Case against Karanvir Bohra: ਟੀਵੀ ਇੰਡਸਟਰੀ ਦੇ ਮਸ਼ਹੂਰ ਐਕਟਰ ਕਰਨਵੀਰ ਬੋਹਰਾ ਤੇ ਉਨ੍ਹਾਂ ਦੀ ਪਤਨੀ ਤਜਿੰਦਰ ਸਿੱਧੂ ਯਾਨੀ ਟੀਜੇ ਸਿੱਧੂ ਖਿਲਾਫ ਧੋਖਾਧੜੀ ਦਾ ਮਾਮਲਾ ਦਰਜ ਕੀਤਾ ਗਿਆ ਹੈ। ਨਿਊਜ਼ ਏਜੰਸੀ ਏਐਨਆਈ ਮੁਤਾਬਕ 40 ਸਾਲਾ ਔਰਤ ਨੂੰ 2.5 ਫ਼ੀਸਦੀ ਵਿਆਜ 'ਤੇ ਵਾਪਸ ਕਰਨ ਦੇ ਬਹਾਨੇ ਧੋਖਾਧੜੀ ਕਰਨ ਦੇ ਦੋਸ਼ ਵਿੱਚ ਅਦਾਕਾਰ ਮਨੋਜ ਬੋਹਰਾ ਉਰਫ਼ ਕਰਨਵੀਰ ਬੋਹਰਾ ਸਮੇਤ 6 ਲੋਕਾਂ ਖ਼ਿਲਾਫ਼ ਕੇਸ ਦਰਜ ਕੀਤਾ ਗਿਆ ਹੈ। ਔਰਤ ਨੇ ਦਾਅਵਾ ਕੀਤਾ ਕਿ ਸਿਰਫ਼ 1 ਕਰੋੜ ਰੁਪਏ ਤੋਂ ਵੱਧ ਦੀ ਰਕਮ ਹੀ ਵਾਪਸ ਕੀਤੀ ਗਈ ਹੈ।






ਮੀਡੀਆ ਰਿਪੋਰਟਾਂ ਮੁਤਾਬਕ ਓਸ਼ੀਵਾਰਾ ਪੁਲਿਸ ਨੇ ਕਿਹਾ, 'ਅਦਾਕਾਰ ਮਨੋਜ ਬੋਹਰਾ ਉਰਫ ਕਰਨਵੀਰ ਬੋਹਰਾ ਸਮੇਤ 6 ਲੋਕਾਂ ਖਿਲਾਫ ਮਾਮਲਾ ਦਰਜ ਕੀਤਾ ਗਿਆ ਹੈ। ਉਸ ਨੇ 40 ਸਾਲਾ ਔਰਤ ਨੂੰ 2.5 ਫੀਸਦੀ ਵਿਆਜ 'ਤੇ ਵਾਪਸ ਕਰਨ ਦਾ ਵਾਅਦਾ ਕਰਕੇ ਕਥਿਤ ਤੌਰ 'ਤੇ 1.99 ਕਰੋੜ ਰੁਪਏ ਦੀ ਠੱਗੀ ਮਾਰੀ ਸੀ। ਔਰਤ ਨੇ ਦਾਅਵਾ ਕੀਤਾ ਕਿ ਸਿਰਫ਼ 1 ਕਰੋੜ ਰੁਪਏ ਤੋਂ ਵੱਧ ਦੀ ਰਕਮ ਹੀ ਵਾਪਸ ਕੀਤੀ ਗਈ ਹੈ।'


ਏਐਨਆਈ ਦੀ ਰਿਪੋਰਟ ਮੁਤਾਬਕ ਔਰਤ ਨੇ ਇਹ ਵੀ ਦਾਅਵਾ ਕੀਤਾ ਕਿ ਕਰਨਵੀਰ ਬੋਹਰਾ ਅਤੇ ਉਸਦੀ ਪਤਨੀ ਤਜਿੰਦਰ ਸਿੱਧੂ ਨੇ ਸਹੀ ਢੰਗ ਨਾਲ ਜਵਾਬ ਨਹੀਂ ਦਿੱਤਾ ਅਤੇ ਪੈਸੇ ਮੰਗਣ 'ਤੇ ਉਨ੍ਹਾਂ ਨੂੰ ਗੋਲੀ ਮਾਰਨ ਦੀ ਧਮਕੀ ਦਿੱਤੀ। ਪੁਲਿਸ ਨੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ ਅਤੇ ਜਲਦੀ ਹੀ ਕਰਨਵੀਰ ਬੋਹਰਾ ਸਮੇਤ ਛੇ ਵਿਅਕਤੀਆਂ ਦੇ ਬਿਆਨ ਦਰਜ ਕੀਤੇ ਜਾਣਗੇ।


ਦੱਸ ਦੇਈਏ ਕਿ ਜਦੋਂ ਕਰਣਵੀਰ ‘ਲੌਕ ਅੱਪ’ ‘ਚ ਸੀ ਤਾਂ ਉਨ੍ਹਾਂ ਨੇ ਆਪਣੀ ਜ਼ਿੰਦਗੀ ਨਾਲ ਜੁੜੇ ਕਈ ਰਾਜ਼ ਖੋਲ੍ਹੇ ਸੀ। ਉਸ ਨੇ ਦੱਸਿਆ ਕਿ ਉਹ ਕਰਜ਼ਈ ਹੈ। ਪੈਸੇ ਵਾਪਸ ਨਾ ਕਰਨ ਕਾਰਨ ਉਨ੍ਹਾਂ ਖਿਲਾਫ 3 ਤੋਂ 4 ਕੇਸ ਵੀ ਚੱਲ ਰਹੇ ਹਨ।


ਇਹ ਵੀ ਪੜ੍ਹੋ: Punjab Government Job: ਪੰਜਾਬ 'ਚ ਕਲਰਕਾਂ ਦੀਆਂ ਬੰਪਰ ਅਸਾਮੀਆਂ 'ਤੇ ਅਪਲਾਈ ਕਰਨ ਦਾ ਅੱਜ ਆਖ਼ਰੀ ਮੌਕਾ, ਇਸ ਵੈੱਬਸਾਈਟ ਤੋਂ ਕਰੋ ਅਪਲਾਈ