ਅਜਮਾਨ (ਸੰਯੁਕਤ ਅਰਬ ਅਮੀਰਾਤ)-ਮੀਡੀਆ ਵਿੱਚ ਪਿਛਲੇ ਦਿਨਾਂ ਤੋਂ ਸ਼੍ਰੀਦੇਵੀ ਦੀ ਮੌਤ ਉੱਤੇ ਲਗਾਤਾਰ ਕਵਰੇਜ ਹੋ ਰਹੀ ਹੈ ਪਰ ਇੱਕ ਸਖ਼ਸ਼ ਇਸ ਵਿੱਚੋਂ ਗਾਇਬ ਹੈ। ਜੀ ਹਾਂ ਕੈਮਰੇ ਦੀ ਚਕਾਚੋਂਧ ਤੋਂ ਦੂਰ ਇਕ ਸਾਧਾਰਨ ਵਿਅਕਤੀ ਅਸ਼ਰਫ਼ ਦੀ ਬਦੌਲਤ ਹੀ ਬਾਲੀਵੁੱਡ ਅਦਾਕਾਰਾ ਸ੍ਰੀਦੇਵੀ ਦੀ ਮਿ੍ਤਕ ਦੇਹ ਭਾਰਤ ਪੁੱਜਣ ਵਿੱਚ ਸਫਲ ਹੋਈ।
ਬਾਲੀਵੁੱਡ ਅਦਾਕਾਰਾ ਸ੍ਰੀਦੇਵੀ ਦੀ ਮਿ੍ਤਕ ਦੇਹ ਜਦ ਸੰਯੁਕਤ ਅਰਬ ਅਮੀਰਾਤ ਦੇ ਇਕ ਸਾਧਾਰਨ ਮੁਰਦਾ ਘਰ 'ਚ ਰੱਖੀ ਹੋਈ ਸੀ ਤਾਂ ਸਿਰਫ਼ ਇਕ ਆਦਮੀ ਨੇ ਸ੍ਰੀਦੇਵੀ ਦੀ ਮਿ੍ਤਕ ਦੇਹ ਨੂੰ ਵਾਪਸ ਭੇਜਣ 'ਚ ਮਦਦ ਕੀਤੀ ਸੀ।ਅਸ਼ਰਫ਼ ਨੇ ਸਰਕਾਰੀ ਮੋਰਚਰੀ 'ਚ ਜਾ ਕੇ ਉਥੋਂ ਦੇ ਅਧਿਕਾਰੀਆਂ ਨੂੰ ਸਾਰੇ ਜ਼ਰੂਰੀ ਦਸਤਾਵੇਜ਼ ਸੌਾਪੇ। ਇਸ ਦੇ ਬਾਅਦ ਸ੍ਰੀਦੇਵੀ ਦੀ ਮਿ੍ਤਕ ਦੇਹ ਨੂੰ ਭਾਰਤ ਲਿਆਂਦਾ ਜਾ ਸਕਿਆ।
ਕੌਣ ਹੈ ਅਸ਼ਰਫ-
ਦੁਬਈ 'ਚ ਰਹਿਣ ਵਾਲੇ ਅਸ਼ਰਫ਼ ਸ਼ੇਰੀ(44) ਥਾਮਾਰਾਸਰੀ ਕੇਰਲ ਦੇ ਰਹਿਣ ਵਾਲੇ ਹਨ ਜੋ ਅਮੀਰਾਤ 'ਚ ਮਰਨ ਵਾਲੇ ਲੋਕਾਂ ਨੂੰ ਉਨ੍ਹਾਂ ਦੇ ਦੇਸ਼ ਭੇਜਣ 'ਚ ਮਦਦ ਕਰਦੇ ਹਨ। ਉਹ ਕਰਜ਼ 'ਚ ਡੁੱਬੇ ਮਜ਼ਦੂਰਾਂ ਤੋਂ ਲੈ ਕੇ ਅਮੀਰਾਂ ਤੱਕ 4700 ਮ੍ਰਿਤਕ ਦੇਹਾਂ ਨੂੰ ਵਿਸ਼ਵ ਦੇ 38 ਦੇਸ਼ਾਂ ਤੱਕ ਭੇਜਣ 'ਚ ਮਦਦ ਕੀਤੀ ਹੈ। ਉਹ ਇਸ ਨੂੰ ਉਨ੍ਹਾਂ ਲੋਕਾਂ ਪ੍ਰਤੀ ਆਪਣੀ ਨੈਤਿਕ ਜ਼ਿੰਮੇਵਾਰੀ ਮੰਨਦੇ ਹਨ।
ਮੰਗਲਵਾਰ ਦੀ ਰਾਤ ਸ੍ਰੀਦੇਵੀ ਦੀ ਮਿ੍ਤਕ ਦੇਹ ਦੇ ਨਾਲ-ਨਾਲ 5 ਹੋਰ ਲੋਕਾਂ ਦੀਆਂ ਮਿ੍ਤਕ ਦੇਹਾਂ ਵੀ ਉਨ੍ਹਾਂ ਦੇ ਦੇਸ਼ ਵਾਪਸ ਭੇਜਣ 'ਚ ਉਨ੍ਹਾਂ ਨੇ ਸਹਾਇਤਾ ਕੀਤੀ ਸੀ।