Kesari Chapter 2 Teaser: ਅਕਸ਼ੈ ਕੁਮਾਰ ਇੱਕ ਵਾਰ ਫਿਰ ਪਰਦੇ 'ਤੇ ਦੇਸ਼ ਭਗਤੀ ਦੀ ਇੱਕ ਅਨੋਖੀ ਕਹਾਣੀ ਸੁਣਾਉਣ ਆ ਰਹੇ ਹਨ। 2019 ਦੀ ਫਿਲਮ 'ਕੇਸਰੀ' ਦੀ ਸਫਲਤਾ ਤੋਂ ਬਾਅਦ, ਹੁਣ ਉਹ ਫਿਲਮ 'ਕੇਸਰੀ ਚੈਪਟਰ 2' ਦੇ ਸੀਕਵਲ ਰਾਹੀਂ ਪ੍ਰਸ਼ੰਸਕਾਂ ਦਾ ਦਿਲ ਜਿੱਤਣ ਜਾ ਰਹੇ ਹਨ। ਉਨ੍ਹਾਂ ਦੀ ਫਿਲਮ ਦਾ ਸ਼ਾਨਦਾਰ ਅਤੇ ਰੌਂਗਟੇ ਖੜ੍ਹੇ ਕਰਨ ਵਾਲਾ ਟੀਜ਼ਰ ਰਿਲੀਜ਼ ਹੋ ਗਿਆ ਹੈ। 'ਕੇਸਰੀ ਚੈਪਟਰ 2' ਜਲ੍ਹਿਆਂਵਾਲਾ ਬਾਗ ਕਤਲੇਆਮ ਦੀ ਅਣਸੁਣੀ ਕਹਾਣੀ 'ਤੇ ਅਧਾਰਤ ਹੈ।

'ਕੇਸਰੀ ਚੈਪਟਰ-2' ਦੇ ਟੀਜ਼ਰ ਦੀ ਸ਼ੁਰੂਆਤ ਕੁਝ ਡਾਈਲਾੱਗ ਨਾਲ ਹੁੰਦੀ ਹੈ। ਗੋਲੀਬਾਰੀ ਦੀ ਆਵਾਜ਼, ਚੀਕਾਂ ਅਤੇ ਵਧਦੇ ਤਣਾਅ ਇੱਕ ਅਜਿਹਾ ਮਾਹੌਲ ਬਣਾਉਂਦੇ ਹਨ ਜੋ ਦਰਸ਼ਕਾਂ ਨੂੰ ਅਗਲੇ ਦ੍ਰਿਸ਼ਾਂ ਲਈ ਉਤਸ਼ਾਹਿਤ ਕਰਦਾ ਹੈ। ਇਸ ਤੋਂ ਬਾਅਦ, ਅੰਮ੍ਰਿਤਸਰ ਦੇ ਹਰਿਮੰਦਰ ਸਾਹਿਬ ਦੀ ਇੱਕ ਝਲਕ ਦਿਖਾਈ ਜਾਂਦੀ ਹੈ ਜਿੱਥੇ ਅਕਸ਼ੈ ਮੱਥਾ ਟੇਕਦੇ ਦਿਖਾਈ ਦਿੰਦੇ ਹਨ। ਇਸ ਤੋਂ ਬਾਅਦ ਉਨ੍ਹਾਂ ਨੂੰ ਅਦਾਲਤ ਵਿੱਚ ਵਕੀਲ ਦੀ ਵਰਦੀ ਪਹਿਨੇ ਦੇਖਿਆ ਜਾਂਦਾ ਹੈ।

ਕਿਤਾਬ 'ਦਿ ਕੇਸ ਦੈਟ ਸ਼ੂਕ ਦ ਐਂਪਾਇਰ' 'ਤੇ ਆਧਾਰਿਤ ਹੈ 'ਕੇਸਰੀ ਚੈਪਟਰ 2' 

ਅਕਸ਼ੈ ਕੁਮਾਰ 'ਕੇਸਰੀ ਚੈਪਟਰ 2' ਵਿੱਚ ਸਰ ਸੀ. ਸ਼ੰਕਰਨ ਨਾਇਰ ਦੀ ਭੂਮਿਕਾ ਨਿਭਾਉਣਗੇ, ਜੋ ਇੱਕ ਨਿਡਰ ਵਕੀਲ ਹਨ। ਜਲ੍ਹਿਆਂਵਾਲਾ ਬਾਗ ਕਤਲੇਆਮ ਤੋਂ ਬਾਅਦ ਉਨ੍ਹਾਂ ਵਿੱਚ ਬ੍ਰਿਟਿਸ਼ ਸਾਮਰਾਜ ਦਾ ਸਾਹਮਣਾ ਕਰਨ ਦੀ ਹਿੰਮਤ ਸੀ। ਟੀਜ਼ਰ ਵਿੱਚ ਇੱਕ ਡਾਇਲਾਗ ਹੈ - ਏਹ ਮਤ ਭੁਲੋ ਕੀ ਤੁਮ ਅਭੀ ਵੀ ਬ੍ਰਿਟਿਸ਼ ਸਾਮਰਾਜ ਕੇ ਗੁਲਾਮ ਹੋ। 'ਕੇਸਰੀ ਚੈਪਟਰ 2' ਪੁਸ਼ਪਾ ਪਲਾਤ ਅਤੇ ਰਘੂ ਪਲਾਤ ਦੁਆਰਾ ਲਿਖੀ ਗਈ ਕਿਤਾਬ 'ਦਿ ਕੇਸ ਦੈਟ ਸ਼ੂਕ ਦ ਐਂਪਾਇਰ' 'ਤੇ ਅਧਾਰਤ ਹੈ।

 

ਇਹ ਫਿਲਮ 18 ਅਪ੍ਰੈਲ ਨੂੰ ਰਿਲੀਜ਼ ਹੋਵੇਗੀ  

'ਕੇਸਰੀ ਚੈਪਟਰ-2' ਦੀ ਰਿਲੀਜ਼ ਡੇਟ ਦਾ ਐਲਾਨ ਪਹਿਲਾਂ ਹੀ ਹੋ ਚੁੱਕਾ ਹੈ। ਕਰਨ ਸਿੰਘ ਤਿਆਗੀ ਦੁਆਰਾ ਨਿਰਦੇਸ਼ਤ ਅਤੇ ਧਰਮਾ ਪ੍ਰੋਡਕਸ਼ਨ ਦੇ ਬੈਨਰ ਹੇਠ ਬਣਾਈ ਗਈ ਇਹ ਫਿਲਮ 18 ਅਪ੍ਰੈਲ 2025 ਨੂੰ ਸਿਨੇਮਾਘਰਾਂ ਵਿੱਚ ਰਿਲੀਜ਼ ਹੋਵੇਗੀ। ਫਿਲਮ ਵਿੱਚ ਅਕਸ਼ੈ ਕੁਮਾਰ ਤੋਂ ਇਲਾਵਾ ਅਦਾਕਾਰਾ ਅਨੰਨਿਆ ਪਾਂਡੇ ਅਤੇ ਆਰ ਮਾਧਵਨ ਵੀ ਮਹੱਤਵਪੂਰਨ ਭੂਮਿਕਾਵਾਂ ਨਿਭਾਉਂਦੇ ਨਜ਼ਰ ਆਉਣਗੇ।

ਅਕਸ਼ੈ ਕੁਮਾਰ ਦੇ ਵਰਕਫਰੰਟ ਦੀ ਗੱਲ ਕਰਿਏ ਤਾਂ ਉਹ ਆਖਰੀ ਵਾਰ ਫਿਲਮ ਸਕਾਈ ਫੋਰਸ ਵਿੱਚ ਨਜ਼ਰ ਆਏ ਸਨ। 'ਕੇਸਰੀ ਚੈਪਟਰ 2' ਤੋਂ ਇਲਾਵਾ, ਉਨ੍ਹਾਂ ਕੋਲ 'ਭੂਤ ਬੰਗਲਾ', 'ਹਾਊਸਫੁੱਲ 5', 'ਜੌਲੀ ਐਲਐਲਬੀ 3' ਅਤੇ 'ਵੈਲਕਮ 3' ਵਰਗੀਆਂ ਫਿਲਮਾਂ ਪਾਈਪਲਾਈਨ ਵਿੱਚ ਹਨ।

ਨੋਟ: ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ।ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਲਵੋ। ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ, ਕੂ, ਸ਼ੇਅਰਚੈੱਟ ਅਤੇ ਡੇਲੀਹੰਟ 'ਤੇ ਵੀ ਫੋਲੋ ਕਰ ਸਕਦੇ ਹੋ।