Shah Rukh Khan King Release Date: ਬਾਲੀਵੁੱਡ ਦੇ ਸੁਪਰਸਟਾਰ ਸ਼ਾਹਰੁਖ ਖਾਨ ਦੀ ਫਿਲਮ ‘ਕਿੰਗ’ ਦਾ ਹਰੇਕ ਨੂੰ ਬੇਸਬਰੀ ਨਾਲ ਇੰਤਜ਼ਾਰ ਹੈ। ਫੈਂਸ ਹਰੇਕ ਪੱਲ ਇਸ ਫਿਲਮ ਦੇ ਰੀਲੀਜ਼ ਹੋਣ ਦੀ ਉਡੀਕ ਕਰ ਰਹੇ ਹਨ। ਪਹਿਲਾਂ ਕਿਹਾ ਜਾ ਰਿਹਾ ਸੀ ਕਿ ਇਹ ਫਿਲਮ ਈਦ ‘ਤੇ ਰਿਲੀਜ਼ ਹੋਵੇਗੀ, ਪਰ ਹੁਣ ਇਸ ਦੀ ਰਿਲੀਜ਼ ਡੇਟ ਸਾਹਮਣੇ ਆ ਗਈ ਹੈ।

ਪੀਪਿੰਗਮੁਨ ਦੀ ਰਿਪੋਰਟ ਦੇ ਮੁਤਾਬਕ ਸ਼ਾਹਰੁਖ ਖਾਨ ਦੀ ਮਲਟੀਸਟਾਰਰ ਫਿਲਮ ‘ਕਿੰਗ’ ਗਾਂਧੀ ਜੈਅੰਤੀ ‘ਤੇ 2026 ਨੂੰ ਸਿਨੇਮਾ ਘਰਾਂ ਵਿੱਚ ਆਵੇਗੀ। ਰਿਪੋਰਟ ਵਿੱਚ ਦਾਅਵਾ ਕੀਤਾ ਗਿਆ ਹੈ ਕਿ 2023 ਵਿੱਚ ਤਿੰਨ ਬਲੌਕਬਸਟਰ ਫਿਲਮਾਂ ਦੇਣ ਤੋਂ ਬਾਅਦ ਸ਼ਾਹਰੁਖ ਖਾਨ ਸਿਧਾਰਥ ਆਨੰਦ ਦੀ ਡਾਇਰੈਕਸ਼ਨ ਵਾਲੀ ਫ਼ਿਲਮ ‘ਕਿੰਗ’ ਨਾਲ ਇਤਿਹਾਸ ਰਚਣਗੇ।

ਰਿਪੋਰਟ ਵਿੱਚ ਸੂਤਰ ਦੇ ਹਵਾਲੇ ਨਾਲ ਕਿਹਾ ਗਿਆ ਹੈ, "ਇਹ ਤਰੀਕ 'ਕਿੰਗ' ਵਰਗੀ ਸ਼ਾਨਦਾਰ ਬਾਲੀਵੁੱਡ ਫਿਲਮ ਲਈ ਬਿਲਕੁਲ ਸਹੀ ਹੈ।" ਕਿਉਂਕਿ ਸ਼ੁੱਕਰਵਾਰ ਵੀ ਹੈ ਅਤੇ ਨਾਲ ਹੀ ਰਾਸ਼ਟਰੀ ਛੁੱਟੀ ਵੀ ਹੈ, ਇਸ ਲਈ ਇਸ ਤਰੀਕ ਕਰਕੇ ਫਿਲਮ ਨੂੰ ਬਾਕਸ ਆਫਿਸ 'ਤੇ ਚੰਗੀ ਸ਼ੁਰੂਆਤ ਮਿਲਣ ਦੀ ਉਮੀਦ ਹੈ। 'ਕਿੰਗ' ਬਾਕਸ ਆਫਿਸ 'ਤੇ 500 ਕਰੋੜ ਰੁਪਏ ਦਾ ਅੰਕੜਾ ਪਾਰ ਕਰਕੇ ਬਲਾਕਬਸਟਰ ਸਾਬਤ ਹੋ ਸਕਦੀ ਹੈ। ਪਿੰਕਵਿਲਾ ਦੇ ਅਨੁਸਾਰ, 'ਕਿੰਗ' ਲਈ ਸ਼ਾਹਰੁਖ ਦੇ ਬਾਡੀ ਡਬਲ ਨਾਲ ਜੁੜੇ ਕੁਝ ਐਕਸ਼ਨ ਸੀਨ ਪਹਿਲਾਂ ਹੀ ਸ਼ੂਟ ਕੀਤੇ ਜਾ ਚੁੱਕੇ ਹਨ। ਮੇਕਰਸ ਨੇ ਆਪਣੇ ਸੈੱਟ ਤੋਂ ਲੀਕ ਹੋਣ ਤੋਂ ਰੋਕਣ ਲਈ ਕਾਫੀ ਸੁਰੱਖਿਆ ਦਾ ਇੰਤਜ਼ਾਮ ਕੀਤਾ ਹੈ।

ਕਿੰਗ ਇੱਕ ਮਲਟੀਸਟਾਰਰ ਫਿਲਮ ਹੈ, ਇਸ ਵਿੱਚ ਸ਼ਾਹਰੁਖ ਖਾਨ ਲੀਡ ਰੋਲ ਵਿੱਚ ਨਜ਼ਰ ਆਉਣ ਵਾਲੇ ਹਨ। ਉੱਥੇ ਹੀ ਇਸ ਫਿਲਮ ਵਿੱਚ ਉਨ੍ਹਾਂ ਦੀ ਧੀ ਵੀ ਨਜ਼ਰ ਆਵੇਗੀ। ਇਸ ਤੋਂ ਇਲਾਵਾ ਅਭਿਸ਼ੇਕ ਬੱਚਨ,ਅਭੈ ਵਰਮਾ, ਦੀਪਿਕਾ ਪਾਦੁਕੋਣ, ਰਾਣੀ ਮੁਖਰਜੀ, ਅਰਸ਼ਦ ਵਾਰਸੀ ਅਤੇ ਅਨਿਲ ਕਪੂਰ ਵੀ ਕਿੰਗ ਵਿੱਚ ਅਹਿਮ ਭੂਮਿਕਾ ਵਿੱਚ ਨਜ਼ਰ ਆਉਣਗੇ। ਸੁਹਾਨਾ ਖਾਮ ਫਿਲਮ ਵਿੱਚ ਸ਼ਾਹਰੁਖ ਖਾਨ ਦੀ ਸਟੂਡੈਂਟ ਦਾ ਰੋਲ ਅਦਾ ਕਰੇਗੀ ਅਤੇ ਅਭੈ ਸੁਹਾਨਾ ਦੇ ਬੁਆਏਫ੍ਰੈਂਡ ਦੇ ਤੌਰ ‘ਤੇ ਨਜ਼ਰ ਆਉਣਗੇ। ਉੱਥੇ ਹੀ ਰਾਣੀ ਮੁਖਰਜੀ ਸੁਹਾਨਾ ਦੀ ਮਾਂ ਦਾ ਕਿਰਦਾਰ ਨਿਭਾਏਗੀ।

ਨੋਟ: ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ।ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਲਵੋ। ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ, ਕੂ, ਸ਼ੇਅਰਚੈੱਟ ਅਤੇ ਡੇਲੀਹੰਟ 'ਤੇ ਵੀ ਫੋਲੋ ਕਰ ਸਕਦੇ ਹੋ।