ਮੁੰਬਈ: ਬਾਲੀਵੁੱਡ ਐਕਟਰਸ ਕੰਗਨਾ ਰਨੌਤ ਨੂੰ 'ਵਾਈ' ਪ੍ਰੋਟੈਕਸ਼ਨ ਦਿੱਤਾ ਗਿਆ ਹੈ। ਸ਼ਿਵ ਸੈਨਾ ਦੇ ਨੇਤਾ ਸੰਜੇ ਰਾਉਤ ਨੇ ਉਨ੍ਹਾਂ ਨੂੰ ਮੁੰਬਈ ਨਾ ਆਉਣ ਦੀ ਧਮਕੀ ਦਿੱਤੀ ਸੀ। ਇਸ ਦੇ ਨਾਲ ਹੀ ਸ਼ਿਵ ਸੈਨਾ ਦੇ ਨੇਤਾ ਤੇ ਕਾਰਕੁਨ ਮੁੰਬਈ ਵਿੱਚ ਉਸ ਖਿਲਾਫ ਪ੍ਰਦਰਸ਼ਨ ਕਰ ਰਹੇ ਸੀ। ਕੰਗਨਾ ਨੂੰ ਜਾਨ ਤੋਂ ਮਾਰਨ ਦੀ ਧਮਕੀ ਵੀ ਦਿੱਤੀ ਗਈ ਪਰ ਕੇਂਦਰ ਸਰਕਾਰ ਨੇ ਉਨ੍ਹਾਂ ਲਈ ਵਾਈ ਸੁਰੱਖਿਆ ਪ੍ਰਦਾਨ ਕੀਤੀ ਹੈ। ਕੰਗਨਾ ਨੇ ਵੀ ਇਸ ਲਈ ਧੰਨਵਾਦ ਪ੍ਰਗਟ ਕੀਤਾ ਹੈ।

ਕੰਗਨਾ ਨੇ ਟਵੀਟ ਕੀਤਾ, “ਇਹ ਇਸ ਗੱਲ ਦਾ ਸਬੂਤ ਹੈ ਕਿ ਕੋਈ ਵੀ ਫਾਸ਼ੀਵਾਦੀ ਹੁਣ ਕਿਸੇ ਦੇਸ਼ ਭਗਤੀ ਦੀ ਆਵਾਜ਼ ਨੂੰ ਕੁਚਲ ਨਹੀਂ ਸਕਦਾ, ਮੈਂ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਦੀ ਸ਼ੁਕਰਗੁਜ਼ਾਰ ਹਾਂ ਕਿ ਉਹ ਚਾਹੁੰਦੇ ਤਾਂ ਇਨ੍ਹਾਂ ਹਾਲਾਤ ਕਾਰਨ ਮੈਨੂੰ ਮੁੰਬਈ ਨਾ ਜਾਣ ਦੀ ਸਲਾਹ ਦਿੰਦੇ, ਪਰ ਉਨ੍ਹਾਂ ਨੇ ਭਾਰਤ ਦੀ ਧੀ ਦੇ ਸ਼ਬਦਾਂ ਦਾ ਸਨਮਾਨ ਕੀਤਾ, ਸਾਡੀ ਸਵੈ-ਮਾਣ ਦੀ ਇੱਜ਼ਤ ਕੀਤੀ, ਜੈ ਹਿੰਦ।"

ਵੇਖੋ ਕੰਗਨਾ ਦਾ ਟਵੀਟ:


ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:
https://play.google.com/store/apps/details?id=com.winit.starnews.hin
https://apps.apple.com/in/app/abp-live-news/id811114904