ਮੁੰਬਈ: ਕਾਮੇਡੀਅਨ ਕਪਿਲ ਸ਼ਰਮਾ (Kapil Sharma) ਆਪਣੇ ਫੈਨਸ ਵਿੱਚ ਬਹੁਤ ਮਸ਼ਹੂਰ ਹੈ। ਉਨ੍ਹਾਂ ਦਾ ਮਸ਼ਹੂਰ ਕਾਮੇਡੀ ਸ਼ੋਅ 'ਦ ਕਪਿਲ ਸ਼ਰਮਾ ਸ਼ੋਅ' (The Kapil Sharma Show) 15 ਅਗਸਤ ਤੋਂ ਟੈਲੀਕਾਸਟ ਹੋਣ ਜਾ ਰਿਹਾ ਹੈ। ਸ਼ੋਅ ਦੇ ਸਾਰੇ ਕਲਾਕਾਰ ਦਰਸ਼ਕਾਂ ਦਾ ਮਨੋਰੰਜਨ ਕਰਨ ਲਈ ਤਿਆਰ ਹਨ। ਇਸ ਦੇ ਨਾਲ ਹੀ, ਦਰਸ਼ਕ ਵੀ ਸ਼ੋਅ ਨੂੰ ਲੈ ਕੇ ਬਹੁਤ ਉਤਸ਼ਾਹਿਤ ਹਨ। ਇਸ ਦੇ ਨਾਲ ਹੀ ਕਲਾਕਾਰ ਸ਼ੋਅ ਦੇ ਸੈੱਟ ਤੋਂ ਨਵੀਆਂ ਫੋਟੋਆਂ ਤੇ ਵੀਡੀਓ ਸਾਂਝੇ ਕਰਕੇ ਪ੍ਰਸ਼ੰਸਕਾਂ ਦੀ ਉਤਸੁਕਤਾ ਨੂੰ ਲਗਾਤਾਰ ਵਧਾ ਰਹੇ ਹਨ।
ਇਸ ਲੜੀ 'ਚ ਮੇਜ਼ਬਾਨ ਕਪਿਲ ਸ਼ਰਮਾ ਨੇ TKSS ਦੇ ਫੈਂਸੀ ਸੈੱਟਾਂ ਦੀ ਪਹਿਲੀ ਝਲਕ ਸੋਸ਼ਲ ਮੀਡੀਆ (Social Media) 'ਤੇ ਸਾਂਝੀ ਕੀਤੀ। ਉਸ ਨੇ ਪ੍ਰਸ਼ੰਸਕਾਂ ਨੂੰ ਪੁੱਛਿਆ ਕਿ ਨਵਾਂ ਸੈੱਟ ਕਿਵੇਂ ਦਾ ਲੱਗਿਆ। ਕਪਿਲ ਸ਼ਰਮਾ ਸ਼ੋਅ ਵਿੱਚ ਕਪਿਲ ਸ਼ਰਮਾ ਨਾਲ ਕ੍ਰਿਸ਼ਨਾ ਅਭਿਸ਼ੇਕ, ਕੀਕੂ ਸ਼ਾਰਦਾ, ਭਾਰਤੀ ਸਿੰਘ, ਚੰਦਨ ਪ੍ਰਭਾਕਰ, ਅਰਚਨਾ ਪੂਰਨ ਸਿੰਘ ਤੇ ਸੁਦੇਸ਼ ਲਹਿਰੀ ਹੋਣਗੇ।
ਕਪਿਲ ਸ਼ਰਮਾ ਨੇ ਸ਼ੋਅ ਦੇ ਸੈੱਟ ਦੀ ਫੋਟੋ ਆਪਣੇ ਇੰਸਟਾਗ੍ਰਾਮ ਅਕਾਊਂਟ 'ਤੇ ਸ਼ੇਅਰ ਕੀਤੀ ਹੈ। ਫੋਟੋ 'ਚ ਦੇਖਿਆ ਜਾ ਸਕਦਾ ਹੈ ਕਿ 'ਦ ਕਪਿਲ ਸ਼ਰਮਾ ਸ਼ੋਅ 'ਦਾ ਸੈੱਟ ਹਰ ਪਾਸਿਓਂ ਦਿਖਾਈ ਦੇ ਰਿਹਾ ਹੈ। ਫੋਟੋ ਦੇ ਨਾਲ ਕਪਿਲ ਨੇ ਕੈਪਸ਼ਨ ਵਿੱਚ ਲਿਖਿਆ 'ਨਵਾਂ ਸੈੱਟ ਕਿਵੇਂ ਹੋ ਗਿਆ?' ਸ਼ੋਅ ਦਾ ਸੈੱਟ ਸ਼ਾਨਦਾਰ ਲੱਗ ਰਿਹਾ ਹੈ। ਉਨ੍ਹਾਂ ਦੇ ਨਵੇਂ ਸੈੱਟ ਨੂੰ ਪ੍ਰਸ਼ੰਸਕਾਂ ਨੇ ਵੀ ਬਹੁਤ ਪਸੰਦ ਕੀਤਾ ਹੈ। ਇਸ ਦੇ ਨਾਲ ਹੀ ਪ੍ਰਸ਼ੰਸਕ ਵੀ ਉਸਦੇ ਵਰਗੇ ਮਜ਼ਾਕੀਆ ਢੰਗ ਨਾਲ ਸੈੱਟ ਦੀ ਸ਼ਲਾਘਾ ਕਰ ਰਹੇ ਹਨ।
ਇਹ ਵੀ ਪੜ੍ਹੋ: Punjab Schools: ਮੁੜ ਬੰਦ ਹੋਣਗੇ ਪੰਜਾਬ ਦੇ ਸਕੂਲ! ਕੋਰੋਨਾ ਕੇਸ ਆਉਣ ਮਗਰੋਂ ਸਿੱਖਿਆ ਮੰਤਰੀ ਦੀ ਬਿਆਨ
ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:
https://play.google.com/store/apps/details?id=com.winit.starnews.hin
https://apps.apple.com/in/app/abp-live-news/id811114904