ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ: https://play.google.com/store/apps/details?id=com.winit.starnews.hin https://apps.apple.com/in/app/abp-live-news/id811114904
ਟਵਿੱਟਰ ਨੇ ਕੀਤੀ ਕੰਗਨਾ ਖਿਲਾਫ ਕਾਰਵਾਈ, ਡਿਲੀਟ ਕੀਤੇ ਕਈ ਟਵੀਟ
ਏਬੀਪੀ ਸਾਂਝਾ | 04 Feb 2021 02:32 PM (IST)
ਕਿਸਾਨ ਅੰਦੋਲਨ 'ਤੇ ਟਵੀਟ ਕਰਨ ਕਰਕੇ ਕੰਗਨਾ ਸੋਸ਼ਲ ਮੀਡੀਆ 'ਤੇ ਕਾਫ਼ੀ ਐਕਟਿਵ ਰਹੀ। ਹਾਲ ਹੀ ਕੰਗਨਾ ਨੇ ਹੁਣ ਭਾਰਤ ਕ੍ਰਿਕਟਰ ਰੋਹਿਤ ਸ਼ਰਮਾ ਲਈ ਭੱਦੀ ਸ਼ਬਦਾਵਲੀ ਦੀ ਵਰਤੋਂ ਕੀਤੀ ਹੈ।
ਮੁੰਬਈ: ਹਰ ਮੁੱਦੇ 'ਤੇ ਆਪਣਾ ਪੱਖ ਸੋਸ਼ਲ ਮੀਡੀਆ ਰਾਹੀਂ ਸਾਹਮਣੇ ਰੱਖਣ ਵਾਲੀ ਬਾਲੀਵੁੱਡ ਦੀ ਪੰਗਾ ਗਰਲ ਕੰਗਨਾ ਰਨੌਤ (Kangana Ranaut) ਦੇ ਨਿਸ਼ਾਨੇ 'ਤੇ ਹੁਣ ਭਾਰਤੀ ਕ੍ਰਿਕਟਰ ਰੋਹਿਤ ਸ਼ਰਮਾ (Rohit Sharma) ਵੀ ਆ ਗਏ। ਇਸ ਲਈ ਕੰਗਨਾ ਨੇ ਰੋਹਿਤ ਸ਼ਰਮਾ ਲਈ ਇਤਰਾਜ਼ਯੋਗ ਸ਼ਬਦਾਂ ਦੀ ਵਰਤੋਂ ਕੀਤੀ। ਇਸ ਤੋਂ ਬਾਅਦ ਹੁਣ ਟਵਿੱਟਰ (Twitter) ਨੇ ਕੰਗਨਾ ਰਨੌਤ ਦੇ ਕਈ ਟਵੀਟਸ ਨੂੰ ਆਪਣੇ ਪਲੇਟਫਾਰਮ ਤੋਂ ਹਟਾ ਦਿੱਤਾ ਹੈ। ਇਸ 'ਤੇ ਟਵਿੱਟਰ ਦਾ ਕਹਿਣਾ ਹੈ ਕਿ ਉਨ੍ਹਾਂ ਨੇ ਆਪਣੀਆਂ ਪੋਸਟਾਂ ਵਿੱਚ ਨਫਰਤ ਭਰੀ ਭਾਸ਼ਾ ਦੇ ਨਿਯਮਾਂ ਦੀ ਉਲੰਘਣਾ ਕੀਤੀ ਹੈ। ਦੱਸ ਦਈਏ ਕਿ ਇਸੇ ਕਰਕੇ ਅਭਿਨੇਤਰੀ ਦੇ ਦੋ ਟਵੀਟ ਪਿਛਲੇ ਦੋ ਘੰਟਿਆਂ ਵਿੱਚ ਹਟਾ ਦਿੱਤੇ ਗਏ ਹਨ। ਹੁਣ ਇੱਥੇ ਵੇਖੋ ਕੀ ਕੰਗਨਾ ਨੇ ਰੋਹਿਤ ਦੇ ਕਿਸ ਟਵੀਟ 'ਤੇ ਨਿੰਦਾਯੋਗ ਸ਼ਬਦਾ ਦੀ ਵਰਤੋ ਕੀਤੀ ਸੀ। ਟਵਿੱਟਰ ਨੇ ਇਹ ਕਦਮ ਅਜਿਹੇ ਸਮੇਂ ਚੁੱਕਿਆ ਜਦੋਂ ਕੰਗਨਾ ਨੇ ਹਾਲੀਵੁੱਡ ਦੀ ਪੌਪ ਸਟਾਰ ਰਿਹਾਨਾ 'ਤੇ ਪਲਟ ਵਾਰ ਕੀਤਾ। ਮੰਗਲਵਾਰ ਨੂੰ ਰਣੌਤ ਨੇ ਅੰਦੋਲਨਕਾਰੀ ਕਿਸਾਨ ਨੂੰ 'ਅੱਤਵਾਦੀ' ਕਰਾਰ ਦਿੱਤਾ ਤੇ ਕਿਹਾ ਕਿ ਉਹ ਭਾਰਤ ਨੂੰ ਵੰਡਣ ਦੀ ਕੋਸ਼ਿਸ਼ ਕਰ ਰਹੇ ਹਨ। ਕੰਗਨਾ ਨੇ ਰਿਹਾਨਾ ਨੂੰ 'ਮੂਰਖ' ਵੀ ਕਿਹਾ। ਇਹ ਵੀ ਪੜ੍ਹੋ: