ ਸਿਤਾਰੇ ਆਪਣੇ ਹਿਸਾਬ ਨਾਲ ਲੋਕਾਂ ਦੀ ਮੱਦਦ ਕਰ ਰਹੇ ਹਨ।  ਪੰਜਾਬੀ 'ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ