ਕੈਟਰੀਨਾ ਤੇ ਰਣਬੀਰ ਮੁੜ ਇਕੱਠੇ ?
ਏਬੀਪੀ ਸਾਂਝਾ | 17 Nov 2016 05:39 PM (IST)
ਮੁੰਬਈ: ਕੈਟਰੀਨਾ ਤੇ ਰਣਬੀਰ ਦੇ ਫੈਨਸ ਲਈ ਇਹ ਖਬਰ ਵੱਡੀ ਖੁਸ਼ਖਬਰੀ ਹੋ ਸਕਦੀ ਹੈ। ਇੱਕ ਮੈਗਜ਼ੀਨ ਮੁਤਾਬਕ ਰਣਬੀਰ ਤੇ ਕੈਟਰੀਨਾ ਦਾ ਬ੍ਰੇਕ-ਅਪ ਨਹੀਂ ਹੋਇਆ ਹੈ। ਉਹ ਬਹੁਤ ਜਲਦ ਮੰਗਣੀ ਕਰਨ ਵਾਲੇ ਹਨ। ਖਬਰ ਹੈ ਕਿ ਦੋਹਾਂ ਨੇ ਆਪਣਾ ਰਿਸ਼ਤਾ ਛੁਪਾ ਕੇ ਰੱਖਿਆ ਸੀ। ਸਹੀ ਸਮੇਂ ਦਾ ਇੰਤਜ਼ਾਰ ਕਰ ਰਹੇ ਸਨ। ਕੈਟ ਰਣਬੀਰ ਤੋਂ ਕਮਿਟਮੈਂਟ ਚਾਹੁੰਦੀ ਹੈ ਤੇ ਉਹ ਜਲਦ ਉਨ੍ਹਾਂ ਨੂੰ ਮਿਲੇਗੀ ਵੀ। ਕੈਟਰੀਨਾ ਨੇ ਇਸ ਬਾਰੇ ਅਨਿਲ ਅੰਬਾਨੀ ਨਾਲ ਵੀ ਗੱਲ ਕੀਤੀ ਹੈ ਜੋ ਰਣਬੀਰ ਦੇ ਚੰਗੇ ਦੋਸਤ ਹਨ। ਜਲਦ ਦੋਹਾਂ ਦੀ ਫਿਲਮ 'ਜੱਗਾ ਜਾਸੂਸ' ਵੀ ਰਿਲੀਜ਼ ਹੋਵੇਗੀ। ਹੋ ਸਕਦਾ ਹੈ ਕਿ ਇਹ ਖਬਰ ਫਿਲਮ ਦੀ ਪਬਲੀਸਿਟੀ ਲਈ ਸਿਰਫ ਇੱਕ ਸਟੰਟ ਹੋਵੇ।