ਕਰੀਨਾ ਮੁੜ ਕਰੇਗੀ ਕਰਨ ਜੌਹਰ ਨਾਲ ਕੰਮ
ਏਬੀਪੀ ਸਾਂਝਾ | 28 May 2018 03:21 PM (IST)
ਮੁੰਬਈ: ‘ਵੀਰੇ ਦੀ ਵੈਡਿੰਗ’ ‘ਚ ਗਲੈਮਰ ਦਾ ਤੜਕਾ ਲਾਉਣ ਮਗਰੋਂ ਕਰੀਨਾ ਕਪੂਰ ਖਾਨ ਆਪਣੀ ਅਗਲੀ ਫ਼ਿਲਮ ‘ਚ ਮਾਂ ਦਾ ਰੋਲ ਕਰਨ ਲਈ ਤਿਆਰ ਹੈ। ਬੇਬੋ ਦੀ ਨਵੀਂ ਫ਼ਿਲਮ ਕਰਨ ਜੌਹਰ ਦੇ ਬੈਨਰ ਧਰਮਾ ਪ੍ਰੋਡਕਸ਼ਨ ਹੇਠ ਬਣੇਗੀ। ਕਰਨ ਜੌਹਰ ਤੇ ਕਰੀਨਾ ਨੇ ਪਹਿਲਾਂ ‘ਕੀ ਐਂਡ ਕਾ’ ਫ਼ਿਲਮ ‘ਚ ਕੰਮ ਕੀਤਾ ਹੈ। ਕਿਸੇ ਕਾਰਨ ਦੋਵਾਂ ਦੀ ਦੋਸਤੀ ਟੁੱਟ ਗਈ ਸੀ ਪਰ ਹੁਣ ਲੰਬੇ ਸਮੇਂ ਬਾਅਦ ਦੋਵਾਂ ਨੇ ਇਕੱਠੇ ਕੰਮ ਕਰਨ ਦਾ ਫੈਸਲਾ ਲਿਆ ਹੈ। ਕਰੀਨਾ ਦੀ ਇਸ ਫ਼ਿਲਮ ਨੂੰ ਰਾਜ ਮਹਿਤਾ ਡਾਇਰੈਕਟ ਕਰਨਗੇ। ਕਰੀਨਾ ਦੀ ਆਉਣ ਵਾਲੀ ਇਹ ਫ਼ਿਲਮ ਇੱਕ ਚੰਗੀ ਮਾਂ ਦੀ ਕਹਾਣੀ ਹੋਵੇਗੀ ਤੇ ਇਹ ਇੱਕ ਰੋਮ-ਕੋਮ ਫ਼ਿਲਮ ਹੋਵੇਗੀ, ਜੋ ਲੋਕਾਂ ਨੂੰ ਚੰਗਾ ਮੈਸੇਜ ਵੀ ਦਵੇਗੀ। ਇਸ ਤੋਂ ਪਹਿਲਾਂ ਕਰੀਨਾ ਸ਼ਾਹਰੁਖ ਦੇ ਨਾਲ ਫ਼ਿਲਮ ‘ਰਾ-ਵਨ’ ‘ਚ ਮਾਂ ਦਾ ਰੋਲ ਕਰ ਚੁੱਕੀ ਹੈ। ਰਾਜ ਮਹਿਤਾ ਦੀ ਇਸ ਫ਼ਿਲਮ ‘ਚ ਕਰੀਨਾ ਕਪੂਰ ਤੋਂ ਇਲਾਵਾ 3 ਹੋਰ ਮੁੱਖ ਕਿਰਦਾਰ ਹੋਣਗੇ। ਫ਼ਿਲਮ ਦੀ ਕਹਾਣੀ ਦੋ ਵਿਆਹੁਤਾ ਜੋੜੀਆਂ ਦੁਆਲੇ ਘੁੰਮਦੀ ਹੋਵੇਗੀ। ਜਿਥੇ ਇੱਕ ਕੱਪਲ ਕਾਫੀ ਸਮੇਂ ਤੋਂ ਵਿਆਹੁਤਾ ਹੈ ਤੇ ਦੂਜੇ ਕੱਪਲ ਦੀ ਹਾਲ ਹੀ ‘ਚ ਵਿਆਹ ਹੋਇਆ ਹੈ। ਕਰੀਨਾ ਨਾਲ ਫ਼ਿਲਮ ‘ਚ ਇੱਕ ਹੋਰ ਏ-ਲੀਸਟ ਕਲਾਕਾਰ ਨਜ਼ਰ ਆਵੇਗਾ। ਪ੍ਰੋਡਿਊਸਰ ਅਜੇ ਵੀ ਫ਼ਿਲਮ ਦੀ ਕਾਸਟ ਲੱਭ ਰਹੇ ਹਨ। ਫ਼ਿਲਮ ਦੀ ਸ਼ੂਟਿੰਗ ਇਸੇ ਸਾਲ ਨਵੰਬਰ ਤੋਂ ਸ਼ੁਰੂ ਹੋ ਜਾਵੇਗੀ।