Kiara Advani Birthday Special: ਬਾਲੀਵੁੱਡ ਅਦਾਕਾਰਾ ਕਿਆਰਾ ਅਡਵਾਨੀ (Kiara Advani) ਦਾ ਅੱਜ ਜਨਮਦਿਨ ਹੈ। ਐਤਵਾਰ 31 ਜੁਲਾਈ ਨੂੰ ਕਿਆਰਾ ਆਪਣਾ 30ਵਾਂ ਜਨਮਦਿਨ (Kiara Advani) ਮਨਾ ਰਹੀ ਹੈ। ਕਿਆਰਾ ਅਡਵਾਨੀ ਜਨਮਦਿਨ ਸੈਲੀਬ੍ਰੇਸ਼ਨ ਲਈ ਦੁਬਈ ਪਹੁੰਚੀ ਹੈ ਅਤੇ ਖਬਰ ਹੈ ਕਿ ਇਸ ਦੌਰਾਨ ਅਭਿਨੇਤਾ ਸਿਧਾਰਥ ਮਲਹੋਤਰਾ ਵੀ ਉਨ੍ਹਾਂ ਦੇ ਨਾਲ ਹਨ। ਕਿਆਰਾ ਅਡਵਾਨੀ ਅੱਜ ਇੰਡਸਟਰੀ ਦੀਆਂ ਚੋਟੀ ਦੀਆਂ ਅਭਿਨੇਤਰੀਆਂ ਵਿੱਚੋਂ ਇੱਕ ਹੈ। ਉਨ੍ਹਾਂ ਆਪਣੀ ਮਿਹਨਤ ਸਦਕਾ ਜ਼ਿੰਦਗੀ ਵਿੱਚ ਇਹ ਮੁਕਾਮ ਹਾਸਲ ਕੀਤਾ ਹੈ। ਕਿਆਰਾ ਦੇ ਜਨਮਦਿਨ 'ਤੇ (Kiara Advani B'day special)  ਅੱਜ ਅਸੀਂ ਤੁਹਾਨੂੰ ਉਨ੍ਹਾਂ ਦੀ ਜ਼ਿੰਦਗੀ ਨਾਲ ਜੁੜੀਆਂ ਖਾਸ ਗੱਲਾਂ ਬਾਰੇ ਦੱਸਣ ਜਾ ਰਹੇ ਹਾਂ।


ਸਲਮਾਨ ਖਾਨ ਨੇ ਦਿੱਤੀ ਸੀ ਨਾਮ ਬਦਲਣ ਦੀ ਸਲਾਹ  


ਕਿਆਰਾ ਅਡਵਾਨੀ ਦੇ ਪ੍ਰਸ਼ੰਸਕ ਦੇਸ਼ ਵਿੱਚ ਹੀ ਨਹੀਂ ਵਿਦੇਸ਼ਾਂ 'ਚ ਵੀ ਮੌਜੂਦ ਹਨ। ਬਹੁਤ ਘੱਟ ਲੋਕ ਇਹ ਜਾਣਦੇ ਹਨ ਕਿ ਅਦਾਕਾਰਾ ਦਾ ਅਸਲੀ ਨਾਂ ਕਿਆਰਾ ਨਹੀਂ ਬਲਕਿ ਆਲੀਆ ਹੈ। ਉਨ੍ਹਾਂ ਇੰਡਸਟਰੀ ਲਈ ਆਪਣਾ ਨਾਂ ਆਲੀਆ ਤੋਂ ਬਦਲ ਕੇ ਕਿਆਰਾ ਰੱਖ ਲਿਆ ਹੈ ਕਿਉਂਕਿ ਆਲੀਆ ਭੱਟ ਉਨ੍ਹਾਂ ਤੋਂ ਪਹਿਲਾਂ ਹੀ ਇੰਡਸਟਰੀ ਵਿੱਚ ਹੈ ਅਤੇ ਹਿੱਟ ਵੀ ਹੈ। ਇਹੀ ਕਾਰਨ ਸੀ ਕਿ ਪਹਿਲੀ ਫਿਲਮ ਦੇ ਸਮੇਂ ਹੀ ਉਨ੍ਹਾਂ ਨੇ ਆਪਣਾ ਨਾਂ ਆਲੀਆ ਤੋਂ ਬਦਲ ਕੇ ਕਿਆਰਾ ਰੱਖ ਲਿਆ ਸੀ। ਖਾਸ ਗੱਲ ਇਹ ਹੈ ਕਿ ਅਭਿਨੇਤਾ ਸਲਮਾਨ ਖਾਨ ਨੇ ਕਿਆਰਾ ਨੂੰ ਆਪਣਾ ਨਾਂ ਬਦਲਣ ਦੀ ਸਲਾਹ ਦਿੱਤੀ ਸੀ।


ਫੁਗਲੀ ਨਾਲ ਬਾਲੀਵੁੱਡ ਡੈਬਿਊ ਕੀਤਾ


ਕਿਆਰਾ ਨੇ ਇਹ ਨਾਂ ਪ੍ਰਿਯੰਕਾ ਚੋਪੜਾ ਦੀ ਫਿਲਮ ਅੰਜਨਾ ਅੰਜਾਨੀ ਤੋਂ ਪ੍ਰਭਾਵਿਤ ਹੋ ਕੇ ਚੁਣਿਆ ਹੈ। ਕਿਆਰਾ ਅਡਵਾਨੀ ਨੇ ਫਿਲਮ 'ਫੁਗਲੀ' ਨਾਲ ਬਾਲੀਵੁੱਡ ਦੀ ਦੁਨੀਆ 'ਚ ਆਪਣਾ ਪਹਿਲਾ ਕਦਮ ਰੱਖਿਆ ਸੀ। ਹਾਲਾਂਕਿ ਕਿਆਰਾ ਦੀ ਪਹਿਲੀ ਫਿਲਮ ਹੀ ਫਲਾਪ ਸਾਬਤ ਹੋਈ। ਜਿਸ ਤੋਂ ਬਾਅਦ ਅਭਿਨੇਤਰੀ ਨੂੰ ਹੋਰ ਫਿਲਮਾਂ ਲੈਣ ਵਿੱਚ ਵੀ ਕਾਫੀ ਦਿੱਕਤਾਂ ਆਈਆਂ। ਕਿਆਰਾ ਨੂੰ ਆਪਣੇ ਕਰੀਅਰ ਦੀ ਅਸਲ ਪਛਾਣ ਫਿਲਮ 'ਕਬੀਰ ਸਿੰਘ' ਤੋਂ ਮਿਲੀ। ਕਬੀਰ ਸਿੰਘ ਦੀ ਸਫਲਤਾ ਤੋਂ ਬਾਅਦ ਕਿਆਰਾ ਦੇ ਕੈਰੀਅਰ ਨੂੰ ਖੰਭ ਲੱਗ ਗਏ।


ਇਸ ਤੋਂ ਬਾਅਦ ਕਿਆਰਾ ਅਡਵਾਨੀ (Kiara Advani) ਨੂੰ ਗੁੱਡ ਨਿਊਜ਼, ਭੂਲ ਭੁਲਾਇਆ 2, ਸ਼ੇਰ ਸ਼ਾਹ, ਜੁਗ ਜੁਗ ਜੀਓ ਵਰਗੀਆਂ ਸੁਪਰਹਿੱਟ ਫਿਲਮਾਂ ਦੇ ਆਫਰ ਮਿਲੇ ਅਤੇ ਹੁਣ ਉਹਨਾਂ ਬੀਟਾਊਨ ਦੀਆਂ ਟਾਪ ਅਭਿਨੇਤਰੀਆਂ 'ਚ ਆਪਣੀ ਜਗ੍ਹਾ ਬਣਾ ਲਈ ਹੈ।