Kareena Kapoor on Saif Ali Khan Attack: ਬਾਲੀਵੁੱਡ ਦੇ ਮਸ਼ਹੂਰ ਅਦਾਕਾਰ ਸੈਫ ਅਲੀ ਖਾਨ 'ਤੇ 15 ਜਨਵਰੀ ਦੀ ਦੇਰ ਰਾਤ ਨੂੰ ਚਾਕੂ ਨਾਲ ਹਮਲਾ ਕੀਤਾ ਗਿਆ। ਇੱਕ ਅਣਜਾਣ ਵਿਅਕਤੀ ਉਨ੍ਹਾਂ ਦੇ ਘਰ ਵਿੱਚ ਵੜਿਆ ਅਤੇ ਉਸ ਨੇ ਸੈਫ 'ਤੇ ਹਮਲਾ ਕਰ ਦਿੱਤਾ। 16 ਜਨਵਰੀ ਦਾ ਪੂਰਾ ਦਿਨ ਪਟੌਦੀ ਪਰਿਵਾਰ ਲਈ ਬਹੁਤ ਮੁਸ਼ਕਲ ਵਾਲਾ ਸੀ ਕਿਉਂਕਿ ਸੈਫ ਦੀ ਹਾਲਤ ਬਹੁਤ ਗੰਭੀਰ ਸੀ। ਪਰ ਹੁਣ ਦੇਰ ਸ਼ਾਮ ਕਰੀਨਾ ਕਪੂਰ ਨੇ ਇਸ ਘਟਨਾ ਸੰਬੰਧੀ ਪਹਿਲੀ ਪੋਸਟ ਪਾਈ ਹੈ।

ਕਰੀਨਾ ਕਪੂਰ ਨੇ ਇੰਸਟਾਗ੍ਰਾਮ 'ਤੇ ਇੱਕ ਪੋਸਟ ਸਾਂਝੀ ਕੀਤੀ ਹੈ ਜਿਸ ਵਿੱਚ ਅਦਾਕਾਰਾ ਨੇ ਦੱਸਿਆ ਕਿ ਪਰਿਵਾਰ ਲਈ ਪੂਰਾ ਦਿਨ ਕਿਵੇਂ ਦਾ ਰਿਹਾ, ਹੁਣ ਕਿਵੇਂ ਦੀ ਹਾਲਤ ਹੈ ਅਤੇ ਉਨ੍ਹਾਂ ਨੇ ਪਾਪਰਾਜ਼ੀ ਦੇ ਨਾਲ-ਨਾਲ ਪ੍ਰਸ਼ੰਸਕਾਂ ਨੂੰ ਕੀ ਰਿਕਵੈਸਟ ਕੀਤੀ ਹੈ?

ਸੈਫ 'ਤੇ ਹਮਲੇ ਤੋਂ ਬਾਅਦ ਕਰੀਨਾ ਕਪੂਰ ਦੀ ਪਹਿਲੀ ਪੋਸਟ

ਕਰੀਨਾ ਕਪੂਰ ਨੇ ਇੰਸਟਾਗ੍ਰਾਮ 'ਤੇ ਇੱਕ ਪੋਸਟ ਸਾਂਝੀ ਕੀਤੀ ਹੈ ਜਿਸ ਵਿੱਚ ਉਨ੍ਹਾਂ ਨੇ ਇਸ ਘਟਨਾ ਨਾਲ ਜੁੜੀਆਂ ਗੱਲਾਂ ਲਿਖੀਆਂ ਹਨ। ਅਦਾਕਾਰਾ ਨੇ ਪੋਸਟ ਵਿੱਚ ਲਿਖਿਆ ਹੈ, ਇਹ ਸਾਡੇ ਪਰਿਵਾਰ ਲਈ ਬਹੁਤ ਚੁਣੌਤੀਪੂਰਨ ਦਿਨ ਰਿਹਾ ਹੈ। ਅਸੀਂ ਹਾਲੇ ਵੀ ਚੀਜ਼ਾਂ ਨੂੰ ਪ੍ਰੋਸੈਸ ਕਰਨ ਦੀ ਕੋਸ਼ਿਸ਼ ਕਰ ਰਹੇ ਹਾਂ। ਹਾਲੇ ਤੱਕ ਸੋਚ ਰਹੇ ਹਾਂ ਕਿ ਇਹ ਸਭ ਕਿਵੇਂ ਹੋਇਆ। ਇਸ ਮੁਸ਼ਕਲ ਸਮੇਂ ਵਿੱਚ, ਮੈਂ ਮੀਡੀਆ ਅਤੇ ਪਾਪਰਾਜ਼ੀ ਨੂੰ ਬੇਨਤੀ ਕਰਦਾ ਹਾਂ ਕਿ ਉਹ ਕਿਸੇ ਵੀ ਤਰ੍ਹਾਂ ਦੀਆਂ ਅਫਵਾਹਾਂ ਨਾ ਫੈਲਾਉਣ।

ਕਰੀਨਾ ਦੀ ਇਸ ਪੋਸਟ 'ਤੇ ਅੱਗੇ ਲਿਖਿਆ, 'ਇਸ ਦੇ ਨਾਲ ਹੀ ਅਜਿਹੀ ਕੋਈ ਵੀ ਕਵਰੇਜ ਨਾ ਕਰੋ ਜੋ ਕਿ ਸਹੀ ਨਾ ਹੋਵੇ।' ਅਸੀਂ ਤੁਹਾਡੀਆਂ ਚਿੰਤਾਵਾਂ ਨੂੰ ਸਮਝਦੇ ਹਾਂ ਅਤੇ ਚਿੰਤਾ ਵੀ ਕਰਦੇ ਹਾਂ। ਤੁਹਾਡੇ ਸਾਰਿਆਂ ਦੇ ਅਪਡੇਟਸ ਲੈਣ ਦੇ ਤਰੀਕੇ ਨੂੰ ਦੇਖਣਾ ਸਾਡੇ ਲਈ ਬਹੁਤ ਵੱਡੀ ਗੱਲ ਹੈ। ਜਿਸ ਤਰ੍ਹਾਂ ਤੁਸੀਂ ਸਾਰੇ ਸਾਡੀ ਸੁਰੱਖਿਆ ਨੂੰ ਲੈਕੇ ਪਰੇਸ਼ਾਨ ਦਿਖ ਰਹੇ ਹੋ, ਉਹ ਸਾਡੇ ਪਰਿਵਾਰ ਲਈ ਬਹੁਤ ਵੱਡੀ ਗੱਲ ਹੈ। ਪਰ ਮੈਂ ਤੁਹਾਨੂੰ ਸਾਰਿਆਂ ਨੂੰ ਬੇਨਤੀ ਕਰਦੀ ਹਾਂ ਕਿ ਸਾਡੀਆਂ ਬਾਊਂਡ੍ਰੀਜ਼ ਦਾ ਸਤਿਕਾਰ ਕਰੋ।

ਅਖੀਰ ਵਿੱਚ, ਕਰੀਨਾ ਨੇ ਲਿਖਿਆ, 'ਕਿਰਪਾ ਕਰਕੇ ਸਾਨੂੰ ਥੋੜਾ ਸਪੇਸ ਦਿਓ ਤਾਂ ਜੋ ਸਾਡਾ ਪਰਿਵਾਰ ਇਸ ਵਿੱਚੋਂ ਬਾਹਰ ਆ ਸਕੇ ਅਤੇ ਇਨ੍ਹਾਂ ਸਾਰੀਆਂ ਗੱਲਾਂ ਨੂੰ ਸਮਝ ਸਕੇ।' ਮੈਂ ਤੁਹਾਡਾ ਸਾਰਿਆਂ ਦਾ ਧੰਨਵਾਦ ਕਰਨਾ ਚਾਹੁੰਦੀ ਹਾਂ ਕਿ ਤੁਸੀਂ ਸਾਨੂੰ ਸਮਝ ਰਹੇ ਹੋ ਅਤੇ ਇਸ ਸੰਵੇਦਨਸ਼ੀਲ ਸਮੇਂ ਵਿੱਚ ਸਾਡੀ ਮਦਦ ਕਰ ਰਹੇ ਹੋ। ਕਰੀਨਾ ਕਪੂਰ ਖਾਨ।

ਹੁਣ ਕਿਵੇਂ ਦੀ ਸੈਫ ਅਲੀ ਖਾਨ ਦੀ ਤਬੀਅਤ?

15 ਜਨਵਰੀ ਨੂੰ ਦੇਰ ਰਾਤ ਇੱਕ ਆਦਮੀ ਸੈਫ ਅਲੀ ਖਾਨ ਦੇ ਘਰ ਦਾਖਲ ਹੋਇਆ ਜਿਸ ਦਾ ਇਰਾਦਾ ਚੋਰੀ ਦੱਸਿਆ ਜਾ ਰਿਹਾ ਸੀ। ਉਸ ਨੇ ਸੈਫ 'ਤੇ ਹਮਲਾ ਕੀਤਾ ਅਤੇ ਚਾਕੂ ਨਾਲ 6 ਵਾਰ ਹਮਲਾ ਕੀਤਾ। ਸੈਫ ਨੂੰ ਰਾਤ ਨੂੰ ਲੀਲਾਵਤੀ ਹਸਪਤਾਲ ਲਿਜਾਇਆ ਗਿਆ ਅਤੇ 16 ਜਨਵਰੀ ਦੀ ਸਵੇਰ ਨੂੰ ਉਨ੍ਹਾਂ ਦੀ ਸਰਜਰੀ ਕੀਤੀ ਗਈ। ਰਿਪੋਰਟਾਂ ਅਨੁਸਾਰ ਸੈਫ ਦੀ ਰੀੜ੍ਹ ਦੀ ਹੱਡੀ ਵਿੱਚ ਵੀ ਚਾਕੂ ਮਾਰਿਆ ਗਿਆ ਸੀ। ਸੈਫ ਅਤੇ ਕਰੀਨਾ ਦੀ ਟੀਮ ਵੱਲੋਂ ਇੱਕ ਬਿਆਨ ਆਇਆ ਹੈ ਕਿ ਸੈਫ ਹੁਣ ਖ਼ਤਰੇ ਤੋਂ ਬਾਹਰ ਹਨ ਅਤੇ ਉਨ੍ਹਾਂ ਦੀ ਜਲਦੀ ਸਿਹਤਯਾਬੀ ਲਈ ਪ੍ਰਾਰਥਨਾ ਕੀਤੀ ਜਾਣੀ ਚਾਹੀਦੀ ਹੈ।