ਮੁੰਬਈ: ਕੈਂਸਰ ਨਾਲ ਪਿਛਲੇ ਕਈ ਮਹੀਨਿਆਂ ਤੋਂ ਜੂਝ ਰਹੀ ਅਦਾਕਾਰਾ ਤੇ ਬੀਜੇਪੀ ਲੀਡਰ ਕਿਰਨ ਖੇਰ ਮੁੜ ਤੋਂ ਆਪਣੇ ਕੰਮ 'ਤੇ ਵਾਪਸ ਆ ਗਈ ਹੈ। ਇਸ ਦੀ ਇੱਕ ਵੀਡੀਓ ਸ਼ਿਲਪਾ ਸ਼ੈਟੀ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ 'ਤੇ ਸਾਂਝੀ ਕੀਤੀ ਹੈ। ਇਸ ਵੀਡੀਓ 'ਚ ਸ਼ਿਲਪਾ ਸ਼ੈਟੀ ਕਿਰਨ ਖੇਰ ਨਾਲ ਹਾਸਾ-ਮਜ਼ਾਕ ਕਰਦੀ ਹੋਈ ਨਜ਼ਰ ਆ ਰਹੀ ਹੈ।

Continues below advertisement




ਕਿਰਨ ਖੇਰ ਇੱਕ ਰਿਆਲਟੀ ਸ਼ੋਅ 'ਚ ਨਜ਼ਰ ਆਉਣ ਵਾਲੀ ਹੈ ਜਿਸ 'ਚ ਸ਼ਿਲਪਾ ਸ਼ੈਟੀ ਤੇ ਬਾਦਸ਼ਾਹ ਵੀ ਉਸ ਨਾਲ ਨਜ਼ਰ ਆਉਣਗੇ। ਸ਼ਿਲਪਾ ਸ਼ੈਟੀ ਨੇ ਕਿਰਨ ਖੇਰ ਨਾਲ ਵੀਡੀਓ ਵੀ ਸਾਂਝੀ ਕੀਤੀ ਹੈ ਜਿਸ 'ਚ ਉਹ ਪੋਜ਼ ਦਿੰਦੀ ਹੋਈ ਨਜ਼ਰ ਆ ਰਹੀ ਹੈ।


ਇਸ ਵੀਡੀਓ 'ਚ ਕਿਰਨ ਖੇਰ ਥੋੜ੍ਹੀ ਕਮਜ਼ੋਰ ਨਜ਼ਰ ਆ ਰਹੀ ਹੈ। ਸ਼ਿਲਪਾ ਸ਼ੈਟੀ ਇਸ ਵੀਡੀਓ 'ਚ ਕਿਰਨ ਖੇਰ ਨੂੰ ਕਹਿੰਦੀ ਹੈ ਕਿ ਕਿਰਨ ਜੀ ਮੈਨੂੰ ਗੋਦ ਲੈ ਲਓ। ਵੈਸੇ ਵੀ ਇਹ ਜਿਊਲਰੀ ਸਿਕੰਦਰ ਤਾਂ ਪਾਏਗਾ ਨਹੀਂ। ਜਿਸ 'ਤੇ ਕਿਰਨ ਕਹਿੰਦੀ ਹੈ ਕਿ ਉਹ ਕਹਿੰਦਾ ਹੈ ਕਿ ਇਹ ਗਹਿਣੇ ਮੇਰੀ ਪਤਨੀ ਆ ਕੇ ਪਾਏਗੀ। ਇਸ ਤੋਂ ਬਾਅਦ ਕਿਰਨ ਹੱਸਣ ਲੱਗ ਪੈਂਦੀ ਹੈ। ਵੀਡੀਓ 'ਚ ਬਾਦਸ਼ਾਹ ਵੀ ਦਿਖਾਈ ਦੇ ਰਿਹਾ ਤੇ ਤਿੰਨੇ ਜਣੇ ਆਪਸ 'ਚ ਹਾਸਾ ਮਜ਼ਾਕ ਕਰਦੇ ਦਿਖਾਈ ਦਿੰਦੇ ਹਨ।


ਦੱਸ ਦਈਏ ਕਿ ਕਿਰਨ ਖੇਰ ਅਕਸਰ ਪਿਛਲੇ ਸਾਲ ਤੋਂ ਕੈਂਸਰ ਦੀ ਬੀਮਾਰੀ ਦੇ ਨਾਲ ਜੂਝ ਰਹੇ ਸਨ। ਇਸ ਤੋਂ ਬਾਅਦ ਉਨ੍ਹਾਂ ਨੇ ਸੋਸ਼ਲ ਮੀਡੀਆ ਤੋਂ ਤੇ ਆਪਣੇ ਕੰਮ ਤੋਂ ਵੀ ਦੂਰੀ ਬਣਾਈ ਹੋਈ ਸੀ ਪਰ ਇਲਾਜ ਤੋਂ ਬਾਅਦ ਉਹ ਠੀਕ ਹੋ ਰਹੀ ਹੈ ਤੇ ਆਪਣੇ ਕੰਮ 'ਤੇ ਪਰਤੀ ਹੈ।



ਇਹ ਵੀ ਪੜ੍ਹੋ: Pargat Singh Vs Kejriwal: ਕੇਜਰੀਵਾਲ ਨਹੀਂ 'ਆਮ ਆਦਮੀ'? ਰਿਹਾਇਸ਼ ਦੇ ਨਵੀਨੀਕਰਨ ’ਤੇ 14 ਕਰੋੜ ਖਰਚੇ: ਪਰਗਟ ਸਿੰਘ ਨੇ ਉਠਾਏ ਵੱਡੇ ਸਵਾਲ


ਪੰਜਾਬੀ ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:


https://play.google.com/store/


https://apps.apple.com/in/app/811114904