ਚੰਡੀਗੜ੍ਹ: ਕਾਰਤਿਕ ਆਰੀਅਨ ਬਾਲੀਵੁੱਡ ਦੇ ਸਭ ਤੋਂ ਖੂਬਸੂਰਤ ਅਤੇ ਮਸ਼ਹੂਰ ਅਦਾਕਾਰਾਂ ਵਿੱਚੋਂ ਇੱਕ ਹਨ। ਫਿਲਮਾਂ ਹੋਵੇ ਜਾਂ ਸੋਸ਼ਲ ਮੀਡੀਆ, ਕਾਰਤਿਕ ਦੇ ਪ੍ਰਸ਼ੰਸਕਾਂ ਦੀ ਗਿਣਤੀ ਕਰੋੜਾਂ ਵਿੱਚ ਹੈ। ਖਾਸਕਰ ਕਾਰਤਿਕ ਦੀ ਫੀਮੇਲ ਫੈਨ ਦੇ ਤਾਂ ਕੀ ਹੀ ਕਹਿਣੇ। ਕਾਰਤਿਕ ਦੀ ਮਸਤੀ ਅਤੇ ਮੁਸਕਰਾਹਟ ਤੋਂ ਲੈ ਕੇ ਉਨ੍ਹਾਂ ਦੀ ਸ਼ਖਸੀਅਤ ਤੱਕ, ਪ੍ਰਸ਼ੰਸਕਾਂ ਨੂੰ ਸਭ ਕੁਝ ਪਸੰਦ ਹੈ।


ਇਨ੍ਹੀਂ ਦਿਨੀਂ ਕਾਰਤਿਕ ਆਰੀਅਨ ਅਤੇ ਕਿਆਰਾ ਅਡਵਾਨੀ ਲਗਾਤਾਰ ਸੁਰਖੀਆਂ 'ਚ ਹਨ। ਕਾਰਤਿਕ ਦੀ ਆਉਣ ਵਾਲੀ ਫਿਲਮ 'ਭੂਲ ਭੁੱਲਇਆ 2' ਜਲਦ ਹੀ ਰਿਲੀਜ਼ ਹੋਣ ਜਾ ਰਹੀ ਹੈ। ਹਾਲ ਹੀ 'ਚ ਕਾਰਤਿਕ ਆਰੀਅਨ ਚੰਡੀਗੜ੍ਹ ਪਹੁੰਚੇ, ਜਿਸ ਦੀ ਵੀਡੀਓ ਸੋਸ਼ਲ ਮੀਡੀਆ 'ਤੇ ਛਾਈ ਹੋਈ ਹੈ।


'ਭੂਲ ਭੁੱਲਇਆ 2' ਜਲਦ ਹੀ ਸਿਨੇਮਾਘਰਾਂ 'ਚ ਦਸਤਕ ਦੇਣ ਜਾ ਰਹੀ ਹੈ। ਫਿਲਮ 'ਚ ਕਾਰਤਿਕ ਆਰੀਅਨ ਅਤੇ ਕਿਆਰਾ ਅਡਵਾਨੀ ਨਜ਼ਰ ਆਉਣਗੇ। ਇਨ੍ਹੀਂ ਦਿਨੀਂ ਦੋਵੇਂ ਫਿਲਮ ਦੀ ਪ੍ਰਮੋਸ਼ਨ 'ਚ ਰੁੱਝੇ ਹੋਏ ਹਨ। ਹਾਲ ਹੀ 'ਚ ਕਾਰਤਿਕ ਆਰੀਅਨ ਦਾ ਇੱਕ ਵੀਡੀਓ ਸੋਸ਼ਲ ਮੀਡੀਆ 'ਤੇ ਸਾਹਮਣੇ ਆਇਆ ਹੈ। ਇਹ ਵੀਡੀਓ 'ਭੂਲ ਭੁੱਲਇਆ 2' ਦੇ ਪ੍ਰਮੋਸ਼ਨ ਦੇ ਸੱਤਵੇਂ ਦਿਨ ਦਾ ਹੈ, ਜਦੋਂ ਕਾਰਤਿਕ ਫਿਲਮ ਦੀ ਪ੍ਰਮੋਸ਼ਨ ਲਈ ਚੰਡੀਗੜ੍ਹ ਪਹੁੰਚੇ।






ਵੀਡੀਓ ਦੀ ਸ਼ੁਰੂਆਤ ਉਸ ਨੇ ਫਲਾਈਟ 'ਚ ਬੈਠ ਕੇ ਆਪਣੇ ਪੂਰੇ ਦਿਨ ਦਾ ਸ਼ੈਡਿਊਲ ਚੈੱਕ ਕਰਦੇ ਹੋਏ ਕੀਤੀ। ਫਿਰ ਜਿਵੇਂ ਹੀ ਕਾਰਤਿਕ ਪੂਰੇ ਸਵੈਗ ਨਾਲ ਚੰਡੀਗੜ੍ਹ ਏਅਰਪੋਰਟ 'ਤੇ ਉਤਰੇ ਤਾਂ ਉਨ੍ਹਾਂ ਦਾ ਕੂਲ ਅੰਦਾਜ਼ ਦੇਖ ਵਾਲਾ ਸੀ। ਬਲੈਕ ਕਲਰ ਟੀ-ਸ਼ਰਟ ਅਤੇ ਬੇਜ ਜੈਕੇਟ ਵਿੱਚ ਕਾਰਤਿਕ ਬਹੁਤ ਹੀ ਡੈਸ਼ਿੰਗ ਨਜ਼ਰ ਆਏ। ਵੀਡੀਓ ਦੇ ਅਗਲੇ ਹਿੱਸੇ 'ਚ ਜਦੋਂ ਕਾਰਤਿਕ ਲੋਕਾਂ ਵਿਚਾਲੇ ਸਟੇਜ 'ਤੇ ਪਹੁੰਚੇ ਤਾਂ ਉਨ੍ਹਾਂ ਨੂੰ ਦੇਖ ਕੇ ਫੈਨਸ ਦਾ ਉਤਸ਼ਾਹ ਦੁੱਗਣਾ ਹੋ ਗਿਆ।


ਚੰਡੀਗੜ੍ਹ 'ਚ ਕਾਰਤਿਕ ਨੇ ਫੈਨਸ ਨਾਲ ਸਟੇਜ 'ਤੇ ਖੂਬ ਮਸਤੀ ਕੀਤੀ ਅਤੇ ਡਾਂਸ ਕੀਤਾ। ਵੀਡੀਓ ਦੇ ਅੰਤ 'ਚ ਕਾਰਤਿਕ ਖੁਦ ਨੂੰ 'ਆਈ ਲਵ ਯੂ ਚੰਡੀਗੜ੍ਹ' ਕਹਿੰਦੇ ਸੁਣਾਈ ਦੇ ਰਹੇ ਹਨ। ਇਸ ਦੌਰਾਨ ਕਾਰਤਿਕ ਕਾਫੀ ਕੂਲ ਲੁੱਕ 'ਚ ਨਜ਼ਰ ਆ ਰਹੇ ਹਨ। ਉਸ ਨੇ ਫਲੋਰਲ ਪ੍ਰਿੰਟ ਦੀ ਕਮੀਜ਼ ਅਤੇ ਡੈਨਿਮ ਜੀਨਸ ਪਹਿਨੀ। ਕਾਰਤਿਕ ਦੇ ਇਸ ਵੀਡੀਓ ਨੂੰ ਦੇਖ ਕੇ ਪ੍ਰਸ਼ੰਸਕਾਂ ਦੀਆਂ ਜਬਰਦਸਤ ਰਿਐਕਸ਼ਨ ਵੇਖਣ ਨੂੰ ਮਿਲ ਰਹੀਆਂ ਹਨ।


ਇਹ ਵੀ ਪੜ੍ਹੋ: ਸਰਦਾਰ ਜੀ ਨੇ ਵਿਆਹ 'ਚ ਦਿਖਾਏ ਜ਼ਬਰਦਸਤ ਡਾਂਸ ਮੂਵਜ਼, ਵੀਡੀਓ ਵੇਖ ਯੂਜ਼ਰਸ ਹੋਏ ਫੈਨ, ਤੁਸੀਂ ਵੀ ਵੇਖੋ ਵੀਡੀਓ