ਮਨਾਲੀ: ਬਾਲੀਵੁੱਡ ਕੰਗਨਾ ਰਨੌਤ ਆਏ ਦਿਨ ਹੀ ਕਿਸੇ ਨਾ ਕਿਸੇ ਬਿਆਨ ਕਰਕੇ ਵਿਵਾਦਾਂ 'ਚ ਛਾਈ ਹੋਈ ਹੈ। ਹਾਲ ਹੀ 'ਚ ਕੰਗਨਾ ਨੇ ਟਵੀਟ ਕਰ ਐਲਾਨ ਕੀਤਾ ਸੀ ਕਿ ਉਹ 9 ਸਤੰਬਰ ਨੂੰ ਮੁੰਬਈ ਜਾਏਗੀ। ਜਿਸ ਤੋਂ ਪਹਿਲਾਂ ਅੱਜ ਉਸ ਨੂੰ ਕੇਂਦਰ ਸਰਕਾਰ ਅਤੇ ਹਿਮਾਚਲ ਸਰਕਾਰ ਵਲੋਂ ਸੁਰੱਖਿਆ ਪ੍ਰਦਾਨ ਕੀਤੀ ਗਈ ਹੈ।

ਇਸ ਦੇ ਨਾਲ ਹੀ ਦੱਸ ਦਈਏ ਕਿ ਕੰਗਨਾ ਰਨੌਤ ਇਨ੍ਹਾਂ ਦਿਨੀਂ ਮਨਾਲੀ ਦੇ ਸਿਮਸਾ ਸਥਿਤ ਆਪਣੇ ਘਰ ਠਹਿਰੀ ਹੋਈ ਹੈ। ਜਿੱਥੋਂ ਉਸ ਨੇ ਸੁਸ਼ਾਤ ਕੇਸ 'ਚ ਹਰ ਮੋੜ 'ਤੇ ਆਪਣਾ ਬੇਬਾਕ ਪੱਖ ਰੱਖਿਆ। ਦੱਸ ਦਈਏ ਕਿ ਮੰਗਲਵਾਰ ਦੀ ਸਵੇਰ ਭੁੰਤਰ ਏਅਰਪੋਰਟ ਤੋਂ ਕੰਗਨਾ ਮੁੰਬਈ ਲੀ ਰਵਾਨਾ ਹੋ ਸਕਦੀ ਹੈ। ਜਿਸ ਤੋਂ ਪਹਿਲਾਂ ਉਸ ਦੇ ਬੱਲਡ ਸੈਂਪਲ ਲੈ ਕੋਰੋਨਾ ਦੀ ਜਾਂਚ ਕਰਨ ਲਈ ਮੈਡੀਕਲ ਟੀਮ ਉਸ ਦੇ ਘਰ ਸਿਮਸਾ ਪਹੁੰਚੀ।

ਸਿਮਸਾ ਸਥਿਤ ਉਸ ਦੇ ਘਰ ਤੋਂ ਕੋਰੋਨਾ ਦਾ ਸੈਂਪਲ ਲੇ ਜਾਂਚ ਲਈ ਹਸਪਤਾਲ ਭੇਜਿਆ ਜਾਏਗਾ ਜਿੱਥੋਂ ਛੇ ਘੰਟਿਆਂ 'ਚ ਉਸ ਦੀ ਰਿਪੋਰਟ ਆ ਜਾਏਗੀ। ਇਸ ਬਾਰੇ ਜਾਣਕਾਰੀ ਦਿੰਦਿਆਂ ਬੀਐਮਓ ਡਾ ਰਣਜੀਤ ਨੇ ਕਿਹਾ ਕਿ ਕੰਗਨਾ ਅਤੇ ਉਸ ਦੀ ਭੈਣ ਰੰਗੋਲੀ ਦਾ ਟੈਸਟ ਲਿਆ ਗਿਆ ਅਤੇ ਇਸ ਦੀ ਰਿਪੇਰਟ ਜਲਦੀ ਹੀ ਭੇਜ ਦਿੱਤੀ ਜਾਏਗੀ।

ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:
https://play.google.com/store/apps/details?id=com.winit.starnews.hin
https://apps.apple.com/in/app/abp-live-news/id811114904