ਮੁੰਬਈ: ਆਖਿਰਕਾਰ ਪਤਾ ਲੱਗ ਹੀ ਗਿਆ ਕਿ ਕਰੀਨਾ ਕਪੂਰ ਖਾਨ ਕਦ ਖੁਸ਼ਖਬਰੀ ਸੁਣਾਏਗੀ। ਉਨ੍ਹਾਂ ਦੇ ਪਿਤਾ ਰਣਧੀਰ ਕਪੂਰ ਨੇ ਦੱਸਿਆ ਹੈ ਕਿ 20 ਦਸੰਬਰ ਉਨ੍ਹਾਂ ਦੀ ਡਿਲਵਰੀ ਡੇਟ ਹੈ। ਉਨ੍ਹਾਂ ਕਿਹਾ, "ਕਰੀਨਾ ਨੇ ਪਿਆਰ ਨਾਲ ਆਪਣੀ ਪ੍ਰੈਗਨੈਂਸੀ ਨੂੰ ਹੈਂਡਲ ਕੀਤਾ ਹੈ। ਅਸੀਂ ਉਸ ਦੇ ਬੱਚੇ ਨੂੰ ਹੱਥਾਂ ਵਿੱਚ ਲੈਣ ਲਈ ਤਰਸ ਰਹੇ ਹਾਂ। ਉਹ ਤੇ ਬੱਚਾ ਬਿਲਕੁਲ ਤੰਦਰੁਸਤ ਹਨ।"
ਉਨ੍ਹਾਂ ਇਹ ਵੀ ਕਿਹਾ ਕਿ ਪਤਾ ਨਹੀਂ ਅਜੇ ਕੀ ਉਹ ਨੈਚੂਰਲ ਤਰੀਕਾ ਆਪਣਾਏਗੀ ਜਾਂ ਫਿਰ ਸਰਜਰੀ। ਉਹ ਡਾਕਟਰ ਦੱਸੇਗੀ ਕਰੀਨਾ ਤੇ ਬੱਚੇ ਦੀ ਪੋਜ਼ੀਸ਼ਨ ਨੂੰ ਵੇਖਦੇ ਹੋਏ। ਫਿਲਹਾਲ ਅਸੀਂ ਤਿਆਰੀਆਂ ਕਰ ਰਹੇ ਹਾਂ ਨਵੇਂ ਮਹਿਮਾਨ ਦੇ ਸਵਾਗਤ ਲਈ।
ਕਰੀਨਾ ਕਪੂਰ ਖਾਨ 36 ਸਾਲਾਂ ਦੀ ਹੈ। ਸੈਫ ਤੇ ਕਰੀਨਾ ਨੇ 2012 ਵਿੱਚ ਵਿਆਹ ਕਰਾਇਆ ਸੀ।